ਲੋਪੋਕੇ, (ਸਤਨਾਮ)- ਸਬ-ਡਵੀਜ਼ਨ ਲੋਪੋਕੇ 'ਚ ਪਿਛਲੇ ਇਕ ਮਹੀਨੇ ਤੋਂ ਚੋਰੀਆਂ ਦਾ ਸਿਲਸਿਲਾ ਜਾਰੀ ਹੈ, ਜਿਸ ਕਾਰਨ ਦੁਕਾਨਦਾਰਾਂ 'ਚ ਕਾਫੀ ਦਹਿਸ਼ਤ ਪਾਈ ਜਾ ਰਹੀ ਹੈ। ਚੋਰਾਂ ਨੇ ਕਈ ਦੁਕਾਨਦਾਰਾਂ ਕੋਲੋਂ ਲੁੱਟ-ਖੋਹ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਅਜੇ ਤੱਕ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਪੁਲਸ ਦੀ ਗ੍ਰਿਫਤ ਤੋਂ ਬਾਹਰ ਹਨ।
ਅੱਜ ਜਸਵੰਤ ਕਲਾਥ ਹਾਊਸ 'ਚੋਂ ਚੋਰ ਦੁਕਾਨ ਦੀ ਛੱਤ ਪਾੜ ਕੇ 90 ਹਜ਼ਾਰ ਦਾ ਕੱਪੜਾ ਅਤੇ 2 ਹਜ਼ਾਰ ਦੀ ਨਕਦੀ ਗੱਲੇ 'ਚੋਂ ਲੈ ਗਏ। ਹੁਣ ਤੱਕ ਇਕੱਲੇ ਲੋਪੋਕੇ ਵਿਚ ਇਕ ਹਫਤੇ 'ਚ ਦਰਜਨ ਤੋਂ ਵੱਧ ਚੋਰੀਆਂ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਹੋ ਚੁੱਕੀਆਂ ਹਨ, ਜਿਨ੍ਹਾਂ 'ਚ 2 ਦਿਨ ਪਹਿਲਾਂ ਗੁਰਦੁਆਰਾ ਬਾਬਾ ਜੀਵਨ ਦਾਸ ਪੱਤੀ ਗਿੱਲਾਂ ਦੀ ਵਿਖੇ ਚੋਰ ਮੇਨ ਦਰਵਾਜ਼ੇ ਦਾ ਜਿੰਦਰਾ ਤੋੜ ਕੇ ਗੋਲਕ ਦੀ ਭੰਨ-ਤੋੜ ਕਰ ਕੇ ਉਸ 'ਚੋਂ ਚੜ੍ਹਾਵੇ ਦੀ ਰਕਮ 40 ਤੋਂ 45 ਹਜ਼ਾਰ ਦੇ ਕਰੀਬ ਲੈ ਗਏ।
ਇਸੇ ਤਰ੍ਹਾਂ ਚੋਰ ਪਟਵਾਰਖਾਨੇ ਨਜ਼ਦੀਕ ਅਤੇ ਪਿੰਡ ਦੇ ਵਿਚਕਾਰ ਤੇ ਅੱਡਾ ਲੋਪੋਕੇ 'ਚ ਜਨਰਲ ਸਟੋਰ ਦੀਆਂ 2 ਦੁਕਾਨਾਂ, ਪ੍ਰੀਤ ਨਗਰ ਦੇ ਸਰਕਾਰੀ ਸਕੂਲ ਤੇ ਕਈ ਘਰਾਂ 'ਚੋਂ ਚੋਰੀ ਦੀਆਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ ਪਰ ਪੁਲਸ ਨੇ ਲੋਪੋਕੇ 'ਚ ਕੋਈ ਗਸ਼ਤ ਪਾਰਟੀ ਨਹੀਂ ਲਾਈ। ਲੋਕਾਂ ਨੂੰ ਵੱਡੇ ਨੁਕਸਾਨ ਦੀ ਮਾਰ ਝੱਲਣੀ ਪੈ ਰਹੀ ਹੈ। ਉਕਤ ਸਾਰੀਆਂ ਚੋਰੀ ਦੀਆਂ ਘਟਨਾਵਾਂ ਦੀਆਂ ਰਿਪੋਰਟਾਂ ਪੁਲਸ ਥਾਣਾ ਲੋਪੋਕੇ ਵਿਖੇ ਦਰਜ ਹਨ ਪਰ ਅਜੇ ਤੱਕ ਪੁਲਸ ਕਿਸੇ ਵੀ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕਰ ਸਕੀ।
ਮਾਰਚ 'ਚ ਤਾਪਮਾਨ ਵਧਣ ਨਾਲ ਕਿਸਾਨ ਚਿੰਤਤ
NEXT STORY