ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)– 3 ਲੁਟੇਰਿਆਂ ਵਲੋਂ ਸ਼ਹਿਰ 'ਚ 2 ਜਗ੍ਹਾ 'ਤੇ ਲੁੱਟ-ਖੋਹ ਅਤੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇਕ ਜਗ੍ਹਾ 'ਤੇ ਇਹ ਤਿੰਨੇ ਵਿਅਕਤੀ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਵੀ ਹੋ ਗਏ। ਦੋਵੇਂ ਪੀੜਤ ਵਿਅਕਤੀਆਂ ਵਲੋਂ ਥਾਣਾ ਸਿਟੀ 'ਚ ਲਿਖਤੀ ਸ਼ਿਕਾਇਤ ਦੇ ਕੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਟਰੇਸ ਕਰਨ ਦੀ ਮੰਗ ਕੀਤੀ ਗਈ ਹੈ।
ਬੇਸਬਾਲ ਨਾਲ ਕੁੱਟਮਾਰ ਕਰ ਕੇ ਖੋਹੀ ਨਕਦੀ ਤੇ ਮੋਬਾਇਲ : ਰਿਤਿਕ : ਥਾਣਾ ਸਿਟੀ 'ਚ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਰਿਤਿਕ ਨੇ ਦੱਸਿਆ ਕਿ ਉਹ ਰਾਤ ਸਮੇਂ 22 ਏਕੜ ਕਾਲੋਨੀ 'ਚ ਡਿਊਟੀ ਕਰ ਰਿਹਾ ਸੀ। ਰਾਤ 10.30 ਵਜੇ ਦੇ ਕਰੀਬ ਇਕ ਨੌਜਵਾਨ ਉਸ ਕੋਲ ਆਇਆ, ਜਿਸ ਨੇ ਕੁੜਤਾ-ਪਜਾਮਾ ਪਾਇਆ ਹੋਇਆ ਸੀ। ਉਸ ਨੇ ਆ ਕੇ ਉਸ ਕੋਲੋਂ ਬੀੜੀ ਦੀ ਮੰਗ ਕੀਤੀ ਪਰ ਉਸ ਨੇ ਦੇਣ ਤੋਂ ਮਨ੍ਹਾ ਕਰ ਦਿੱਤਾ। ਇਸ ਤੋਂ ਕੁਝ ਦੇਰ ਬਾਅਦ ਉਕਤ ਵਿਅਕਤੀ ਆਪਣੇ ਦੋ ਸਾਥੀਆਂ ਨੂੰ ਉਥੇ ਲੈ ਆਇਆ ਅਤੇ ਬੇਸਬਾਲ ਨਾਲ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਉਸ ਨੇ ਦੱਸਿਆ ਕਿ ਕੁੱਟਮਾਰ ਕਰਨ ਉਪਰੰਤ ਉਹ ਉਸ ਕੋਲੋਂ ਮੋਬਾਇਲ ਅਤੇ 3000 ਰੁਪਏ ਦੀ ਨਕਦੀ ਖੋਹ ਕੇ ਫਰਾਰ ਹੋ ਗਏ।
ਉਕਤ ਲੁਟੇਰਿਆਂ ਵਲੋਂ ਹੀ ਰੇਹੜਾ ਚੋਰੀ ਕਰਨ ਦੀ ਘਟਨਾ ਨੂੰ ਦਿੱਤਾ ਗਿਆ ਅੰਜਾਮ : ਇਸੇ ਤਰ੍ਹਾਂ ਜੰਡਾਂਵਾਲਾ ਰੋਡ ਨਿਵਾਸੀ ਕਪੂਰ ਸਿੰਘ ਨੇ ਕਿਹਾ ਕਿ ਰਾਤ 12 ਵਜੇ ਦੇ ਲਗਭਗ ਤਿੰਨ ਵਿਅਕਤੀ ਉਸ ਦੇ ਘਰ ਅੱਗੇ ਖੜ੍ਹਾ ਰੇਹੜਾ ਚੋਰੀ ਕਰ ਕੇ ਲੈ ਗਏ। ਸਵੇਰ ਵੇਲੇ ਜਦੋਂ ਉਸ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਉਸ ਨੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੇਖੀ ਤਾਂ ਤਿੰਨ ਵਿਅਕਤੀ ਜਿਨ੍ਹਾਂ ਨੇ ਕੁੜਤਾ-ਪਜਾਮਾ ਪਾਇਆ ਹੋਇਆ ਸੀ, ਉਹ ਉਸ ਦਾ ਰੇਹੜਾ ਚੋਰੀ ਕਰ ਕੇ ਲਿਜਾ ਰਹੇ ਸਨ। ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਦੇਖਣ ਤੋਂ ਬਾਅਦ ਪੀੜਤ ਨੌਜਵਾਨ ਰਿਤਿਕ ਜਿਸ ਤੋਂ ਲੁਟੇਰੇ ਨਕਦੀ ਅਤੇ ਮੋਬਾਇਲ ਖੋਹ ਕੇ ਲੈ ਗਏ ਸੀ, ਨੇ ਕਿਹਾ ਕਿ ਇਨ੍ਹਾਂ ਲੁਟੇਰਿਆਂ ਵਲੋਂ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ।
ਜ਼ਹਿਰੀਲੀ ਚੀਜ਼ ਨਿਗਲਣ 'ਤੇ 1 ਦੀ ਮੌਤ
NEXT STORY