ਨੂਰਪੁਰਬੇਦੀ, (ਅਵਿਨਾਸ਼)- ਨੂਰਪੁਰਬੇਦੀ ਖੇਤਰ ਦੇ ਪਿੰਡ ਝੱਜ ਦੀ ਐੱਸ. ਸੀ. ਬਸਤੀ ਦੇ ਵਾਸੀਆਂ ਦੀਆਂ ਗਲੀਆਂ-ਨਾਲੀਆਂ ਦੀ ਹਾਲਤ ਨਰਕਮਈ ਹੈ। ਬਸਤੀ ਦੇ ਲੋਕਾਂ ਹੰਸ ਰਾਜ, ਰਮੇਸ਼ ਚੰਦ, ਨਿਰੰਜਣ ਕੌਰ, ਗੁਰਦੇਵ ਸਿੰਘ, ਅਮਰ ਚੰਦ, ਸੋਮਾ, ਅਮਨਦੀਪ ਕੌਰ, ਕਾਂਤਾ ਦੇਵੀ, ਸੁੱਖ ਰਾਮ, ਸੰਜੀਵ ਕੁਮਾਰ, ਮਨਦੀਪ ਸਿੰਘ, ਸੋਨੂੰ, ਸਰਬਜੀਤ ਸਿੰਘ ਤੇ ਹੋਰਨਾਂ ਨੇ ਦੱਸਿਆ ਕਿ 70 ਘਰਾਂ ਦੀ ਇਸ ਬਸਤੀ ਦੀਆਂ ਗਲੀਆਂ ਦੀ ਹਾਲਤ ਬਹੁਤ ਮਾੜੀ ਹੈ। ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਬਸਤੀ ਦੀ ਮੁੱਖ ਗਲੀ ਵਿਚ ਗੰਦਾ ਪਾਣੀ ਜਮ੍ਹਾ ਹੋ ਗਿਆ ਹੈ ਤੇ ਲੋਕਾਂ ਦਾ ਘਰੋਂ ਨਿਕਲਣਾ ਮੁਹਾਲ ਹੈ। ਉਨ੍ਹਾਂ ਵੱਲੋਂ ਬੀ. ਡੀ. ਪੀ. ਓ. ਨੂੰ ਵੀ ਬੇਨਤੀ ਕੀਤੀ ਜਾ ਚੁੱਕੀ ਹੈ ਪਰ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਬਸਤੀ ਦੇ ਲੋਕ ਨਰਕਮਈ ਜ਼ਿੰਦਗੀ ਭੋਗਣ ਲਈ ਮਜਬੂਰ ਹਨ। ਵਾਸੀਆਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਬਸਤੀ ਦੀਆਂ ਗਲੀਆਂ ਦੀ ਹਾਲਤ ਨੂੰ ਸੁਧਾਰਨ ਲਈ ਤਤਕਾਲ ਕਾਰਵਾਈ ਕਰੇ, ਨਹੀਂ ਤਾਂ ਲੋਕ ਸੰਘਰਸ਼ ਲਈ ਮਜਬੂਰ ਹੋਣਗੇ।
ਇਸ ਸਬੰਧੀ ਬੀ. ਡੀ. ਪੀ. ਓ. ਦਵਿੰਦਰ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਪਿੰਡ ਦੇ ਸਰਪੰਚ ਨੂੰ ਨਾਲੀਆਂ ਦੇ ਨਿਰਮਾਣ ਲਈ ਕਿਹਾ ਹੈ ਤਾਂ ਜੋ ਗੰਦੇ ਪਾਣੀ ਦੀ ਨਿਕਾਸੀ ਹੋ ਸਕੇ ਤੇ ਗਲੀਆਂ ਦੀ ਹਾਲਤ ਠੀਕ ਹੋ ਸਕੇ।
ਨੀਲੇ ਕਾਰਡਾਂ ਦੀ ਸ਼ਨਾਖਤ ਲਈ ਲਾਈਆਂ ਡਿਊਟੀਆਂ 'ਚ ਹੇਰਾਫੇਰੀ
NEXT STORY