ਪਟਿਆਲਾ(ਇੰਦਰਜੀਤ)— ਇਥੋਂ ਦੇ ਪਾਤੜਾਂ 'ਚ ਧਾਗਾ ਫੈਕਟਰੀ ਨੂੰ ਭਿਆਨਕ ਅੱਗ ਲੱਗ ਗਈ। ਮਿਲੀ ਜਾਣਕਾਰੀ ਮੁਤਾਬਕ ਬਾਦਰਾ ਨਰਵਾਨਾ ਸੜਕ 'ਤੇ ਓਮ ਧਾਗਾ ਮਿਲ 'ਚ ਮੰਗਲਵਾਰ ਦੀ ਦੇਰ ਰਾਤ ਕਰੀਬ 2 ਵਜੇ ਅਚਾਨਕ ਭਿਆਨਕ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਸ਼ਹਿਰ 'ਚ ਫਾਇਰ ਬ੍ਰਿਗੇਡ ਨਾ ਹੋਣ ਕਰਕੇ ਅੱਗ ਨੇ ਸਾਰੇ ਗੋਦਾਮ ਨੂੰ ਆਪਣੀ ਲਪੇਟ 'ਚ ਲੈ ਲਿਆ। ਅੱਗ ਬੁਝਾਉਣ ਲਈ ਸਮਾਨਾ-ਪਟਿਆਲਾ, ਨਰਵਾਨਾ, ਸੰਗਰੂਰ, ਨਾਭਾ ਆਦਿ ਸ਼ਹਿਰਾਂ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬੁਲਾਈਆਂ ਗਈਆਂ। ਇਸ ਅੱਗ ਦੀ ਘਟਨਾ 'ਚ ਸਮਾਨਾ ਫਾਇਰ ਬ੍ਰਿਗੇਡ ਦੇ ਕਰਮਚਾਰੀ ਕਮਲ ਦਾ ਹੱਥ ਵੀ ਝੁਲਸ ਗਿਆ। ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਦੇ ਕਰਮਚਾਰੀ ਅੱਗ ਬੁਝਾਉਣ 'ਚ ਲੱਗੇ ਹੋਏ ਹਨ। ਫਿਲਹਾਲ ਅਜੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

ਅੱਗ ਲੱਗਣ ਨਾਲ ਕਾਫੀ 3 ਕਰੋੜ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਧਾਗਾ ਮਿਲ ਦੇ ਮਾਲਕ ਨੇ ਦੱਸਿਆ ਕਿ ਡੀ. ਐੱਸ. ਪੀ. ਪਾਤੜਾਂ ਦਵਿੰਦਰ ਸਿੰਘ ਅੱਤਰੀ ਖੁਦ ਮੌਕੇ ਦਾ ਜਾਇਜ਼ਾ ਲੈ ਰਹੇ ਹਨ। ਫੈਕਟਰੀ ਦੇ ਮਾਲਕ ਸੰਜੇ ਕੁਮਾਰ ਦਾ ਕਹਿਣਾ ਹੈ ਕਿ ਫੈਕਟਰੀ ਦਾ ਨੁਕਸਾਨ ਪਾਤੜਾਂ ਸ਼ਹਿਰ 'ਚ ਫਾਇਰ ਬ੍ਰਿਗੇਡ ਨਾ ਹੋਣ ਕਰਕੇ ਜ਼ਿਆਦਾ ਹੋਇਆ ਹੈ। ਕਾਫੀ ਉਦਯੋਗ ਇਥੇ ਸਥਾਪਤ ਹੋ ਚੁੱਕੇ ਹਨ ਅਤੇ ਫਾਇਰ ਬ੍ਰਿਗੇਡ ਦੀ ਸਹੂਲਤ ਵੀ ਸਰਕਾਰ ਵੱਲੋਂ ਜਲਦੀ ਉਪਲੱਬਧ ਕਰਵਾਉਣੀ ਚਾਹੀਦੀ ਹੈ।
ਡੀ. ਐੱਸ. ਪੀ. ਦਵਿੰਦਰ ਅੱਤਰੀ ਨੇ ਦੱਸਿਆ ਕਿ ਓਮ ਧਾਗਾ ਮਿਲ ਦੇ ਰੂੰ ਦੇ ਗੋਦਾਮ 'ਚ ਅੱਗ ਲੱਗੀ ਹੈ, ਜਿਸ 'ਤੇ ਕਾਬੂ ਪਾ ਲਿਆ ਗਿਆ ਹੈ ਪਰ ਰੂੰ ਦੇ ਗੋਦਾਮ 'ਚ ਜ਼ਿਆਦਾ ਗੱਠੜੀਆਂ ਰੂੰ ਦੀਆਂ ਹੋਣ ਕਾਰਨ ਅੱਗ ਅਜੇ ਸੁਲਗ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਪੁਲਸ ਕਰਮਚਾਰੀ ਮੌਕੇ 'ਤੇ ਤਾਇਨਾਤ ਹਨ।
ਕੈਂਸਰ ਪੀੜਤਾਂ ਦੀ ਮਦਦ ਲਈ ਸਮਾਜ ਸੇਵੀ ਕਲੱਬ ਵਧ-ਚੜ੍ਹ ਕੇ ਅੱਗੇ ਆਉਣ : ਵਿਜੇ ਚੋਪੜਾ
NEXT STORY