ਚੰਡੀਗੜ੍ਹ (ਨਵਿੰਦਰ) : ਚੰਡੀਗੜ੍ਹ ਦੇ ਸੈਕਟਰ-49 ਦੇ ਮਕਾਨ ’ਚੋਂ ਗੈਸ ਸਿਲੰਡਰ ਅਤੇ 15000 ਰੁਪਏ ਦੀ ਨਕਦੀ ਚੋਰੀ ਕਰਨ ਵਾਲੇ 2 ਨੌਜਵਾਨਾਂ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਫੜ੍ਹੇ ਗਏ ਨੌਜਵਾਨਾਂ ਦੀ ਪਛਾਣ ਰਮੇਸ਼ਵਰ (18) ਵਾਸੀ ਈ. ਡਬਲਯੂ. ਐੱਸ. ਕਾਲੋਨੀ ਸੈਕਟਰ-49 ਚੰਡੀਗੜ੍ਹ ਅਤੇ ਦੂਜੇ ਦੀ ਪਛਾਣ ਰਵਿੰਦਰ (19) ਵਾਸੀ ਈ. ਡਬਲਯੂ. ਐੱਸ. ਕਾਲੋਨੀ ਸੈਕਟਰ-49 ਚੰਡੀਗੜ੍ਹ ਵਜੋਂ ਹੋਈ।
ਚੰਡੀਗੜ੍ਹ ਦੇ ਸੈਕਟਰ-49 ਦੇ ਮਕਾਨ 'ਚ ਰਹਿਣ ਵਾਲੇ ਦਿਲਸ਼ੇਰ ਸਿੰਘ ਨੇ ਸਥਾਨਕ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ। ਇਸ ਦੇ ਆਧਾਰ ’ਤੇ ਪੁਲਸ ਸਟੇਸ਼ਨ ਸੈਕਟਰ-49 ਵਿਖੇ ਮਾਮਲਾ ਦਰਜ ਕੀਤਾ ਸੀ। ਜਾਂਚ ਤੋਂ ਬਾਅਦ ਪੁਲਸ ਨੇ 2 ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੰਜਾਬ 'ਚ ਨਰਮੇ ਦੀ ਫ਼ਸਲ ’ਤੇ ਗੁਲਾਬੀ ਸੁੰਡੀ ਦਾ ਹਮਲਾ, ਕਿਸਾਨ ਫਸਲ ਵਾਹੁਣ ਨੂੰ ਮਜ਼ਬੂਰ
NEXT STORY