ਲੁਧਿਆਣਾ (ਰਾਜ) : ਲੁਧਿਆਣਾ ਦੇ ਸਰਾਭਾ ਨਗਰ ਵਿਖੇ ਵੱਡੇ ਕਾਰੋਬਾਰੀ ਸੁਧੀਰ ਨੰਦਾ ਦੇ ਘਰ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਇਹ ਚੋਰੀ ਘਰ 'ਚ ਰੱਖੇ ਗਏ 3 ਨੇਪਾਲੀ ਨੌਕਰਾਂ ਵੱਲੋਂ ਕੀਤੀ ਗਈ ਹੈ। ਫਿਲਹਾਲ ਪੁਲਸ ਨੇ ਇਸ ਸਬੰਧੀ ਤਿੰਨਾਂ ਨੌਕਰਾਂ 'ਤੇ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਕਾਰੋਬਾਰੀ ਸੁਧੀਰ ਨੰਦਾ ਆਪਣੇ ਪਰਿਵਾਰ ਸਮੇਤ ਸ਼ਿਰੜੀ ਵਿਖੇ ਮੱਥਾ ਟੇਕਣ ਗਏ ਹੋਏ ਸਨ।
ਇਸ ਦੌਰਾਨ ਘਰ 'ਚ ਰਹਿ ਰਹੇ ਨੌਕਰਾਂ ਨਕੁਲ ਬਾਮ, ਮਹਿੰਦਰ ਬਾਮ ਅਤੇ ਗੰਗਾ ਬਾਮ ਨੇ ਘਰ ਦੇ ਲਾਕਰ ਤੋੜ ਕੇ ਲੱਖਾਂ ਦਾ ਸੋਨਾ, ਹੋਰ ਗਹਿਣੇ ਅਤੇ ਕੈਸ਼ ਚੋਰੀ ਕਰ ਲਿਆ ਅਤੇ ਫ਼ਰਾਰ ਹੋ ਗਏ। ਜਦੋਂ ਸਵੇਰੇ ਆ ਕੇ ਡਰਾਈਵਰ ਨੇ ਦੇਖਿਆ ਤਾਂ ਘਰ 'ਚ ਲਾਕਰ ਟੁੱਟੇ ਹੋਏ ਸਨ। ਇਸ ਤੋਂ ਬਾਅਦ ਉਸ ਨੇ ਸੁਧੀਰ ਨੰਦਾ ਨੂੰ ਫੋਨ ਕਰਕੇ ਸਾਰੀ ਘਟਨਾ ਬਾਰੇ ਦੱਸਿਆ। ਸੁਧੀਰ ਨੰਦਾ ਨੇ ਪੁਲਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਸੁਧੀਰ ਨੰਦਾ ਘਰ ਪਹੁੰਚਣ ਵਾਲੇ ਹਨ। ਇਸ ਤੋਂ ਪਹਿਲਾਂ ਪੁਲਸ ਨੇ ਤਿੰਨਾਂ ਨੌਕਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਪੰਜਾਬ ਸਰਕਾਰ ਨੇ ਵਿਦਿਆਰਥੀਆਂ ਨੂੰ ਦਿੱਤੀ ਇੱਕ ਹੋਰ ਵੱਡੀ ਰਾਹਤ
NEXT STORY