ਫਤਿਹਗੜ੍ਹ ਸਾਹਿਬ (ਜਗਦੇਵ) : ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਥਾਣਾ ਖੇੜੀ ਨੌਧ ਸਿੰਘ ਅਧੀਨ ਪੈਂਦੇ ਰਾਏਪੁਰ ਮਾਜਰੀ ਦੇ ਯੂਕੋ ਬੈਂਕ ਵਿੱਚ ਰਾਤ ਇਸ ਸਮੇਂ ਬੈਂਕ 'ਚ ਸੰਨ੍ਹ ਲਗਾ ਕੇ ਚੋਰੀ ਕਰਨ ਦੇ ਮਾਮਲੇ 'ਚ ਪੁਲਸ ਵੱਲੋਂ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਕੋਲੋਂ 12 ਬੋਰ ਡਬਲ ਬੈਰਲ ਰਾਈਫਲ ਸਮੇਤ 12 ਕਾਰਤੂਸ, ਇਕ ਨੈੱਟਵਰਕ ਰਾਊਟਰ ਡਿਵਾਈਸ ਅਤੇ ਵਾਰਦਾਤ ਵਿਚ ਵਰਤਿਆ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਐਸ. ਐਸ. ਪੀ ਫ਼ਤਹਿਗੜ੍ਹ ਸਾਹਿਬ ਸੰਦੀਪ ਗੋਇਲ ਨੇ ਦੱਸਿਆ ਕਿ ਇਹ ਲੁਟੇਰੇ ਲਗਭਗ ਤਿੰਨ ਘੰਟੇ ਬੈਂਕ ਵਿਚ ਸਟਰੌਂਗ ਰੂਮ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਰਹੇ।
ਇਹ ਲੁਟੇਰੇ ਜਾਂਦੇ ਸਮੇਂ ਬੈਂਕ 'ਚੋਂ 12 ਬੋਰ ਡਬਲ ਬੈਰਲ ਰਾਈਫਲ ਸਮੇਤ 12 ਕਾਰਤੂਸ ਇੱਕ ਨੈੱਟਵਰਕ ਪ੍ਰਾਪਤ ਡਿਵਾਈਸ ਨਾਲ ਲੈ ਗਏ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕੜੀ ਨਾਲ ਕੜੀ ਜੋੜਦੇ ਹੋਏ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਨਸ਼ਿਆਂ ਦੇ ਵੱਖ-ਵੱਖ ਮਾਮਲਿਆਂ 'ਚ 9 ਵਿਅਕਤੀਆਂ ਪਾਸੋਂ ਇਕ ਪਿਸਤੌਲ 32 ਬੋਰ ਸਮੇਤ 4 ਜ਼ਿੰਦਾ ਰੌਂਦ, 651 ਗ੍ਰਾਮ ਹੈਰੋਇਨ, 2 ਆਈ-20 ਕਾਰਾਂ, ਇੱਕ ਐਕਟਿਵਾ, 2500 ਨਸ਼ੀਲੀਆਂ ਗੋਲੀਆਂ, ਇਕ ਸਪਲੈਂਡਰ ਤੇ ਬੁਲਟ ਮੋਟਰਸਾਈਕਲ ਵੀ ਬਰਾਮਦ ਕੀਤੇ ਗਏ।
ਅੰਮ੍ਰਿਤਸਰ ’ਚ ਅਜੀਬੋ ਗ਼ਰੀਬ ਮਾਮਲਾ : ਬੱਸ ਅੱਡੇ ਤੋਂ ਚੋਰੀ ਹੋਈ ਹਰਿਆਣਾ ਰੋਡਵੇਜ਼ ਦੀ ਬੱਸ
NEXT STORY