ਜਲੰਧਰ, (ਸੁਧੀਰ)- ਅੱਜ ਦਿਨ ਚੜ੍ਹਦਿਆਂ ਚੋਰਂ ਨੇ ਸ਼ਹਿਰ ’ਚ 3 ਥਾਵਾਂ ’ਤੇ ਦੁਕਾਨਾਂ ਦੇ ਤਾਲੇ ਤੋੜ ਕੇ ਲੱਖਾਂ ਰੁਪਏ ਦਾ ਸਾਮਾਨ ਤੇ ਨਕਦੀ ਚੋਰੀ ਕਰ ਲਈ। ਜਦੋਂ ਕਿ ਸੁਰੱਖਿਆ ਦੇ ਲੰਬੇ-ਚੌੜੇ ਦਾਅਵੇ ਕਰਨ ਵਾਲੀ ਕਮਿਸ਼ਨਰੇਟ ਪੁਲਸ ਚੋਰਾਂ ਨੂੰ ਫੜਨ ਵਿਚ ਨਾਕਾਮ ਰਹੀ। ਪਹਿਲੀ ਘਟਨਾ ਵਿਚ ਚੋਰਾਂ ਨੇ ਸਰਕੂਲਰ ਰੋਡ ’ਤੇ ਸਥਿਤ ਦਸਮੇਸ਼ ਮੈਡੀਕਲ ਸਟੋਰ ਦੇ ਤਾਲੇ ਤੋੜ ਕੇ ਤੇ ਸ਼ਟਰ ਨੂੰ ਉਪਰ ਚੁੱਕ ਕੇ ਦੁਕਾਨ ਵਿਚੋਂ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕਰ ਲਈ।
ਦੁਕਾਨ ਮਾਲਕ ਅਰਵਿੰਦਰ ਸਿੰਘ ਵਾਸੀ ਪ੍ਰਭਾਤ ਨਗਰ ਨੇ ਦੱਸਿਆ ਕਿ ਉਹ ਰੋਜ਼ਾਨਾ ਵਾਂਗ ਬੀਤੀ ਰਾਤ ਆਪਣੀ ਦੁਕਾਨ ਬੰਦ ਕਰ ਕੇ ਗਏ ਸਨ। ਅੱਜ ਸਵੇਰੇ ਕਿਸੇ ਨੇ ਫੋਨ ’ਤੇ ਦੁਕਾਨ ਦੇ ਤਾਲੇ ਟੁੱਟੇ ਹੋਣ ਸਬੰਧੀ ਸੂਚਨਾ ਦਿੱਤੀ। ਸੂਚਨਾ ਮਿਲਦਿਆਂ ਹੀ ਉਹ ਮੌਕੇ ’ਤੇ ਪਹੁੰਚੇ ਤੇ ਦੇਖਿਆ ਕਿ ਚੋਰਾਂ ਨੇ ਦੁਕਾਨ ਦਾ ਗੱਲਾ ਤੋੜ ਕੇ 10 ਹਜ਼ਾਰ ਨਕਦੀ ਤੇ ਹੋਰ ਸਾਮਾਨ ਚੋਰੀ ਕਰ ਲਿਆ ਜਿਸ ਤੋਂ ਬਾਅਦ ਉਨ੍ਹਾਂ ਘਟਨਾ ਸਬੰਧੀ ਪੁਲਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦਿਆਂ ਹੀ ਥਾਣਾ ਨੰਬਰ 2 ਦੀ ਪੁਲਸ ਮੌਕੇ ’ਤੇ ਪਹੁੰਚੀ ਤੇ ਮਾਮਲੇ ਦੀ ਜਾਂਚ ਕੀਤੀ। ਉਸ ਤੋਂ ਬਾਅਦ ਚੋਰਾਂ ਨੇ ਮੌਕੇ ਤੋਂ ਕੁਝ ਹੀ ਦੂਰੀ ’ਤੇ ਇਕ ਹੋਲਸੇਲ ਸਿਗਰੇਟਾਂ ਦੀ ਦੁਕਾਨ ਦੇ ਤਾਲੇ ਤੋੜ ਕੇ ਅੰਦਰੋਂ ਹਜ਼ਾਰਾਂ ਦੀ ਨਕਦੀ ਤੇ ਸਾਮਾਨ ਚੋਰੀ ਕਰ ਲਿਆ। ਦੁਕਾਨ ਮਾਲਕ ਰਮੇਸ਼ ਕੁਮਾਰ ਵਾਸੀ ਨੀਲਾ ਮਹਿਲ ਨੇ ਦੱਸਿਆ ਕਿ ਰੋਜ਼ਾਨਾ ਵਾਂਗ ਆਪਣੀ ਦੁਕਾਨ ਬੰਦ ਕਰ ਕੇ ਗਿਆ ਸੀ ਸਵੇਰੇ ਦੁਕਾਨ ’ਤੇ ਆਇਆ ਤਾਂ ਦੇਖਿਆ ਕਿ ਦੁਕਾਨ ਦੇ ਤਾਲੇ ਟੁੱਟੇ ਹੋਏ ਸਨ ਤੇ ਚੋਰ ਗੱਲੇ ਵਿਚੋਂ ਕਰੀਬ 28 ਹਜ਼ਾਰ ਦੀ ਨਕਦੀ ਤੇ ਹੋਰ ਕੀਮਤੀ ਸਾਮਾਨ ਲੈ ਗਏ। ਇਸੇ ਤਰ੍ਹਾਂ ਤੀਜੀ ਘਟਨਾ ਵਿਚ ਚੋਰਾਂ ਨੇ ਫਗਵਾੜਾ ਗੇਟ ਕੋਲ ਇਕ ਇਲੈਕਟ੍ਰੀਕਲ ਦੁਕਾਨ ਨੂੰ ਨਿਸ਼ਾਨਾ ਬਣਾ ਕੇ ਦੁਕਾਨ ਦੇ ਅੰਦਰੋਂ ਲੱਖਾਂ ਦੀ ਨਕਦੀ ਅਤੇ ਲੱਖਾਂ ਦਾ ਸਾਮਾਨ ਚੋਰੀ ਕਰ ਲਿਆ। ਦੁਕਾਨ ਮਾਲਕ ਸੈਂਟਰਲ ਟਾਊਨ ਵਾਸੀ ਪ੍ਰਮੋਦ ਚੋਪੜਾ ਤੇ ਬੋਨੀ ਚੋਪੜਾ ਨੇ ਦੱਸਿਆ ਕਿ ਉਨ੍ਹਾਂ ਦੀ ਫਗਵਾੜਾ ਗੇਟ ਕੋਲ ਸੀ.ਬੀ. ਚੋਪੜਾ ਬਰਾਸ ਦੇ ਨਾਂ ਦੀ ਦੁਕਾਨ ਹੈ ਤੇ ਬੀਤੀ ਰਾਤ ਰੋਜ਼ਾਨਾ ਵਾਂਗ ਉਹ 9 ਵਜੇ ਆਪਣੀ ਦੁਕਾਨ ਬੰਦ ਕਰ ਕੇ ਗਏ ਸਨ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਦੇ ਦੋ ਸ਼ਟਰ ਹਨ ਅਤੇ ਅੰਦਰ ਕੈਂਚੀ ਗੇਟ ਲੱਗਾ ਹੋਇਆ ਹੈ। ਸਵੇਰੇ ਆ ਕੇ ਦੇਖਿਆ ਕਿ ਚੋਰਾਂ ਨੇ ਦੋਵੇਂ ਸ਼ਟਰ ਤੇ ਕੈਂਚੀ ਗੇਟ ਪੁੱਟਿਆ ਸੀ ਤੇ ਸਾਰਾ ਸਾਮਾਨ ਖਿਲਰਿਆ ਹੋਇਆ ਸੀ।
ਦੁਕਾਨ ਮਾਲਕ ਅਨੁਸਾਰ ਦੁਕਾਨ ਵਿਚੋਂ ਚੋਰ ਲਗਭਗ 7 ਲੱਖ ਦਾ ਕੀਮਤੀ ਸਾਮਾਨ ਤੇ ਸਵਾ ਲੱਖ ਦੀ ਨਕਦੀ ਚੋਰੀ ਕਰ ਕੇ ਲੈ ਗਏ। ਦੂਜੇ ਪਾਸੇ ਫਗਵਾੜਾ ਗੇਟ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਫਗਵਾੜਾ ਗੇਟ ਵਿਚ ਪਹਿਲਾਂ ਵੀ ਕਈ ਵਾਰ ਚੋਰੀਆਂ ਹੋ ਚੁੱਕੀਆਂ ਹਨ। ਕਈ ਵਾਰ ਪੁਲਸ ਦੀ ਗਸ਼ਤ ਵਧਾਉਣ ਦੀ ਮੰਗ ਵੀ ਕੀਤੀ ਪਰ ਇਸ ਦੇ ਬਾਵਜੂਦ ਲੁਟੇਰੇ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਿਚ ਕਾਮਯਾਬ ਹੋ ਰਹੇ ਹਨ।ਅਟਾਰੀ ਬਾਜ਼ਾਰ ਵਿਚ ਵੀ ਚੋਰਾਂ ਨੇ ਤਾਲੇ ਤੋੜ ਕੇ ਕੀਤੀ ਚੋਰੀ ਦੀ ਕੋਸ਼ਿਸ਼
ਚੋਰਾਂ ਨੇ ਬੀਤੀ ਰਾਤ ਸ਼ਹਿਰ ਦੇ ਅੰਦਰੂਨੀ ਅਟਾਰੀ ਬਾਜ਼ਾਰ ਕੋਲ ਪੰਜਪੀਰ ਵਿਚ ਵੀ ਦੁਕਾਨ ਦੇ ਤਾਲੇ ਤੋੜ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਅਚਾਨਕ ਰਾਤ ਨੂੰ ਕਿਸੇ ਵਾਹਨ ਦੀ ਲਾਈਟ ਜਗਦੀ ਦੇਖ ਕੇ ਚੋਰਾਂ ਨੇ ਭੱਜਣ ਵਿਚ ਹੀ ਭਲਾਈ ਸਮਝੀ।
ਪੀ. ਸੀ. ਆਰ. ਦਸਤਾ ਵੀ ਹੋ ਰਿਹਾ ਫੇਲ ਸਾਬਤ
ਸ਼ਹਿਰ ਵਿਚ ਚੋਰ ਲੁਟੇਰਿਆਂ ਤੇ ਅਪਰਾਧੀਆਂ ’ਤੇ ਨਕੇਲ ਕੱਸਣ ਵਾਲਾ ਪੀ. ਸੀ. ਆਰ. ਦਸਤਾ ਵੀ ਫੇਲ ਸਾਬਤ ਹੋ ਰਿਹਾ ਹੈ। ਕਮਿਸ਼ਨਰੇਟ ਪੁਲਸ ਦੇ ਪੀ. ਸੀ. ਆਰ. ਦੇ 40 ਮੋਟਰਸਾਈਕਲ ਤੇ 113 ਜੂਲੋ ਗੱਡੀਆਂ ਵੀ ਚੋਰ ਲੁਟੇਰਿਆਂ ਨੂੰ ਫੜਨ ਵਿਚ ਅਸਫਲ ਦਿਸ ਰਹੀਆਂ ਹਨ।
ਸੀ. ਸੀ. ਟੀ. ਵੀ. ’ਚ ਪੁਲਸ ਨੂੰ 3 ਕਾਰ ਸਵਾਰ ਸ਼ੱਕੀ ਨੌਜਵਾਨਾਂ ਦੀ ਮਿਲੀ ਫੁਟੇਜ
ਦੂਜੇ ਪਾਸੇ ਥਾਣਾ ਨੰਬਰ 2 ਦੇ ਇੰਚਾਰਜ ਮਨਮੋਹਨ ਸਿੰਸਿਆ ਕਿ ਪੁਲਸ ਨੇ ਮੌਕੇ ਤੋਂ ਕੁਝ ਦੂਰੀ ’ਤੇ ਇਕ ਸੀ. ਸੀ. ਟੀ. ਵੀ. ਕੈਮਰੇ ਵਿਚੋਂ 3 ਆਲਟੋ ਕਾਰ ਸਵਾਰ ਨੌਜਵਾਨਾਂ ਦੀ ਫੁਟੇਜ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਨੌਜਵਾਨਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਥਾਣਾ ਇੰਚਾਰਜ ਮਨਮੋਹਨ ਸਿੰਘ ਨੇ ਦੱਸਿਆ ਕਿ ਪੁਲਸ ਨੇ ਫੁਟੇਜ ਕਬਜ਼ੇ ਵਿਚ ਲੈ ਲਈ ਹੈ ਤੇ ਪੁਲਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਤਿੰਨਾਂ ਵਾਦਰਾਤਾਂ ਪਿੱਛੇ ਇਕ ਹੀ ਗਿਰੋਹ ਦਾ ਹੱਥ
ਦੂਜੇ ਪਾਸੇ ਕਮਿਸ਼ਨਰੇਟ ਪੁਲਸ ਤਿੰਨਾਂ ਹੀ ਵਾਰਦਾਤਾਂ ਪਿੱਛੇ ਇਕ ਹੀ ਗਿਰੋਹ ਦਾ ਹੱਥ ਹੋਣ ਨੂੰ ਮੰਨ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਥਾਣਾ ਨੰ. 3 ਦੇ ਇੰਚਾਰਜ ਵਿਜੇ ਕੁੰਵਰਪਾਲ ਸਿੰਘ ਨੇ ਦੱਸਿਆ ਕਿ ਫਗਵਾੜਾ ਗੇਟ ਵਿਚ ਹੋਈ ਚੋਰੀ ਦੀ ਘਟਨਾ ਦੇ ਮਾਮਲੇ ਵਿਚ ਪੁਲਸ ਨੂੰ ਕੋਈ ਫੁਟੇਜ ਨਹੀਂ ਮਿਲੀ। ਉਨ੍ਹਾਂ ਦੱਸਿਆ ਕਿ ਪੁਲਸ ਜਾਂਚ ਵਿਚ ਪਤਾ ਲੱਗਾ ਹੈ ਕਿ ਦੁਕਾਨ ਦੇ ਨੇੜੇ-ਤੇੜੇ ਜਿੰਨੀਆਂ ਦੁਕਾਨਾਂ ਵਿਚ ਕੈਮਰੇ ਲੱਗੇ ਹਨ ਉਹ ਰਾਤ ਨੂੰ ਕੈਮਰੇ ਬੰਦ ਕਰ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਸਰਕੂਲਰ ਰੋਡ ’ਤੇ ਹੋਈਆਂ ਚੋਰੀ ਦੀਆਂ ਦੋ ਵਾਰਦਾਤਾਂ ਵਿਚ ਥਾਣਾ ਨੰ. 2 ਦੇ ਕੋਲ ਆਈ ਫੁਟੇਜ ਦੇ ਆਧਾਰ ’ਤੇ ਹੀ ਥਾਣਾ ਨੰਬਰ 3 ਦੀ ਪੁਲਸ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ।
20 ਲੱਖ ਦੀ ਲਾਗਤ ਨਾਲ ਨਾਰਥ ਹਲਕੇ ’ਚ ਲਗਾਏ ਕੈਮਰਿਅਾਂ ਦੀ ਮੇਨਟੀਨੈਂਸ ਵੀ ਨਹੀਂ ਕਰਵਾ ਸਕੇ ਕਮਿਸ਼ਨਰ
ਸਾਬਕਾ ਵਿਧਾਇਕ ਕੇ. ਡੀ. ਭੰਡਾਰੀ ਨੇ ਦੋਸ਼ ਲਾਇਆ ਹੈ ਕਿ ਰੋਜ਼ਾਨਾ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਵਿਚ ਵੀ ਵਾਧਾ ਹੋ ਰਿਹਾ ਹੈ ਪਰ ਪੁਲਸ ਕਮਿਸ਼ਨਰ ਪ੍ਰਵੀਨ ਸਿਨ੍ਹਾ ਪੁਲਸ ਅਧਿਕਾਰੀਆਂ ਨੂੰ ਕਮੋਡੇਸ਼ਨ ਡਿਸਕ ਐਵਾਰਡ ਦਿਵਾਉਣ ਵਿਚ ਲੱਗੇ ਹੋਏ ਹਨ। ਭੰਡਾਰੀ ਨੇ ਕਿਹਾ ਕਿ ਨਾਰਥ ਹਲਕਾ ਵਿਚ ਕਰੀਬ 20 ਲੱਖ ਰੁਪਏ ਨਾਲ ਪੁਲਸ ਦੇ ਸਹਿਯੋਗ ਨਾਲ ਸੀ. ਸੀ. ਟੀ. ਵੀ. ਕੈਮਰੇ ਲਗਾਏ ਸਨ। ਅੱਜ ਸ਼ਹਿਰ ਵਿਚ ਹੋ ਰਹੀਆਂ ਚੋਰੀ ਦੀ ਘਟਨਾਵਾਂ ਦੇ ਬਾਅਦ ਉਹ ਖੁਦ ਮੌਕੇ ’ਤੇ ਪਹੁੰਚੇ ਤਾਂ ਦੇਖਿਆ ਕਿ ਜਿਨ੍ਹਾਂ ਕੈਮਰਿਆਂ ਨੂੰ ਉਨ੍ਹਾਂ ਨੇ ਸ਼ਹਿਰ ਵਿਚ ਲੋਕਾਂ ਦੇ ਸਹਿਯੋਗ ਨਾਲ ਲਗਵਾਇਆ ਸੀ ਉਨ੍ਹਾਂ ਦਾ ਹਾਲ ਇਹ ਸੀ ਕਿ ਉਨ੍ਹਾਂ ਦੀਆਂ ਤਾਰਾਂ ਸੜਕਾਂ ’ਤੇ ਲਟਕ ਰਹੀਆਂ ਸਨ। ਉਨ੍ਹਾਂ ਦੋਸ਼ ਲਗਾਇਆ ਹੈ ਕਿ ਪੁਲਸ ਕਮਿਸ਼ਨਰ ਪ੍ਰਵੀਨ ਸਿਨ੍ਹਾ ਨੇ ਸ਼ਹਿਰ ਵਿਚ ਲੱਗੇ 20 ਲੱਖ ਦੀ ਲਾਗਤ ਨਾਲ ਕੈਮਰਿਆਂ ਦੀ ਮੈਨਟੀਨੈਂਸ ਤੱਕ ਨਹੀਂ ਕਰਵਾਈ ਜਿਸ ਕਾਰਨ ਸ਼ਹਿਰ ਵਿਚ ਚੋਰ ਲੁਟੇਰੇ ਪੁਲਸ ਦੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਹਾਵੀ ਹੋ ਰਹੇ ਹਨ ਤੇ ਲੋਕਾਂ ਦੀ ਮਿਹਨਤ ਦੀ ਕਮਾਈ ਲੁੱਟ ਕੇ ਫਰਾਰ ਹੋ ਰਹੇ ਹਨ।
ਟੈਕਨਾਲੋਜੀ ਦੇ ਹਿਸਾਬ ਨਾਲ ਨਹੀਂ ਲੱਗੇ ਸਨ ਕੈਮਰੇ : ਪੁਲਸ ਕਮਿਸ਼ਨਰ
ਪੁਲਸ ਕਮਿਸ਼ਨਰ ਪ੍ਰਵੀਨ ਸਿਨ੍ਹਾ ਨੇ ਸਾਫ ਕਿਹਾ ਹੈ ਕਿ ਸਾਬਕਾ ਵਿਧਾਇਕ ਕੇ. ਡੀ. ਭੰਡਾਰੀ ਨੇ ਜੋ ਕੈਮਰੇ ਲਗਾਏ ਸੀ ਉਹ ਹਫੜਾ ਦਫੜੀ ਵਿਚ ਲਗਵਾ ਦਿੱਤੇ ਸਨ ਜਦਕਿ ਉਸ ਸਮੇਂ ਟੈਕਨਾਲੋਜੀ ਨੂੰ ਨਹੀਂ ਦੇਖਿਆ ਗਿਆ। ਨਾ ਤਾਂ ਕੋਈ ਡੀ. ਵੀ. ਆਰ. ਲਗਵਾਇਆ ਗਿਆ। ਜਿਸ ਕਾਰਨ ਉਨ੍ਹਾਂ ਕੈਮਰਿਆਂ ਦੀ ਰਿਕਾਰਡਿੰਗ ਵੀ ਕਢਵਾਉਣ ’ਚ ਮੁਸ਼ਕਲ ਹੋ ਜਾਂਦੀ ਸੀ ਤੇ ਕੈਮਰਿਆਂ ਨੂੰ ਖੰਭਿਆਂ ਦੇ ਕੋਲ ਓਪਨ ਵਿਚ ਟੰਗ ਦਿੱਤਾ ਗਿਆ। ਜਦਕਿ ਉਨ੍ਹਾਂ ਦੀ ਸੇਫਟੀ ਨੂੰ ਵੀ ਸਹੀ ਢੰਗ ਨਾਲ ਨਹੀਂ ਦੇਖਿਆ ਗਿਆ।
ਤਨਖਾਹਾਂ ਨਾ ਮਿਲਣ ਕਾਰਨ ਕਰਮਚਾਰੀਆਂ ਲਾਇਆ ਧਰਨਾ
NEXT STORY