ਮਲੋਟ (ਗੋਇਲ) : ਇਕ ਗਰੀਬ ਪਰਿਵਾਰ ਨਾਲ ਸਬੰਧਤ ਬਜ਼ੁਰਗ ਮਾਤਾ ਜਗੀਰ ਕੌਰ ਦੇ ਘਰ ਦੀ ਛੱਤ ਦਾ ਵੱਡਾ ਹਿੱਸਾ ਅਚਾਨਕ ਡਿੱਗ ਗਿਆ। ਹਾਦਸੇ ਵੇਲੇ ਮਾਤਾ ਜਗੀਰ ਕੌਰ ਆਪਣੇ ਬੈੱਡ ''ਤੇ ਸੁੱਤੇ ਹੋਏ ਸਨ। ਛੱਤ ਦਾ ਮਲਬਾ ਸਿੱਧਾ ਉਨ੍ਹਾਂ ਦੇ ਬੈੱਡ ''ਤੇ ਆ ਡਿੱਗਿਆ ਪਰ ਗਨੀਮਤ ਰਹੀ ਕਿ ਉਹ ਵਾਲ-ਵਾਲ ਬਚ ਗਏ ਅਤੇ ਇੱਕ ਵੱਡਾ ਹਾਦਸਾ ਟਲ ਗਿਆ। ਘਟਨਾ ਤੋਂ ਬਾਅਦ ਮਕਾਨ ਦੀ ਹਾਲਤ ਕਾਫ਼ੀ ਜਰਜਰ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਪਰਿਵਾਰ ਆਰਥਿਕ ਤੌਰ ''ਤੇ ਬਹੁਤ ਕਮਜ਼ੋਰ ਹੈ ਅਤੇ ਇਸ ਸਮੇਂ ਇਸ ਨੂੰ ਤੁਰੰਤ ਸਰਕਾਰੀ ਸਹਾਇਤਾ ਦੀ ਲੋੜ ਹੈ। ਸਥਾਨਕ ਲੋਕਾਂ ਨੇ ਵੀ ਪ੍ਰਸ਼ਾਸਨ ਤੋਂ ਪੀੜਤ ਪਰਿਵਾਰ ਦੀ ਹਰ ਸੰਭਵ ਮਦਦ ਕਰਨ ਦੀ ਮੰਗ ਕੀਤੀ ਹੈ।
ਵਾਰਡ ਦੇ ਕੌਂਸਲਰ ਅਸ਼ੋਕ ਬਜਾਜ ਅਤੇ ਪ੍ਰਕਾਸ਼ ਚੰਦ ਟੈਨੀ ਐੱਮ.ਸੀ. ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਘਟਨਾ ਦਾ ਤੁਰੰਤ ਨੋਟਿਸ ਲੈਂਦਿਆਂ ਬਜ਼ੁਰਗ ਮਾਤਾ ਜਗੀਰ ਕੌਰ ਦੇ ਪਰਿਵਾਰ ਨੂੰ ਬਣਦੀ ਮਾਲੀ ਸਹਾਇਤਾ ਦਿੱਤੀ ਜਾਵੇ। ਇਸ ਦੇ ਨਾਲ ਹੀ ਨੁਕਸਾਨੇ ਗਏ ਮਕਾਨ ਦੀ ਛੱਤ ਦੀ ਮੁਰੰਮਤ ਜਾਂ ਮੁੜ ਉਸਾਰੀ ਲਈ ਵੀ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਈ ਜਾਵੇ ਤਾਂ ਜੋ ਪਰਿਵਾਰ ਨੂੰ ਸੁਰੱਖਿਅਤ ਰਿਹਾਇਸ਼ ਮਿਲ ਸਕੇ।
LRGMA ਦੀ ਐਗਜ਼ੀਬਿਸ਼ਨ ਵਿਚ ਦੇਸ਼ ਭਰ ਤੋਂ ਆਏ ਹੋਲਸੇਲ ਕਾਰੋਬਾਰੀ, ਦੂਜੇ ਦਿਨ 5726 ਤੱਕ ਪਹੁੰਚਿਆ ਅੰਕੜਾ
NEXT STORY