ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਨੇੜਲੇ ਪਿੰਡ ਝੜੌਦੀ ਵਿਖੇ ਸਥਿਤ ਖੁਰਾਕ ਸਪਲਾਈ ਮਹਿਕਮਾ, ਜੋ ਕਿ ਲੋਕਾਂ ਨੂੰ ਖੁਰਾਕ ਦਿੰਦਾ ਹੈ, ਬੀਤੀ ਰਾਤ ਚੋਰ ਉਨ੍ਹਾਂ ਦੀ ਰਸੋਈ ’ਚੋਂ ਹੀ ਖੁਰਾਕ ਅਤੇ ਕੁੱਝ ਹੋਰ ਸਮਾਨ ਚੋਰੀ ਕਰਕੇ ਲੈ ਗਏ। ਮਹਿਕਮੇ ਦੇ ਅਧਿਕਾਰੀਆਂ ਮੁਤਾਬਕ ਬੀਤੀ ਰਾਤ ਚੋਰਾਂ ਨੇ ਇਮਾਰਤ 'ਚ ਦਾਖਲ ਹੋਣ ਤੋਂ ਪਹਿਲਾਂ ਬਿਜਲੀ ਸਪਲਾਈ ਕੱਟ ਦਿੱਤੀ ਤਾਂ ਜੋ ਸੀ. ਸੀ. ਟੀ. ਵੀ. ਕੈਮਰਿਆਂ ’ਚ ਉਹ ਕੈਦ ਨਾ ਹੋਣ ਸਕਣ।'
ਚੋਰ ਸਰਕਾਰੀ ਇਮਾਰਤ ਦੇ ਨਾਲ ਬਣਾਈ ਗਈ ਰਸੋਈ ’ਚ ਦਰਵਾਜ਼ਾ ਤੋੜ ਦਾਖਲ ਹੋਏ ਅਤੇ ਉਨ੍ਹਾਂ ਉਥੋਂ ਇੱਕ ਇਨਵਰਟਰ, ਮਿਕਸਰ, ਸਿਲੰਡਰ ਅਤੇ ਕੁੱਝ ਹੋਰ ਖਾਣ-ਪੀਣ ਦਾ ਸਮਾਨ ਪਿਆ ਸੀ, ਉਹ ਚੋਰੀ ਕਰਕੇ ਲੈ ਗਏ। ਚੋਰਾਂ ਨੇ ਸਰਕਾਰੀ ਇਮਾਰਤ ਅੰਦਰ ਪਏ ਕਿਸੇ ਵੀ ਦਸਤਾਵੇਜ਼ ਨਾਲ ਛੇੜਛਾੜ ਨਹੀਂ ਕੀਤੀ ਅਤੇ ਨਾ ਹੀ ਉਸ ’ਚੋਂ ਕੁਝ ਚੋਰੀ ਹੋਇਆ ਹੈ। ਮਹਿਕਮੇ ਦੇ ਅਧਿਕਾਰੀਆਂ ਵੱਲੋਂ ਇਸ ਚੋਰੀ ਦੀ ਘਟਨਾ ਸਬੰਧੀ ਪੁਲਸ ਨੂੰ ਸੂਚਿਤ ਕੀਤਾ ਜਾ ਰਿਹਾ ਹੈ।
ਮੋਹਾਲੀ 'ਚ 2 ਨਵੇਂ ਕੋਰੋਨਾ ਕੇਸਾਂ ਦੀ ਪੁਸ਼ਟੀ, ਕੁੱਲ ਪੀੜਤਾਂ ਦੀ ਗਿਣਤੀ ਹੋਈ 114
NEXT STORY