ਪਠਾਨਕੋਟ, (ਸ਼ਾਰਦਾ)- 38 ਸਾਲਾ ਵਿਅਕਤੀ ਵੱਲੋਂ ਘਰੋਂ ਕਈ ਕਿਲੋਮੀਟਰ ਦੂਰ ਸੁਕਰੇਤ ਪਿੰਡ ਦੇ ਜੰਗਲ ਵਿਚ ਜਾ ਕੇ ਫਾਹਾ ਲਾ ਕੇ ਜੀਵਨ-ਲੀਲਾ ਸਮਾਪਤ ਕਰ ਲਈ ਗਈ ਹੈ। ਏ. ਐੱਸ. ਆਈ. ਕੇਵਲ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਨਵਦੀਪ ਸ਼ਰਮਾ ਵਾਸੀ ਰਤਨ ਕਾਲੋਨੀ ਪਿੰਡ ਛੋਟੇਪੁਰ ਵਜੋਂ ਹੋਈ ਹੈ।
ਮ੍ਰਿਤਕ ਦੀ ਪਤਨੀ ਮਨੀ ਸ਼ਰਮਾ ਨੇ ਪੁਲਸ ਨੂੰ ਦਿੱਤੇ ਗਏ ਬਿਆਨਾਂ ਵਿਚ ਦੱਸਿਆ ਕਿ ਘਰ ਵਿਚ ਆਰਥਿਕ ਤੰਗੀ ਕਾਰਨ ਉਸ ਦਾ ਪਤੀ ਪਿਛਲੇ ਇਕ ਮਹੀਨੇ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ। 26 ਜਨਵਰੀ ਨੂੰ ਉਸ ਦਾ ਪਤੀ ਘਰੋਂ ਕੰਮ 'ਤੇ ਗਿਆ ਪਰ ਵਾਪਸ ਨਹੀਂ ਆਇਆ। ਇਸ ਤੋਂ ਬਾਅਦ ਅਣਹੋਣੀ ਦੇ ਡਰ ਨਾਲ ਪਰਿਵਾਰ ਨੇ ਉਸ ਦੀ ਤਲਾਸ਼ ਸਕੇ-ਸਬੰਧੀਆਂ ਕੋਲ ਜਾ ਕੇ ਕੀਤੀ ਪਰ ਕੋਈ ਸੁਰਾਗ ਨਹੀਂ ਮਿਲਿਆ। ਇਸ ਤੇ ਉਪਰੋਕਤ ਪਿੰਡ ਦੇ ਸੰਘਣੇ ਜੰਗਲ ਵਿਚ ਇਕ ਦਰੱਖਤ ਨਾਲ ਫਾਹਾ ਲੱਗੇ ਕਿਸੇ ਵਿਅਕਤੀ ਦੀ ਲਾਸ਼ ਮਿਲਣ ਦੀ ਸੂਚਨਾ ਮਿਲੀ ਤਾਂ ਪਰਿਵਾਰ ਨੇ ਉਥੇ ਜਾ ਕੇ ਦੇਖਿਆ ਤਾਂ ਉਕਤ ਲਾਸ਼ ਉਸ ਦੇ ਪਤੀ ਦੀ ਸੀ। ਪੁਲਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਲਾਇਸੈਂਸੀ ਰਿਵਾਲਵਰ ਦੀ ਗੋਲੀ ਚੱਲਣ ਨਾਲ ਪੁਲਸ ਮੁਲਾਜ਼ਮ ਦੀ ਮੌਤ
NEXT STORY