ਅੰਮ੍ਰਿਤਸਰ(ਰਮਨ)-ਮਹਾਨਗਰ ਵਿਚ ਵੀਰਵਾਰ ਨੂੰ ਜਿੱਥੇ ਪੂਰਾ ਦਿਨ ਸ਼ਹਿਰ ਵਾਸੀਆਂ ਨੇ ਭਾਰੀ ਗਰਮੀ ਮਹਿਸੂਸ ਕੀਤੀ, ਉੱਥੇ ਦੇਰ ਸ਼ਾਮ ਮੌਸਮ ਵਿਚ ਅਚਾਨਕ ਤਬਦੀਲੀ ਆ ਗਈ। ਆਸਮਾਨ ਵਿਚ ਬੱਦਲ ਛਾਏ ਜਾਣ ਤੋਂ ਬਾਅਦ ਠੰਡੀਆਂ ਤੇਜ਼ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ ਅਤੇ ਮੌਸਮ ਵਿਚ ਕਾਫੀ ਬਦਲਾਅ ਆ ਗਿਆ।
ਇਹ ਵੀ ਪੜ੍ਹੋ- ਪੰਜਾਬ: ਪਿਆਕੜਾਂ ਲਈ ਵੱਡੀ ਖ਼ਬਰ, ਸ਼ਰਾਬ ਦੀਆਂ ਕੀਮਤਾਂ 'ਚ ਵਾਧਾ, ਠੇਕਿਆਂ 'ਤੇ ਲੱਗੀ ਨਵੀਂ ਸੂਚੀ
ਅਪ੍ਰੈਲ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ, ਜਿਸ ਦੀ ਸ਼ੁਰੂਆਤ ਮੌਸਮ ਵਿਭਾਗ ਵਲੋਂ ਪੰਜਾਬ ਦੇ ਕਈ ਖੇਤਰਾਂ ਵਿਚ ਮੀਂਹ ਨਾਲ ਹੋਣ ਦੀ ਭੱਵਿਖਬਾਣੀ ਹੈ। ਪਿਛਲੇ ਕੁਝ ਦਿਨ ਪਹਿਲਾਂ ਵੀ ਬਾਰਿਸ਼ ਪਈ ਹੈ। ਜੇਕਰ ਤਾਪਮਾਨ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਵਲੋਂ ਅੰਮ੍ਰਿਤਸਰ ਵਿਖੇ ਘੱਟੋ ਘੱਟ ਤਾਪਮਾਨ 15 ਡਿਗਰੀ ਸੈਲਸੀਅਸ ਦਰਜ ਹੋਇਆ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਅੰਮ੍ਰਿਤਸਰ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦਾ ਅਲਰਟ ਹੈ। ਸ਼ਹਿਰ ਵਾਸੀਆਂ ਨੇ ਸਵੇਰ ਤੋਂ ਦੁਪਹਿਰ ਤੱਕ ਜਿਥੇ ਕਾਫੀ ਗਰਮੀ ਨੂੰ ਮਹਿਸੂਸ ਕੀਤਾ, ਉੱਥੇ ਦੇਰ ਸ਼ਾਮ ਮੌਸਮ ਵਿਚ ਅਚਨਚੇਤ ਤਬਦੀਲੀ ਹੋਣ ਕਾਰਨ ਤੇਜ਼ ਠੰਡੀਆਂ ਹਵਾਵਾਂ ਚੱਲਣ ਲੱਗੀਆਂ ਅਤੇ ਆਸਮਾਨ ਵਿਚ ਬੱਦਲ ਛਾਅ ਗਏ।
ਇਹ ਵੀ ਪੜ੍ਹੋ- ਪੰਜਾਬ ਦੇ ਕਿਸਾਨਾਂ ਲਈ ਸੁਨਹਿਰੀ ਮੌਕਾ, ਜਦਲੀ ਕਰ ਲਓ ਇਹ ਕੰਮ, 24 ਅਪ੍ਰੈਲ ਤੱਕ ਦਾ ਹੈ ਸਮਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਕਾਂਗਰਸੀ ਆਗੂ ਖੁਸ਼ਬਾਜ਼ ਜਟਾਣਾ ਦਾ ਅੰਤਿਮ ਸਸਕਾਰ ਅੱਜ, ਭਿਆਨਕ ਸੜਕ ਹਾਦਸੇ 'ਚ ਹੋਈ ਮੌਤ (ਵੀਡੀਓ)
NEXT STORY