ਮਾਨਸਾ (ਅਮਰਜੀਤ) : ਸਿੱਧੂ ਮੂਸੇ ਵਾਲੇ ਦੇ ਇਕ ਕੱਟੜ ਫੈਨ ਵੱਲੋਂ ਵਟਸਐਪ, ਇੰਸਟਾਗ੍ਰਾਮ ਰਾਹੀਂ ਬੰਬੀਹਾ ਗਰੁੱਪ ਦੇ ਨਾਲ ਜੁੜਨ ਲਈ ਪਾਈ ਗਈ ਪੋਸਟ ਤੋਂ ਬਾਅਦ ਮਾਨਸਾ ਜ਼ਿਲ੍ਹੇ ਦੀ ਭੀਖੀ ਪੁਲਸ ਵੱਲੋਂ ਇਕ ਸ਼ਖਸ ਨੂੰ ਗ੍ਰਿਫਤਾਰ ਕਰਕੇ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਐੱਸ. ਪੀ. ਇਨਵੈਸਟੀਗੇਸ਼ਨ ਨੇ ਦੱਸਿਆ ਕਿ ਐੱਫ. ਆਈ. ਆਰ. ਨੰਬਰ 174 ਤਹਿਤ ਭੀਖੀ ਪੁਲਸ ਵੱਲੋਂ ਇਕ ਸੁਖਜੀਤ ਨਾਮ ਦੇ ਨੌਜਵਾਨ ਦੇ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਨੇ ਇੰਸਟਾਗ੍ਰਾਮ ’ਤੇ ਅਤੇ ਹੋਰ ਸੋਸ਼ਲ ਮੀਡੀਆ ’ਤੇ ਇਕ ਪੋਸਟ ਪਾਈ ਸੀ ਜਿਸ ਵਿਚ ਉਸ ਨੇ ਆਪਣਾ ਮੋਬਾਈਲ ਨੰਬਰ ਦੇ ਕੇ ਜੋ ਨੌਜਵਾਨ ਮੁੰਡਿਆਂ ਨੂੰ ਬੰਬੀਹਾ ਗਰੁੱਪ ਨਾਲ ਜੁੜਨ ਲਈ ਕਿਹਾ ਸੀ, ਜਿਸ ਨੂੰ ਸਾਈਬਰ ਕ੍ਰਾਈਮ ਦੇ ਸੈੱਲ ਨੇ ਟਰੇਸ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਪੋਸਟ ਲਈ ਵਰਤਿਆ ਗਿਆ ਫੋਨ ਵੀ ਪੁਲਸ ਨੇ ਬਰਾਮਦ ਕਰ ਲਿਆ ਹੈ।
ਇਹ ਵੀ ਪੜ੍ਹੋ : NRI ਪਤਨੀ ਨੇ ਪਤੀ ਨੂੰ ਦਿਵਾਈ ਕੈਨੇਡਾ ਦੀ PR, ਜਦੋਂ ਸੱਚ ਸਾਹਮਣੇ ਆਇਆ ਤਾਂ ਪੈਰਾਂ ਹੇਠੋਂ ਖਿਸਕੀ ਜ਼ਮੀਨ
ਪੁਲਸ ਮੁਤਾਬਕ ਨੌਜਵਾਨ ਕੋਲੋਂ ਬਰਾਮਦ ਹੋਏ ਮੋਬਾਇਲ ਵਿਚ ਸੋਸ਼ਲ ਮੀਡੀਆ ’ਤੇ ਪਾਈਆਂ ਗਈਆਂ ਉਕਤ ਪੋਸਟਾਂ ਵੀ ਬਰਾਮਦ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ’ਤੇ ਅਜੇ ਤਕ ਕਿਸੇ ਤਰ੍ਹਾਂ ਦਾ ਅਪਰਾਧਕ ਰਿਕਾਰਡ ਸਾਹਮਣੇ ਨਹੀਂ ਆਇਆ ਹੈ। ਉਕਤ ਨੌਜਵਾਨ ਸਿੱਧੂ ਮੂਸੇਵਾਲੇ ਦਾ ਕੱਟੜ ਫੈਨ ਸੀ, ਜਿਸ ਤਹਿਤ ਉਹ ਇਸ ਕਾਰਵਾਈ ਨੂੰ ਅੰਜਾਮ ਦੇ ਰਿਹਾ ਸੀ।
ਇਹ ਵੀ ਪੜ੍ਹੋ : ਜਲੰਧਰ ਦੇ ਇੰਟਰਨੈਸ਼ਨਲ ਵੀਜ਼ਾ ਐਜੂਕੇਸ਼ਨ ਦੇ ਬੰਟੀ-ਬਬਲੀ ਜੋੜੇ ਦਾ ਕਾਰਨਾਮਾ, ਕੈਨੇਡਾ ਦੇ ਸੁਫਨੇ ਵਿਖਾ ਮਾਰਦੇ ਸੀ ਠੱਗੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਬਠਿੰਡਾ ਦੇ ਪਿੰਡ ਬੱਲ੍ਹੋ ਦੀ ਪੰਚਾਇਤ ਦਾ ਸ਼ਲਾਘਾਯੋਗ ਕਦਮ, ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਦੇਵੇਗੀ ਸਬਸਿਡੀ
NEXT STORY