ਤਪਾ ਮੰਡੀ (ਸ਼ਾਮ, ਗਰਗ) : ਸਥਾਨਕ ਸ਼ਹਿਰ ਦੇ ਲੋਕ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਉਨ੍ਹਾਂ ਨੇ ਅਚਾਨਕ ਅਸਮਾਨ ਵਿਚ ਇਕ ਪੈਰਾਸ਼ੂਟ ਉਡਦਾ ਵੇਖਿਆ। ਇਸ ਦੌਰਾਨ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਦੇ ਮੋਬਾਈਲਾਂ ਦੇ ਕੈਮਰੇ ਅਚਾਨਕ ਖੁੱਲ੍ਹੇ ਅਤੇ ਅਸਮਾਨ ਵੱਲ ਇਕ ਪੈਰਾਸ਼ੂਟ ਦੀ ਵੀਡੀਓ ਬਣਾਉਂਦੇ ਦਿਖਾਈ ਦਿੱਤੇ। ਇਸ ਪੈਰਾਸ਼ੂਟ ਦੀ ਕਮਾਨ ਇਕ ਪਾਇਲਟ ਦੇ ਹੱਥ ਵਿਚ ਸੀ।
ਇਹ ਵੀ ਪੜ੍ਹੋ : ਜਨਵਰੀ ਦੇ ਪਹਿਲੇ ਹਫ਼ਤੇ ਵੱਡਾ ਕਦਮ ਚੁੱਕ ਸਕਦੀ ਹੈ ਪੰਜਾਬ ਸਰਕਾਰ, ਕੈਬਨਿਟ ਮੀਟਿੰਗ ਆਵੇਗਾ ਫ਼ੈਸਲਾ
ਇਸ ਸਬੰਧੀ ਇਲਾਕੇ ਦੇ ਕੁਝ ਨੌਜਵਾਨਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਪੈਰਾਸ਼ੂਟ ’ਤੇ ਬੈਠਾ ਪਾਇਲਟ ਇਕ ਨਿੱਜੀ ਸਕੂਲ ਦੀ ਐਡ ਕਰ ਰਿਹਾ ਸੀ, ਜਿਸ ਨੇ ਪੈਰਾਸ਼ੂਟ ਥੱਲੇ ਇਕ ਬੈਨਰ ਵੀ ਲਟਕਾਇਆ ਹੋਇਆ ਸੀ ਅਤੇ ਨਾਲ ਹੀ ਉਹ ਸਬੰਧਤ ਸਕੂਲ ਦੇ ਪਰਚੇ ਹੇਠਾਂ ਸੁੱਟਦਾ ਦਿਖਾਈ ਦਿੱਤਾ। ਇਹ ਪੈਰਾਸ਼ੂਟ ਇਲਾਕੇ ਅੰਦਰ ਕਾਫੀ ਦੇਰ ਤੱਕ ਘੁੰਮਦਾ ਰਿਹਾ, ਜਿਸਨੂੰ ਦੇਖਣ ਲਈ ਹਰ ਇਕ ਵਿਅਕਤੀ ਦਾ ਮੂੰਹ ਉੱਪਰ ਵੱਲ ਸੀ ਅਤੇ ਲੋਕ ਇਸਨੂੰ ਆਪਣੇ ਕੈਮਰਿਆਂ ’ਚ ਕੈਪਚਰ ਕਰ ਰਹੇ ਸਨ। ਕੁਝ ਵਿਅਕਤੀਆਂ ਨੇ ਇਸ ਪੈਰਾਸ਼ੂਟ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਵੀ ਪਾਈ। ਜਿਸ ਕਰ ਕੇ ਇਲਾਕੇ ’ਚ ਘੁੰਮਦਾ ਹੋਇਆ ਇਹ ਪੈਰਾਸ਼ੂਟ ਖਿੱਚ ਦਾ ਕੇਂਦਰ ਬਣਿਆ ਰਿਹਾ।
ਇਹ ਵੀ ਪੜ੍ਹੋ : ਪੰਜਾਬ 'ਚ ਸੋਮਵਾਰ ਲੈ ਕੇ ਹੋ ਗਿਆ ਐਲਾਨ, ਸਰਕਾਰੀ ਦਫ਼ਤਰਾਂ ਤੋਂ ਲੈ ਕੇ ਬੱਸਾਂ ਵੀ ਰਹਿਣਗੀਆਂ ਬੰਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸੁੱਕੀ ਠੰਡ ਤੇ ਕੋਰੇ ਦਾ ਕਹਿਰ ਸਬਜ਼ੀਆਂ ਲਈ ਨੁਕਸਾਨਦੇਹ ਹੋ ਰਿਹਾ ਸਿੱਧ, ਜਨਵਰੀ ਦੇ ਅੰਤ ਰਹੇਗਾ ਖ਼ਤਰਾ
NEXT STORY