ਸਰਹਿੰਦ, (ਥਾਪਰ)- ਚੰਡੀਗੜ੍ਹ ਤੋਂ ਸਰਹਿੰਦ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ਵਿਚ ਸਫਰ ਕਰ ਰਹੀ ਇਕ ਔਰਤ ਨੇ ਬੱਚੇ ਨੂੰ ਜਨਮ ਦਿੱਤਾ।
ਜਾਣਕਾਰੀ ਦਿੰਦੇ ਹੋਏ ਬੱਸ ਚਾਲਕ ਕਰਮਜੀਤ ਸਿੰਘ ਤੇ ਕੰਡਕਟਰ ਚਰਨਜੀਤ ਸਿੰਘ ਨੇ ਦੱਸਿਆ ਕਿ ਨੀਲੂ ਨਿਵਾਸੀ ਸਰਹਿੰਦ ਚੰਡੀਗੜ੍ਹ ਤੋਂ ਸਰਹਿੰਦ ਆ ਰਹੀ ਸੀ ਕਿ ਜਿਵੇਂ ਹੀ ਬੱਸ ਆਮ ਖਾਸ ਬਾਗ ਦੇ ਨਜ਼ਦੀਕ ਪਹੁੰਚੀ ਤਾਂ ਇਸ ਨੂੰ ਡਲਿਵਰੀ ਦਰਦ ਸ਼ੁਰੂ ਹੋ ਗਿਆ। ਉਨ੍ਹਾਂ ਬੱਸ ਰੋਕ ਕੇ ਤੁਰੰਤ ਪੁਰਸ਼ਾਂ ਨੂੰ ਬੱਸ ਵਿਚੋਂ ਉਤਾਰ ਦਿੱਤਾ ਅਤੇ ਬੱਸ ਵਿਚ ਮੌਜੂਦ ਔਰਤਾਂ ਨੇ ਉਕਤ ਔਰਤ ਨੂੰ ਸੰਭਾਲਿਆ ਪਰ ਉਸੇ ਸਮੇਂ ਇਸ ਨੇ ਲੜਕੇ ਨੂੰ ਜਨਮ ਦੇ ਦਿੱਤਾ। ਇਸ 'ਤੇ ਉਹ ਇਸ ਨੂੰ ਤੁਰੰਤ ਸਰਹਿੰਦ ਦੇ ਮਹੇਸ਼ ਹਸਪਤਾਲ ਵਿਖੇ ਲੈ ਗਏ। ਮੌਕੇ 'ਤੇ ਮੌਜੂਦ ਮਹਿਲਾ ਡਾ. ਪੂਨਮ ਨੇ ਇਸ ਨੂੰ ਸੰਭਾਲਿਆ ਅਤੇ ਦੱਸਿਆ ਕਿ ਡਲਿਵਰੀ ਨਾਰਮਲ ਸੀ ਅਤੇ ਜੱਚਾ-ਬੱਚਾ ਦੋਵੇਂ ਠੀਕ ਹਨ।
ਸਰਹੱਦੀ ਖੇਤਰ ਦੀਆਂ ਸੜਕਾਂ ਦੀ ਖਸਤਾ ਹਾਲਤ ਹੋਣ ਕਾਰਨ ਲੋਕ ਪ੍ਰੇਸ਼ਾਨ
NEXT STORY