ਨਵੀਂ ਦਿੱਲੀ (ਭਾਸ਼ਾ)- ਦਿੱਲੀ ’ਚ ਬੁੱਧਵਾਰ ਨੂੰ ਘੱਟ ਕੱਪੜੇ ਪਹਿਨੀ ਇਕ ਔਰਤ ਭੀੜ-ਭਾੜ ਵਾਲੀ ਇਕ ਕਲੱਸਟਰ ਬੱਸ ’ਚ ਸਵਾਰ ਹੋ ਗਈ, ਜਿਸ ਤੋਂ ਬਾਅਦ ਯਾਤਰੀਆਂ ਅਤੇ ਡਰਾਈਵਰ-ਕੰਡਕਟਰ ਨੂੰ ਪੁਲਸ ਨੂੰ ਬੁਲਾਉਣ ਲਈ ਮਜਬੂਰ ਹੋਣਾ ਪਿਆ। ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਸਿਰਫ਼ ਅੰਡਰਗਾਰਮੈਂਟਸ ਪਹਿਨੀ ਔਰਤ ਪੰਜਾਬੀ ਬਾਗ ਬੱਸ ਸਟਾਪ ਤੋਂ ਬੱਸ ’ਚ ਚੜ੍ਹੀ ਸੀ।
ਟਰਾਂਸਪੋਰਟ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ, ‘‘ਔਰਤ ਬੱਸ ’ਚ ਅਜਿਹੀ ਹਾਲਤ ’ਚ ਚੜ੍ਹੀ, ਜਿਸ ’ਤੇ ਡਰਾਈਵਰ-ਕੰਡਕਟਰ ਅਤੇ ਯਾਤਰੀਆਂ ਨੂੰ ਇਤਰਾਜ਼ ਸੀ। ਇਕ ਯਾਤਰੀ ਨੇ ਪੁਲਸ ਕੰਟਰੋਲ ਰੂਮ (ਪੀ. ਸੀ. ਆਰ.) ਨੂੰ ਫੋਨ ਕੀਤਾ ਅਤੇ 10 ਮਿੰਟ ਬਾਅਦ ਔਰਤ ਬੱਸ ’ਤੋਂ ਉਤਰ ਗਈ। ਇਸ ਘਟਨਾ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। ਇਕ ਯਾਤਰੀ ਵੱਲੋਂ ਰਿਕਾਰਡ ਕੀਤੀ ਗਈ 12 ਸਕਿੰਟ ਦੀ ਵੀਡੀਓ ’ਚ ਔਰਤ ਬੱਸ ਦੇ ਦਰਵਾਜ਼ੇ ਕੋਲ ਖੜ੍ਹੀ ਨਜ਼ਰ ਆ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਾਈ ਕੋਰਟ ਨੂੰ ਮੁਸਲਿਮ ਕੁੜੀ ਦੀ ਅਪੀਲ; ਮੀ ਲਾਰਡ, 12ਵੀਂ ਤਾਂ ਪਾਸ ਕਰਨ ਦਿਓ, ਫਿਰ ਨਿਕਾਹਨਾਮਾ ਪੜ੍ਹਵਾਈਓ
NEXT STORY