ਜਲੰਧਰ, (ਸ਼ੋਰੀ)- ਕੁੱਝ ਲੋਕ ਘਰਾਂ 'ਚ ਬਿਜਲੀ ਦੀਆਂ ਤਾਰਾਂ ਦੀ ਫਿਟਿੰਗ ਠੀਕ ਤਰ੍ਹਾਂ ਨਹੀਂ ਕਰਵਾਉਂਦੇ ਅਤੇ ਤਾਰਾਂ ਦਾ ਗੁੱਛਾ ਲਟਕਿਆ ਛੱਡ ਦਿੰਦੇ ਹਨ, ਜਿਸ ਕਾਰਨ ਕਰੰਟ ਲੱਗਣ ਨਾਲ ਕਈ ਹਾਦਸੇ ਹੋ ਜਾਂਦੇ ਹਨ। ਅਜਿਹੀ ਹੀ ਲਾਪ੍ਰਵਾਹੀ ਕਾਰਨ ਇਕ ਔਰਤ ਦੀ ਮੌਤ ਹੋ ਗਈ। ਘਟਨਾ ਪਠਾਨਕੋਟ ਬਾਈਪਾਸ ਰੋਡ ਦੇ ਅਧੀਨ ਪੈਂਦੇ ਹਰਗੋਬਿੰਦ ਨਗਰ ਦੀ ਹੈ, ਬੀਤੀ ਰਾਤ ਕਮਰੇ 'ਚ ਆਪਣੇ ਤਿੰਨ ਬੱਚਿਆਂ ਤੇ ਪਤੀ ਦੇ ਨਾਲ ਸੌਂ ਰਹੀ ਔਰਤ 'ਤੇ ਬਿਜਲੀ ਦੀਆਂ ਤਾਰਾਂ ਦਾ ਗੁੱਛਾ ਡਿੱਗ ਪਿਆ, ਇਸ ਦੌਰਾਨ ਤਾਰਾਂ 'ਚੋਂ ਚੰਗਿਆੜੀ ਨਿਕਲੀ ਅਤੇ ਕੰਬਲ ਨੂੰ ਅੱਗ ਲੱਗ ਗਈ, ਜੋ ਔਰਤ ਦੇ ਕੱਪੜਿਆਂ ਨੂੰ ਵੀ ਪੈ ਗਈ। ਉਹ ਝੁਲਸਣ ਦੌਰਾਨ ਚੀਖਾਂ ਮਾਰਨ ਲੱਗੀ। ਉਸੇ ਸਮੇਂ ਪਤੀ ਦੀ ਜਾਗ ਖੁੱਲ੍ਹ ਗਈ ਅਤੇ ਅੱਗ ਬੁਝਾਉਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਪਰ ਜਦੋਂ ਅੱਗ ਬੁੱਝੀ ਤਾਂ ਔਰਤ ਕਾਫੀ ਸੜ ਚੁੱਕੀ ਸੀ। ਪਤੀ ਦੇ ਵੀ ਹੱਥ ਝੁਲਸ ਗਏ। ਔਰਤ ਜਲਸਾ ਪਤੀ ਵਿਜੇ ਨਿਵਾਸੀ ਯੂ. ਪੀ. ਨੂੰ ਸਿਵਲ ਹਸਪਤਾਲ 'ਚ ਲਿਜਾਇਆ ਗਿਆ, ਜਿੱਥੇ ਅੱਜ ਸਵੇਰੇ ਉਸ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਪਾ ਕੇ ਥਾਣਾ 8 ਦੀ ਪੁਲਸ ਮੌਕੇ 'ਤੇ 'ਤੇ ਹਸਪਤਾਲ ਪੁੱਜੀ। ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਪੁਲਸ ਨੇ ਲਾਸ਼ ਘਰ 'ਚ ਰੱਖਿਆ ਹੈ।
ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਮਨਜੀਤ ਸਿੰਘ ਨੇ ਦੱਸਿਆ ਕਿ ਜਲਸਾ ਦਾ ਵਿਆਹ ਕਰੀਬ 8 ਸਾਲ ਪਹਿਲਾਂ ਹੋਇਆ ਸੀ, ਜਿਸ ਦੇ 3 ਬੱਚੇ ਹਨ। ਪਤੀ ਫੈਕਟਰੀ 'ਚ ਲੇਬਰ ਦਾ ਕੰਮ ਕਰਦਾ ਹੈ। ਜਲਸਾ ਆਪਣੇ ਪਰਿਵਾਰ ਨਾਲ ਕਿਰਾਏ ਦੇ ਕੁਆਰਟਰ 'ਚ ਸੌਂ ਰਹੀ ਸੀ। ਛੱਤ ਤੋਂ ਤਾਰਾਂ ਦਾ ਗੁੱਛਾ ਕਾਫੀ ਹੇਠਾਂ ਸੀ। ਉਕਤ ਤਾਰਾਂ ਸੌਂ ਰਹੀ ਜਲਸਾ ਦੇ ਉਪਰ ਡਿੱਗ ਗਈਆਂ। ਇਸ ਦੌਰਾਨ ਚੰਗਿਆੜੀ ਨਿਕਲੀ ਤਾਂ ਕੱਪੜਿਆਂ ਨੂੰ ਅੱਗ ਲੱਗ ਗਈ। ਹਾਲਾਂਕਿ ਬੱਚੇ ਤੇ ਪਤੀ ਥੋੜ੍ਹੀ ਦੂਰੀ 'ਤੇ ਸੌਂ ਰਹੇ ਸਨ, ਜਿਸ ਕਾਰਨ ਉਹ ਬਚ ਗਏ। ਪਤੀ ਨੇ ਆਪਣੀ ਪਤਨੀ ਨੂੰ ਬਚਾਉਣ ਲਈ ਕਾਫੀ ਕੋਸ਼ਿਸ਼ ਕੀਤੀ ਅਤੇ ਪਤੀ ਵਿਜੇ ਦੇ ਦੋਵੇਂ ਹੱਥ ਸੜ ਗਏ।
65 ਹਜ਼ਾਰ ਘਰਾਂ ਅਤੇ ਦੁਕਾਨਾਂ ਤੋਂ ਨਹੀਂ ਚੁੱਕਿਆ ਕੂੜਾ, ਡੰਪਾਂ 'ਤੇ ਲੱਗੇ ਢੇਰ
NEXT STORY