ਖਰਡ਼, (ਅਮਰਦੀਪ, ਰਣਬੀਰ, ਸ਼ਸ਼ੀ)- ਅੱਜ ਸਿਟੀ ਪੁਲਸ ਨੇ ਇਕ ਚੋਰ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਐੱਸ. ਐੱਚ. ਓ. ਇੰਸਪੈਕਟਰ ਕੰਵਲਦੀਪ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਵਾਰਡ ਨੰਬਰ 6 ਆਦਰਸ਼ ਨਗਰ ਖਰਡ਼ ਨੂੰ ਰਾਜਦੀਪ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਗਿਲਕੋ ਵੈਲੀ ਖਰਡ਼ ਤੇ ਹੋਰ ਵਸਨੀਕਾਂ ਨੇ ਚੋਰੀ ਕਰਦੇ ਰੰਗੇ ਹੱਥੀਂ ਏ. ਸੀ. ਦੀਆਂ ਪਾਈਪਾਂ ਸਮੇਤ ਪੁਲਸ ਦੇ ਹਵਾਲੇ ਕੀਤਾ ਸੀ। ਦੋਸ਼ੀ ਨੇ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਉਸ ਨੇ ਇਸ ਤੋਂ ਇਲਾਵਾ 7 ਹੋਰ ਚੋਰੀਆਂ ਕੀਤੀਆਂ ਹਨ।
ਪੁਲਸ ਮੁਤਾਬਕ ਦੋਸ਼ੀ ਬੰਦ ਪਈਆਂ ਕੋਠੀਆਂ ’ਚੋਂ ਮਹਿੰਗੀਆਂ ਟੂਟੀਆਂ, ਪਾਈਪ, ਗਾਰਡਰ ਤੇ ਹੋਰ ਸਾਮਾਨ ਚੋਰੀ ਕਰਦਾ ਸੀ। ਕਥਿਤ ਦੋਸ਼ੀ ਨੂੰ ਏ. ਐੱਸ. ਆਈ. ਕੇਵਲ ਸਿੰਘ ਨੇ ਅੱਜ ਖਰਡ਼ ਦੀ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ, ਜਿਥੇ ਕਿ ਮਾਣਯੋਗ ਜੱਜ ਨੇ ਉਸ ਨੂੰ ਪੁਲਸ ਰਿਮਾਂਡ ’ਤੇ ਭੇਜਣ ਦੇ ਹੁਕਮ ਸੁਣਾਏ ਹਨ।
ਐੱਲ. ਪੀ. ਯੂ. ਨੂੰ 'ਲੀਡਿੰਗ ਪ੍ਰਾਈਵੇਟ ਯੂਨੀਵਰਸਿਟੀ' ਵਜੋਂ ਐਲਾਨਿਆ
NEXT STORY