ਬਨੂੜ (ਗੁਰਪਾਲ) : ਇੱਥ ਬਨੂੜ ਨੇੜਲੇ ਪਿੰਡ ਕਰਾਲਾ ਸਥਿਤ ਗੁਰਦੁਆਰਾ ਸਾਹਿਬ ’ਚ ਇਕ ਅਣਪਛਾਤਾ ਵਿਅਕਤੀ ਚੋਰੀ ਕਰਨ ਲਈ ਵੜਿਆ ਤਾਂ ਸਾਇਰਨ ਵੱਜਣ ਕਾਰਣ ਸਮਾਨ ਉੱਥੇ ਹੀ ਛੱਡ ਕੇ ਭੱਜ ਗਿਆ। ਗੁਰਦੁਆਰਾ ਸਾਹਿਬ ਦੀ ਖਿੜਕੀ ਦੀ ਕੱਟੀ ਹੋਈ ਜਾਲੀ ਨੂੰ ਦਿਖਾਉਂਦੇ ਹੋਏ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਅਤੇ ਸਰਪੰਚ ਗੁਰਦੀਪ ਸਿੰਘ ਨੇ ਦੱਸਿਆ ਕਿ ਬੀਤੀ ਰਾਤ 11.30 ਵਜੇ ਅਣਪਛਾਤਾ ਵਿਅਕਤੀ ਗੁਰਦੁਆਰਾ ਸਾਹਿਬ ’ਚ ਚੋਰੀ ਕਰਨ ਲਈ ਜਾਲੀ ਕੱਟ ਕੇ ਅੰਦਰ ਵੜਿਆ ਤਾਂ ਗੁਰਦੁਆਰਾ ਸਾਹਿਬ ’ਚ ਲੱਗਿਆ ਸਾਇਰਨ ਵੱਜ ਗਿਆ। ਇਸ ਮਗਰੋਂ ਚੋਰ ਆਪਣੇ ਨਾਲ ਚੋਰੀ ਕਰਨ ਲਈ ਲੈ ਕੇ ਆਇਆ ਆਰੀ, ਪੇਚਕਸ, ਪਲਾਸ ਅਤੇ ਹੋਰ ਸਮਾਨ ਛੱਡ ਕੇ ਫ਼ਰਾਰ ਹੋ ਗਿਆ।
ਉਨ੍ਹਾਂ ਦੱਸਿਆ ਕਿ ਸਾਇਰਨ ਵੱਜਣ ਕਾਰਣ ਉਹ ਇਕਦਮ ਗੁਰਦੁਆਰਾ ਸਾਹਿਬ ’ਚ ਆਏ ਤਾਂ ਦੇਖਿਆ ਕਿ ਖਿੜਕੀ ਦੀ ਜਾਲੀ ਟੁੱਟੀ ਸੀ ਅਤੇ ਸਾਰਾ ਸਮਾਨ ਦਰੁੱਸਤ ਪਿਆ ਸੀ। ਉਨ੍ਹਾਂ ਨੇ ਇਸ ਘਟਨਾ ਬਾਰੇ ਥਾਣਾ ਬਨੂੜ ਦੀ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਸਰਪੰਚ ਗੁਰਦੀਪ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਇਸੇ ਮਹੀਨੇ ’ਚ ਅਣਪਛਾਤੇ ਚੋਰਾਂ ਵੱਲੋਂ ਗੁਰਦੁਆਰਾ ਸਾਹਿਬ ਦੀ ਗੋਲਕ ਤੋੜ ਕੇ 65 ਹਜ਼ਾਰ ਦੀ ਰਾਸ਼ੀ ਚੋਰੀ ਕਰ ਲਈ ਸੀ। ਉਸ ਵੇਲੇ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਅੰਦਰ ਸਾਇਰਨ ਲਗਾ ਦਿੱਤੇ ਸਨ ਤਾਂ ਜੋ ਅਜਿਹੀ ਘਟਨਾ ਵੇਲੇ ਪਿੰਡ ਦੇ ਲੋਕਾਂ ਨੂੰ ਸੂਚਨਾ ਮਿਲ ਸਕੇ। ਇਹ ਸਾਰੀ ਘਟਨਾ ਉੱਥੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈ।
ਕੈਪਟਨ ਅਮਰਿੰਦਰ ਸਿੰਘ ਦੇ 'ਲੰਚ' 'ਚੋਂ ਨਵਜੋਤ ਸਿੱਧੂ ਦੀ ਗੈਰ-ਹਾਜ਼ਰੀ ਨੇ ਛੇੜੀ ਨਵੀਂ ਚਰਚਾ
NEXT STORY