ਜਲੰਧਰ- ਪੰਜਾਬ ਦੇ ਕਈ ਇਲਾਕਿਆਂ ਵਿਚ ਅੱਜ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਗਰਮੀ ਦੇ ਸੀਜ਼ਨ ਦੇ ਮੱਦੇਨਜ਼ਰ ਜ਼ਰੂਰੀ ਮੁਰੰਮਤ ਅਤੇ ਮੇਨਟੀਨੈਂਸ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ। ਇਸ ਸਬੰਧੀ ਵਿਭਾਗ ਵੱਲੋਂ ਵੱਖ-ਵੱਖ ਸ਼ਹਿਰਾਂ ਬਾਰੇ ਦਿੱਤੇ ਗਏ ਵੇਰਵੇ ਹੇਠਾਂ ਮੁਤਾਬਕ ਹਨ-
ਇਹ ਵੀ ਪੜ੍ਹੋ-ਸ਼ਿਫਟਾਂ ਦੇ ਹਿਸਾਬ ਨਾਲ ਖੁੱਲ੍ਹਣਗੇ ਸਕੂਲ, ਚੰਡੀਗੜ੍ਹ ਸਿੱਖਿਆ ਵਿਭਾਗ ਨੇ ਲਿਆ ਵੱਡਾ ਫੈਸਲਾ
ਟਾਂਡਾ ਉੜਮੜ (ਪੰਡਿਤ)-ਸਹਾਇਕ ਇੰਜੀਨੀਅਰ ਇੰਦਰਜੀਤ ਸਿੰਘ ਨੇ ਦੱਸਿਆ 19 ਜਨਵਰੀ ਨੂੰ 66 ਕੇ. ਵੀ. ਸਬ ਸਟੇਸ਼ਨ ਕੰਧਾਲਾ ਜੱਟਾਂ ਦੀ ਜ਼ਰੂਰੀ ਮੁਰੰਮਤ ਦੇ ਚੱਲਦਿਆਂ ਇਸ ਤੋਂ ਚਲਦੇ ਘਰਾਂ ਅਤੇ ਮੋਟਰਾਂ ਦੇ ਫੀਡਰਾਂ ’ਤੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਉਨ੍ਹਾਂ ਖਪਤਕਾਰਾਂ ਨੂੰ ਇਸ ਦੌਰਾਨ ਸਹਿਯੋਗ ਦੀ ਅਪੀਲ ਕੀਤੀ ਹੈ ।
ਇਹ ਵੀ ਪੜ੍ਹੋ- ਗੁਰਦਾਸਪੁਰ ਹਾਦਸੇ ਮਗਰੋਂ ਸਕੂਲਾਂ ਦਾ ਸਮਾਂ ਬਦਲਣ ਦੀ ਉੱਠੀ ਮੰਗ
ਅੰਮ੍ਰਿਤਸਰ (ਸੋਨੀ)-ਜੇ. ਈ. ਅਰੁਣ ਕੁਮਾਰ ਸ਼ਰਮਾ ਅਤੇ ਉਪਮੰਡਲ ਅਫ਼ਸਰ ਹੁਸੈਨਪੁਰਾ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਅੰਮ੍ਰਿਤਸਰ ਨੇ ਦੱਸਿਆ ਕਿ 19 ਜਨਵਰੀ (ਸੋਮਵਾਰ) ਨੂੰ 11 ਕੇ. ਵੀ. ਰਾਮ ਬਾਗ ਫੀਡਰ ਅਤੇ 11 ਕੇ. ਵੀ. ਚੀਲ ਮੰਡੀ ਫੀਡਰ ਜ਼ਰੂਰੀ ਮੁਰੰਮਤ ਲਈ ਸਵੇਰੇ 11 ਤੋਂ ਸ਼ਾਮ 4 ਵਜੇ ਤੱਕ ਬੰਦ ਰਹਿਣਗੇ । ਇਸ ਨਾਲ ਪਿੰਕ ਪਲਾਜ਼ਾ, ਹਾਲ ਬਾਜ਼ਾਰ ਗੇਟ ਤੋਂ ਗੋਲ ਹੱਟੀ ਚੌਕ, ਨਵੀਂ ਗਲੀ, ਮੱਛੀ ਮੰਡੀ, ਚਿਤਰਾ ਟਾਕੀ ਰੋਡ, ਕਟੜਾ ਬੱਘੀਆ, ਚਿੱਟਾ ਗੁੰਮਟ, ਆਈ. ਡੀ. ਐੱਚ. ਮਾਰਕੀਟ, ਕੋਟ ਆਤਮਾ ਸਿੰਘ ਰੋਡ, ਸਬਜ਼ੀ ਮੰਡੀ ਰਾਮ ਬਾਗ ਦੇ ਇਲਾਕਿਆਂ ਦੀ ਬਿਜਲੀ ਪ੍ਰਭਾਵਿਤ ਰਹੇਗੀ।
ਇਹ ਵੀ ਪੜ੍ਹੋ- ਖੁਸ਼ੀਆਂ ਮਾਤਮ 'ਚ ਬਦਲੀਆਂ, 4 ਮਹੀਨੇ ਪਹਿਲਾਂ ਵਿਦੇਸ਼ ਗਏ ਨੌਜਵਾਨ ਦੀ ਮੌਤ, ਭੈਣ ਦੀ ਮੰਗਣੀ 'ਤੇ ਆਉਣਾ ਸੀ ਘਰ
ਨੂਰਪੁਰਬੇਦੀ (ਸੰਜੀਵ ਭੰਡਾਰੀ)-ਪੀ.ਐੱਸ.ਪੀ.ਸੀ.ਐੱਲ. ਦਫਤਰ ਸਿੰਘਪੁਰ ਦੇ ਐੱਸ.ਡੀ.ਓ. ਅਖਿਲੇਸ਼ ਕੁਮਾਰ ਦੇ ਹਵਾਲੇ ਨਾਲ ਜਾਰੀ ਕੀਤੀ ਗਈ ਸੂਚਨਾ ਅਨੁਸਾਰ ਜੇ.ਈ. ਜਗਤਾਰ ਕੁਮਾਰ ਨੇ ਦੱਸਿਆ ਕਿ 19 ਜਨਵਰੀ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਭੈਣੀ ਯੂ.ਪੀ.ਐੱਸ. ਫੀਡਰ ’ਤੇ ਪਰਮਿਟ ਰਹੇਗਾ। ਇਸ ਦੌਰਾਨ ਭੈਣੀ ਫੀਡਰ ਨਾਲ ਜੁੜੇ ਪਿੰਡਾਂ ਸਮੇਤ ਸਬੰਧਤ ਖੇਤਰਾਂ ’ਚ ਬਿਜਲੀ ਸਪਲਾਈ ਬੰਦ ਰਹੇਗੀ। ਬਿਜਲੀ ਕੱਟ ਦੇ ਕਾਰਨ ਸਿੰਘਪੁਰ, ਲਸਾੜੀ, ਗੋਪਾਲਪੁਰ, ਮਵਾ ਮੁਕਾਰੀ, ਭੈਣੀ, ਮੋਠਾਪੁਰ, ਗੋਬਿੰਦਪੁਰ, ਬੇਲਾ ਅਮਰਪੁਰ ਬੇਲਾ, ਸਮੀਰੋਵਾਲ, ਮਾਣਕੂ ਮਾਜਰਾ, ਥਾਣਾ, ਸੰਗਤਪੁਰ, ਗੱਦੀਵਾਲ, ਫੂਕਾਪੁਰ ਤੇ ਬਾੜੀਆਂ ਸਮੇਤ ਆਸ-ਪਾਸ ਦੇ ਕਈ ਪਿੰਡਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਪੀ.ਐੱਸ.ਪੀ.ਸੀ.ਐੱਲ. ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਕੰਮ ਦੀ ਸਥਿਤੀ ਅਨੁਸਾਰ ਪਰਮਿਟ ਦਾ ਸਮਾਂ ਘੱਟ ਜਾਂ ਵੱਧ ਵੀ ਹੋ ਸਕਦਾ ਹੈ। ਵਿਭਾਗ ਨੇ ਉਪਭੋਗਤਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਜ਼ਰੂਰੀ ਕੰਮਾਂ ਲਈ ਬਿਜਲੀ ਸਪਲਾਈ ਦੇ ਬਦਲਵੇਂ ਪ੍ਰਬੰਧ ਪਹਿਲਾਂ ਹੀ ਕਰ ਲੈਣ।
ਤਲਵੰਡੀ ਸਾਬੋ (ਮੁਨੀਸ਼)-ਸਬ ਸਟੇਸ਼ਨ ਜਗਾ ਰਾਮ ਤੀਰਥ ਅਤੇ 66 ਕੇ.ਵੀ. ਸਬ ਸਟੇਸ਼ਨ ਕਮਾਲੂ ਵਿਖੇ ਜ਼ਰੂਰੀ ਮੇਨਟੀਨੈਂਸ ਤੇ ਸਾਂਭ-ਸੰਭਾਲ ਕਰਨ ਲਈ 18 ਜਨਵਰੀ ਦੀ ਤਰ੍ਹਾਂ 19 ਅਤੇ 20 ਜਨਵਰੀ ਨੂੰ ਵੀ ਬਿਜਲੀ ਸਪਲਾਈ ਸਵੇਰੇ 09.00 ਤੋਂ ਸ਼ਾਮ 05.30 ਵਜੇ ਤਕ ਬੰਦ ਰਹੇਗੀ। ਇਹ ਜਾਣਕਾਰੀ ਇੰਜ. ਅਸ਼ਵਨੀ ਕੁਮਾਰ ਸਹਾਇਕ ਕਾਰਜਕਾਰੀ ਇੰਜੀਨੀਅਰ, ਵੰਡ ਉਪ ਮੰਡਲ ਤਲਵੰਡੀ ਸਾਬੋ ਨੇ ਦੰਦੇ ਦੱਸਿਆ ਕਿ ਸ਼ਟ ਡਾਊਨ ਦੌਰਾਨ 66 ਕੇ.ਵੀ. ਜਗਾ ਰਾਮ ਤੀਰਥ ਤੋਂ ਚੱਲਦੀ ਬਿਜਲੀ ਸਪਲਾਈ ਜਗਾ ਰਾਮ ਤੀਰਥ, ਲਹਿਰੀ, ਸਿੰਗੋ, ਮੈਨੂੰਆਣਾ, ਮਿਰਜੇਆਣਾ, ਕੌਰੇਆਣਾ, ਬਹਿਮਣ ਜੱਸਾ ਸਿੰਘ, ਬਹਿਮਣ ਕੌਰ ਸਿੰਘ ਅਤੇ ਗਹਿਲੇਵਾਲਾ ਪਿੰਡਾਂ ਦੀ 24 ਘੰਟੇ ਘਰੇਲੂ ਅਤੇ ਮੋਟਰਾਂ ਵਾਲੀ ਸਪਲਾਈ ਬੰਦ ਰਹੇਗੀ। ਇਸ ਤੋਂ ਇਲਾਵਾ 66 ਕੇ.ਵੀ. ਕਮਾਲੂ ਗਰਿੱਡ ਤੋਂ ਚੱਲਦੀ ਸਪਲਾਈ ਬੰਦ ਰਹੇਗੀ। ਉਨ੍ਹਾਂ ਦੱਸਿਆ ਕਿ ਪੈਨ ਕਾਰਬੋ ਬਾਈਓ ਐਨਰਜੀ ਲਹਿਰੀ ਅਤੇ ਮਾਲਵਾਨ ਸੋਲਰ ਪੰਜਾਬ ਲਿਮਟਿਡ ਪਿੰਡ ਜਗਾ ਰਾਮ ਤੀਰਥ ਅਤੇ ਤਿਉਣਾ ਪੁਜਾਰੀਆਂ ਦੇ 4 ਨੰਬਰ ਸੋਲਰ ਪਲਾਂਟਾ ਦੀ ਸਪਲਾਈ ਵੀ ਪ੍ਰਭਾਵਿਤ ਹੋਵੇਗੀ।
ਬਟਾਲਾ/ਸ੍ਰੀ ਹਰਗੋਬਿੰਦਪੁਰ ਸਾਹਿਬ (ਬੇਰੀ, ਰਮੇਸ਼)-ਉਪ ਮੰਡਲ ਅਫ਼ਸਰ ਸਬ ਡਵੀਜ਼ਨ ਸ੍ਰੀ ਹਰਗੋਬਿੰਦਪੁਰ ਸਾਹਿਬ ਸਤਨਾਮ ਸਿੰਘ ਸੈਣੀ ਅਤੇ ਸਬ ਸਟੇਸ਼ਨ ਜੇ. ਈ. ਵਿਜੈ ਕੁਮਾਰ ਨੇ ਦੱਸਿਆ ਕਿ 20 ਜਨਵਰੀ ਦਿਨ ਮੰਗਲਵਾਲ ਨੂੰ 66 ਕੇ. ਵੀ. ਲਾਈਨ ਕਾਦੀਆਂ ਤੋਂ ਭਰਥ ਦੀ ਜ਼ਰੂਰੀ ਮੁਰੰਮਤ ਦਾ ਕੰਮ ਲੱਗਣ ਕਰਕੇ ਚਲਦੇ ਸਾਰੇ ਘਰਾਂ ਵਾਲੇ ਅਤੇ ਮੋਟਰਾਂ ਵਾਲੇ ਫੀਡਰਾਂ ਦੀ ਸਪਲਾਈ ਸਵੇਰ 10 ਤੋਂ ਸ਼ਾਮ 05 ਵਜੇ ਤੱਕ ਬੰਦ ਰਹੇਗੀ। ਇਸ ਨਾਲ ਭਾਮ, ਮਠੋਲਾ, ਵਿਠਵਾ, ਭਰਥ, ਨੰਗਲ ਝੋਰ, ਲੱਲਾ, ਸੋਹੀਆਂ, ਧਾਰੀਵਾਲ, ਟਨਾਣੀਵਾਲ ਦੇ ਘਰਾਂ ਦੀ ਸਪਲਾਈ ਬੰਦ ਰਹੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਸੇਵਾਮੁਕਤ ਮੁਲਾਜ਼ਮਾਂ ਨੂੰ ਵੱਡੀ ਰਾਹਤ, ਕੈਟ ਨੇ ਇਹ ਭੱਤਾ ਦੇਣ ਦੇ ਜਾਰੀ ਕੀਤੇ ਹੁਕਮ, ਹਰ ਮੁਲਾਜ਼ਮ ਨੂੰ ...
NEXT STORY