ਜਲੰਧਰ (ਸੋਨੂੰ) : ਸ਼ਹਿਰ ਦੇ ਆਦਰਸ਼ ਨਗਰ ਨਾਲ ਲੱਗਦੇ ਕ੍ਰਿਸ਼ਨਾ ਨਗਰ 'ਚ ਇਕ ਪਰਿਵਾਰ ਨੂੰ 15 ਮਿੰਟਾਂ ਲਈ ਘਰ ਸੁੰਨਾ ਛੱਡਣਾ ਉਸ ਸਮੇਂ ਮਹਿੰਗਾ ਪੈ ਗਿਆ, ਜਦੋਂ ਚੋਰਾਂ ਨੇ ਥੋੜ੍ਹੇ ਜਿਹੇ ਮਿੰਟਾਂ 'ਚ ਹੀ ਘਰ 'ਚੋਂ ਗਹਿਣੇ ਅਤੇ ਨਕਦੀ ਚੋਰੀ ਕਰ ਲਈ ਅਤੇ ਫਰਾਰ ਹੋ ਗਏ। ਜਾਣਕਾਰੀ ਮੁਤਾਬਕ ਵਿਵੇਕ ਵਾਸੀ ਕ੍ਰਿਸ਼ਨਾ ਨਗਰ ਨੇ ਦੱਸਿਆ ਕਿ ਉਨ੍ਹਾਂ ਦੀ ਕਰਿਆਨੇ ਦੀ ਦੁਕਾਨ ਹੈ ਅਤੇ ਸ਼ਾਮ ਦੇ ਸਮੇਂ ਉਸ ਦੀ ਭਾਬੀ ਘਰ 'ਚ ਇਕੱਲੀ ਸੀ, ਜਦੋਂ ਕਿ ਉਸ ਦਾ ਭਰਾ ਅਤੇ ਪਿਤਾ ਦੁਕਾਨ 'ਤੇ ਸੀ। ਇਸ ਦੌਰਾਨ ਭਾਬੀ ਨੂੰ ਕੋਈ ਕੰਮ ਪੈ ਗਿਆ ਅਤੇ ਉਹ ਘਰ ਨੂੰ ਤਾਲਾ ਲਾ ਕੇ ਬਾਹਰ ਚਲੀ ਗਈ। ਇਸ ਦੌਰਾਨ ਘਰ 'ਚੋਂ ਨਕਦੀ, ਗਹਿਣੇ ਅਤੇ ਹੋਰ ਸਮਾਨ ਚੋਰੀ ਹੋ ਗਏ। ਚੋਰੀ ਦਾ ਪਤਾ ਉਸ ਸਮੇਂ ਲੱਗਿਆ, ਜਦੋਂ ਬੱਚੇ ਟਿਊਸ਼ਨ ਤੋਂ ਆਏ ਤਾਂ ਉਨ੍ਹਾਂ ਨੇ ਦੇਖਿਆ ਕਿ ਘਰ ਦੇ ਤਾਲੇ ਟੁੱਟੇ ਹੋਏ ਹਨ। ਜਦੋਂ ਅੰਦਰ ਜਾ ਕੇ ਦੇਖਿਆ ਤਾਂ ਘਰ 'ਚੋਂ ਗਹਿਣੇ, ਨਕਦੀ ਅਤੇ ਹੋਰ ਕੀਮਤੀ ਸਮਾਨ ਗਾਇਬ ਸੀ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਲੱਖਾਂ ਦਾ ਨੁਕਸਾਨ ਹੋ ਗਿਆ। ਪੜ੍ਹ ਕੇ ਘਰ ਪਰਤੇ। ਫਿਲਹਾਲ ਮੌਕੇ 'ਤੇ ਪੁੱਜੀ ਪੁਲਸ ਮਾਮਲੇ ਦੀ ਜਾਂਚ 'ਚ ਲੱਗ ਗਈ ਹੈ।
ਭਾਰਤ-ਪਾਕ ਸਰਹੱਦ ਤੋਂ ਬੰਗਲਾਦੇਸ਼ੀ ਗ੍ਰਿਫਤਾਰ
NEXT STORY