ਲੁਧਿਆਣਾ (ਰਾਜ): ਥਾਣਾ ਪੀ.ਏ.ਯੂ. ਦੀ ਪੁਲਸ ਨੇ ਜੈਨ ਮੰਦਰ ਵਿਖੇ ਹੋਈ ਚੋਰੀ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਪੁਲਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਚੋਰੀ ਕੀਤਾ ਕੀਮਤੀ ਸਮਾਨ ਬਰਾਮਦ ਕੀਤਾ ਹੈ। ਦੱਸ ਦਈਏ ਕਿ 13-14 ਜੂਨ ਦੀ ਦਰਮਿਆਨੀ ਰਾਤ ਨੂੰ ਜੈਨ ਮੰਦਰ, ਨਿਊ ਸੂਰੀਆ ਵਿਹਾਰ, ਪੰਜ ਪੀਰ ਰੋਡ, ਲੁਧਿਆਣਾ ਵਿਖੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਸਬੰਧੀ ਥਾਣਾ ਪੀ.ਏ.ਯੂ. ਦੀ ਪੁਲਸ ਨੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ।
ਤਫ਼ਤੀਸ਼ ਦੌਰਾਨ ਪੁਲਸ ਪਾਰਟੀ ਵੱਲੋਂ ਤਕਨੀਕੀ ਅਤੇ ਗੁਪਤ ਸੂਚਨਾਵਾਂ ਦੇ ਆਧਾਰ 'ਤੇ ਰੋਸ਼ਨ ਕੁਮਾਰ ਪੁੱਤਰ ਤੇਜੋ ਸਾਹਨੀ ਅਤੇ ਸੁਨੀਲ ਮੰਡਲ ਉਰਫ਼ ਮਰਿੰਡੀ ਪੁੱਤਰ ਲੇਟ ਗੋਰਖ ਮੰਡਲ, ਦੋਵੇਂ ਹਾਲ ਵਾਸੀ ਨੇੜੇ ਗੁਰਦੁਆਰਾ ਬੁੱਢਾ ਸਾਹਿਬ, ਪੰਜ ਪੀਰ ਰੋਡ, ਡੇਅਰੀ ਕੰਪਲੈਕਸ, ਹੰਬੜਾ ਰੋਡ, ਲੁਧਿਆਣਾ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਕਬੂਲ ਕੀਤਾ ਕਿ ਉਨ੍ਹਾਂ ਨੇ ਜੈਨ ਮੰਦਰ ਵਿੱਚੋਂ ਸ਼ਾਂਤੀਨਾਥ ਭਗਵਾਨ ਜੀ ਦੀ ਚਾਂਦੀ ਦੀ ਮੂਰਤੀ, ਚਾਂਦੀ ਦਾ ਮੰਗਲ ਕਲਸ਼ (ਚੌਕੀ), ਚਾਂਦੀ ਦਾ ਸਿੱਧ ਚੱਕਰ, ਪੂਜਾ ਲਈ ਵਰਤੀਆਂ ਜਾਣ ਵਾਲੀਆਂ ਚਾਂਦੀ ਦੀਆਂ 20 ਪਲੇਟਾਂ, 20 ਕਟੋਰੀਆਂ, 4 ਵੱਡੇ ਕਟੋਰੇ, ਮੰਦਰ ਦੀ ਗੋਲਕ ਵਿਚ ਪਈ ਕਰੀਬ 10 ਤੋਂ 15 ਹਜ਼ਾਰ ਰੁਪਏ ਦੀ ਨਕਦੀ ਅਤੇ ਮੰਦਰ ਵਿਚ ਲੱਗਾ ਡੀ.ਵੀ.ਆਰ. ਚੋਰੀ ਕੀਤਾ ਸੀ।
ਪੁਲਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਸ਼ਾਂਤੀਨਾਥ ਭਗਵਾਨ ਜੀ ਦੀ ਚਾਂਦੀ ਦੀ ਮੂਰਤੀ, ਚਾਂਦੀ ਦਾ ਮੰਗਲ ਕਲਸ਼ (ਚੌਕੀ), ਚਾਂਦੀ ਦਾ ਸਿੱਧ ਚੱਕਰ (ਮੂਰਤੀ) ਬਰਾਮਦ ਕਰ ਲਿਆ ਹੈ। ਮੁੱਢਲੀ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਮੁਲਜ਼ਮ ਰੋਸ਼ਨ ਕੁਮਾਰ ਖ਼ਿਲਾਫ਼ ਪਹਿਲਾਂ ਵੀ ਚੋਰੀ ਦੇ ਮਾਮਲੇ ਦਰਜ ਹਨ।
ਪੰਜਾਬ ਦੇ ਪਿੰਡ-ਪਿੰਡ 'ਚ 'ਸਤਲੁਜ' ਦੀ ਸਕ੍ਰੀਨਿੰਗ!
NEXT STORY