ਬੰਗਾ (ਰਾਕੇਸ਼ ਅਰੋੜਾ)- ਬੰਗਾ ਦੇ ਹੀਉ ਰੋਡ ਸਥਿਤ ਸੀਤਲਾ ਮੰਦਰ ਕਾਲੋਨੀ ਵਿਖੇ ਚੋਰਾਂ ਵੱਲੋਂ ਦਿਨ ਦਿਹਾੜੇ ਘਰ ਦੇ ਤਾਲੇ ਤੋੜ ਕੇ ਘਰ ਅੰਦਰ ਪਈ ਹਜ਼ਾਰਾ ਦੀ ਨਗਦੀ ਅਤੇ ਹੋਰ ਸਾਮਾਨ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਘਰ ਦੀ ਮਾਲਕਣ ਡਾ. ਪੂਨਮ ਆਨੰਦ ਨੇ ਦੱਸਿਆ ਕਿ ਉਸਦੇ ਪਤੀ ਡਾ. ਸਤੀਸ਼ ਆਨੰਦ ਜੋ ਵਿਦੇਸ਼ ਗਏ ਹੋਏ ਹਨ ਤੇ ਬੇਟੀ ਜਲੰਧਰ ਵਿਖੇ ਪੜਦੀ ਹੈ। ਉਨ੍ਹਾਂ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਘਰ ਨੂੰ ਚੰਗੀ ਤਰ੍ਹਾਂ ਨਾਲ ਤਾਲੇ ਲਗਾ ਕੇ ਕਸਬਾ ਅੱਪਰਾ ਦੇ ਇਕ ਨਿੱਜੀ ਹਸਪਤਾਲ ਵਿਖੇ ਡਿਊਟੀ ਤੇ ਗਏ ਸਨ। 

ਉਨ੍ਹਾਂ ਦੱਸਿਆ ਜਦੋਂ ਉਹ ਬਾਅਦ ਦੁਪਹਿਰ ਘਰ ਆਏ ਤਾਂ ਘਰ ਦੇ ਮੇਨ ਗੇਟ ਖੋਲ੍ਹ ਅੰਦਰ ਦੇਖਿਆ ਤਾਂ ਘਰ ਦਾ ਮੁੱਖ ਦਰਵਾਜ਼ੇ ਨੂੰ ਤੋੜਿਆ ਹੋਇਆ ਸੀ। ਉਨ੍ਹਾਂ ਦੱਸਿਆ ਜਦੋਂ ਉਨ੍ਹਾਂ ਨੇ ਦਰਵਾਜ਼ਾ ਖੋਲ੍ਹ ਅੰਦਰ ਝਾਤ ਮਾਰੀ ਤਾਂ ਘਰ ਅੰਦਰ ਪਈਆਂ ਹੋਈਆਂ ਅਲਮਾਰੀਆਂ, ਬੈੱਡ ਦੇ ਬਾਕਸ ਨੂੰ ਖੋਲ੍ਹ ਉਨ੍ਹਾਂ ਦੀ ਫੋਲਾ-ਫਰਾਲੀ ਕੀਤੀ ਹੋਈ ਸੀ ਅਤੇ ਘਰ ਅੰਦਰ ਪਈ ਨਕਲੀ ਜ਼ਿਊਲਰੀ ਨੂੰ ਬੈਡ ਤੇ ਖਿਲਾਰਿਆ ਹੋਇਆ ਸੀ। ਉਨ੍ਹਾਂ ਇਸਦੀ ਜਾਣਕਾਰੀ ਆਪਣੇ ਨਜ਼ਦੀਕੀ ਪਰਿਵਾਰਕ ਮੈਂਬਰਾ ਨੂੰ ਦਿੱਤੀ। ਜੋ ਜਾਣਕਾਰੀ ਮਿਲਦੇ ਹੀ ਤੁਰੰਤ ਮੌਕੇ 'ਤੇ ਪੁੱਜ ਗਏ ਅਤੇ ਇਸਦੀ ਜਾਣਕਾਰੀ ਬੰਗਾ ਸਿਟੀ ਪੁਲਸ ਨੂੰ ਦਿੱਤੀ। 

ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੀ ਅਸਲ ਜ਼ਿਊਲਰੀ ਅਪਾਣੇ ਬੈਂਕ ਲਾਕਰ ਵਿੱਚ ਰੱਖੀ ਹੋਣ ਕਾਰਨ ਉਸਦਾ ਬਚਾਅ ਹੋ ਗਿਆ ਪਰ ਚੋਰ ਅਲਮਾਰੀ ਦੀ ਸੇਫ ਨੂੰ ਤੋੜ ਉਸ ਵਿੱਚ ਪਈ ਹਜ਼ਾਰਾ ਰੁਪਏ ਦੀ ਨਗਦੀ ਜੋ ਉਨਾਂ ਨੇ ਬੈਂਕ ਵਿੱਚੋ ਲਿਆਂਦੀ ਹੋਈ ਸੀ, ਚੋਰੀ ਕਰ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਹੁਣ ਤੱਕ ਆਪਣੇ ਲੇਵਲ ਤੇ ਕੀਤੀ ਤਫਤੀਸ਼ ਦੌਰਾਨ ਮੁੱਹਲੇ ਦੇ ਹੋਰ ਘਰਾਂ ਬਾਹਰ ਲੱਗੇ ਸੀ ਸੀ ਟੀਵੀ ਕੈਮਰਿਆ ਦੀ ਫੁੱਟੇਜ਼ ਚੈੱਕ ਕਰਨ ਇਕ ਬਾਇਕ ਸਵਾਰ ਨੌਜਵਾਨ ਨਜ਼ਰ ਆ ਰਿਹਾ ਹੈ, ਜੋ ਅਣਜਾਣ ਹੈ ਤੇ ਉਨ੍ਹਾਂ ਦੇ ਘਰ ਵੱਲ ਆਇਆ ਹੈ।

ਪ੍ਰਕਾਸ਼ ਪੁਰਬ ਮਨਾਉਣ ਲਈ 4 ਨਵੰਬਰ ਨੂੰ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਭੇਜੇਗੀ SGPC
NEXT STORY