ਗੁਰਦਾਸਪੁਰ(ਹਰਮਨ)- ਬੀਤੀ ਰਾਤ ਗੁਰਦਾਸਪੁਰ ਸ਼ਹਿਰ ਦੇ ਬਾਹਰਵਾਰ ਬੱਬਰੀ ਬਾਈਪਾਸ ਚੌਕ ’ਚ ਚੋਰਾਂ ਨੇ 2 ਦੁਕਾਨਾਂ ਨੂੰ ਨਿਸ਼ਾਨਾ ਬਣਾ ਕੇ ਨਕਦੀ ਅਤੇ ਜ਼ਰੂਰੀ ਸਮਾਨ ਚੋਰੀ ਕਰ ਲਿਆ।
ਜਾਣਕਾਰੀ ਦਿੰਦੇ ਹੋਏ ਡਾ. ਸੰਤੋਖ ਸਿੰਘ ਪੁੱਤਰ ਦੀਵਾਨ ਸਿੰਘ ਵਾਸੀ ਪਿੰਡ ਕੰਗ ਨੇ ਦੱਸਿਆ ਕਿ ਉਸ ਦਾ ਬਾਈਪਾਸ ਚੌਕ ਨੇੜੇ ਕਲੀਨਿਕ ਹੈ ਅਤੇ ਬੀਤੀ ਸ਼ਾਮ ਉਹ 8 ਵਜੇ ਦੇ ਕਰੀਬ ਆਪਣਾ ਕਲੀਨਿਕ ਬੰਦ ਕਰ ਕੇ ਗਿਆ ਅਤੇ ਸਵੇਰੇ ਜਦੋਂ ਆਇਆ ਤਾਂ ਦੁਕਾਨ ਦੇ ਪਿਛਲੇ ਪਾਸੇ ਤੋਂ ਚੋਰਾਂ ਨੇ ਗੇਟ ਤੋੜ ਕੇ ਦੁਕਾਨ ’ਚ ਚੋਰੀ ਕੀਤੀ। ਚੋਰ ਦੁਕਾਨ ’ਚੋਂ ਕੁਝ ਨਕਦੀ ਚੋਰੀ ਕਰ ਕੇ ਲੈ ਗਏ ਅਤੇ ਸੀ. ਸੀ. ਟੀ. ਵੀ. ਕੈਮਰੇ ਤੋੜ ਕੇ ਕੈਮਰਿਆਂ ਦਾ ਡੀ. ਵੀ. ਆਰ. ਵੀ ਲੈ ਗਏ।
ਇਹ ਵੀ ਪੜ੍ਹੋ : ਕਾਂਗਰਸ ਅਤੇ ‘ਆਪ’ ਕਿਸਾਨਾਂ ਦੇ ਮੋਢੇ ’ਤੇ ਬੰਦੂਕ ਰੱਖ ਕੇ ਰਾਜਸੀ ਰੋਟੀਆਂ ਸੇਕ ਰਹੀਆਂ : ਚੰਦੂਮਾਜਰਾ
ਇਸੇ ਤਰ੍ਹਾਂ ਨੇੜੇ ਹੀ ਕਪਿਲ ਸ਼ਰਮਾ ਪੁੱਤਰ ਸਤਪਾਲ ਸ਼ਰਮਾ ਵਾਸੀ ਗੁਰਦਾਸਪੁਰ ਨੇ ਦੱਸਿਆ ਕਿ ਉਸ ਦੀ ਫਾਸਟਫੂਡ ਦੀ ਦੁਕਾਨ ਹੈ ਅਤੇ ਬੀਤੀ ਰਾਤ ਉਹ ਦੁਕਾਨ ਬੰਦ ਕਰ ਕੇ ਗਿਆ ਤਾਂ ਸਵੇਰੇ ਜਦੋਂ ਲੇਬਰ ਨੇ ਦੇਖਿਆ ਤਾਂ ਸਾਹਮਣੇ ਵਾਲੇ ਤਾਲੇ ਟੁੱਟੇ ਸਨ ਅਤੇ ਸ਼ਟਰ ਖੁੱਲ੍ਹਾ ਸੀ। ਇਸ ਦੁਕਾਨ ’ਚ ਚੋਰਾਂ ਨੇ ਸੀ. ਸੀ. ਟੀ. ਵੀ. ਕੈਮਰਿਆਂ ਦਾ ਡੀ. ਵੀ. ਆਰ. ਤੋੜ ਦਿੱਤਾ ਅਤੇ ਨਾਲ ਹੀ ਇਕ ਮਸ਼ੀਨ ਖਰਾਬ ਦਿੱਤਾ। ਚੋਰ ਦੁਕਾਨ ਵਿਚ ਪਿਆ ਕਰੀਬ 16 ਹਜ਼ਾਰ ਰੁਪਏ ਨਕਦ ਲੈ ਗਏ। ਇਸ ਸਬੰਧੀ ਸਦਰ ਪੁਲਸ ਨੂੰ ਸ਼ਿਕਾਇਤ ਕੀਤੀ ਗਈ ਹੈ।
ਟਰਾਂਸਪੋਰਟ ਮਾਫੀਆ ਅੱਗੇ ਗੋਡੇ ਟੇਕ ਕੇ ਸਰਕਾਰੀ ਬੱਸ ਸੇਵਾ ਦੀ ਬਲੀ ਲੈ ਰਹੀ ਹੈ ਕਾਂਗਰਸ ਸਰਕਾਰ : ਸਰਬਜੀਤ ਮਾਣੂੰਕੇ
NEXT STORY