ਸਪੋਰਟਸ ਡੈਸਕ- ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦੇ ਪੁੱਤਰ ਅਰਜੁਨ ਤੇਂਦੁਲਕਰ ਨੂੰ ਆਈਪੀਐਲ 2026 ਦੇ ਸੀਜ਼ਨ ਦੌਰਾਨ ਇੱਕ ਚੰਗੀ ਖ਼ਬਰ ਮਿਲੀ ਹੈ। ਹਾਲਾਂਕਿ ਅਰਜੁਨ ਇਸ ਸੀਜ਼ਨ ਵਿੱਚ ਲਖਨਊ ਸੁਪਰ ਜਾਇੰਟਸ ਦਾ ਹਿੱਸਾ ਹਨ ਅਤੇ ਅਜੇ ਤੱਕ ਆਪਣੇ ਪਹਿਲੇ ਮੈਚ ਦਾ ਇੰਤਜ਼ਾਰ ਕਰ ਰਹੇ ਹਨ, ਪਰ ਇਸ ਦੌਰਾਨ ਉਨ੍ਹਾਂ ਨੂੰ ਇੱਕ ਨਵੀਂ ਟੀਮ ਮਿਲ ਗਈ ਹੈ। ਸ਼ਨੀਵਾਰ 2 ਮਈ ਨੂੰ ਹੋਈ ਟੀ-20 ਮੁੰਬਈ ਲੀਗ ਦੀ ਨਿਲਾਮੀ ਵਿੱਚ ਅਰਜੁਨ ਤੇਂਦੁਲਕਰ 'ਤੇ ਬੋਲੀ ਲਗਾਈ ਗਈ।
ਸੂਤਰਾਂ ਅਨੁਸਾਰ, ਇਸ ਨਿਲਾਮੀ ਵਿੱਚ ਅਰਜੁਨ ਤੇਂਦੁਲਕਰ ਦਾ ਬੇਸ ਪ੍ਰਾਈਸ 2 ਲੱਖ ਰੁਪਏ ਸੀ ਪਰ ARCS ਅੰਧੇਰੀ ਨੇ ਉਨ੍ਹਾਂ ਨੂੰ 10 ਲੱਖ ਰੁਪਏ ਦੀ ਬੋਲੀ ਲਗਾ ਕੇ ਆਪਣੀ ਟੀਮ ਵਿੱਚ ਸ਼ਾਮਲ ਕੀਤਾ ਹੈ। ਇਸ ਤਰ੍ਹਾਂ ਉਨ੍ਹਾਂ ਨੂੰ ਆਪਣੇ ਬੇਸ ਪ੍ਰਾਈਸ ਤੋਂ 5 ਗੁਣਾ ਜ਼ਿਆਦਾ ਕੀਮਤ ਮਿਲੀ ਹੈ। 26 ਸਾਲਾ ਅਰਜੁਨ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਤੇ ਆਲਰਾਊਂਡਰ ਹਨ।
ਇਹ ਵੀ ਪੜ੍ਹੋ- 14 ਸਾਲ ਦੀ ਉਮਰ 'ਚ ਜੜੀ 'ਟ੍ਰਿਪਲ ਸੈਂਚਰੀ'! ਹੁਣ ਧਾਕੜ ਬੱਲੇਬਾਜ਼ 'ਤੇ ਲੱਗੀ ਰਿਕਾਰਡਤੋੜ ਬੋਲੀ
ਮੁੰਬਈ ਕ੍ਰਿਕਟ ਐਸੋਸੀਏਸ਼ਨ ਦੀ ਇਸ ਲੀਗ ਵਿੱਚ ਆਮ ਤੌਰ 'ਤੇ ਉਹੀ ਖਿਡਾਰੀ ਖੇਡਦੇ ਹਨ ਜੋ MCA ਦਾ ਹਿੱਸਾ ਹੁੰਦੇ ਹਨ ਪਰ ਅਰਜੁਨ ਤੇਂਦੁਲਕਰ ਘਰੇਲੂ ਕ੍ਰਿਕਟ ਵਿੱਚ ਗੋਆ ਵੱਲੋਂ ਖੇਡਦੇ ਹਨ। ਇਸ ਲਈ ਉਨ੍ਹਾਂ ਨੂੰ ਇਸ ਲੀਗ ਵਿੱਚ ਖੇਡਣ ਲਈ ਵਿਸ਼ੇਸ਼ ਤੌਰ 'ਤੇ ਇਜਾਜ਼ਤ ਲੈਣੀ ਪਈ ਹੈ। ਜ਼ਿਕਰਯੋਗ ਹੈ ਕਿ ਅਰਜੁਨ ਨੇ ਹਾਲ ਹੀ ਵਿੱਚ ਵਿਆਹ ਕਰਕੇ ਆਪਣੀ ਜ਼ਿੰਦਗੀ ਦੇ ਨਵੇਂ ਸਫ਼ਰ ਦੀ ਸ਼ੁਰੂਆਤ ਵੀ ਕੀਤੀ ਹੈ।
ਅਰਜੁਨ ਤੇਂਦੁਲਕਰ ਤੋਂ ਇਲਾਵਾ, ARCS ਅੰਧੇਰੀ ਨੇ ਨੌਜਵਾਨ ਸਟਾਰ ਬੱਲੇਬਾਜ਼ ਮੁਸ਼ੀਰ ਖਾਨ ਨੂੰ 11 ਲੱਖ ਰੁਪਏ ਅਤੇ ਪ੍ਰਸਾਦ ਪਵਾਰ ਨੂੰ 11.50 ਲੱਖ ਰੁਪਏ ਵਿੱਚ ਖਰੀਦਿਆ ਹੈ। ਟੀਮ ਨੇ ਪਹਿਲਾਂ ਹੀ ਭਾਰਤੀ ਆਲਰਾਊਂਡਰ ਸ਼ਿਵਮ ਦੂਬੇ ਨੂੰ 20 ਲੱਖ ਰੁਪਏ ਵਿੱਚ ਰਿਟੇਨ (ਬਰਕਰਾਰ) ਕੀਤਾ ਹੋਇਆ ਹੈ। ਹੁਣ ਅਰਜੁਨ ਦੇ ਆਉਣ ਨਾਲ ਟੀਮ ਹੋਰ ਵੀ ਮਜ਼ਬੂਤ ਹੋ ਗਈ ਹੈ।
ਇਹ ਵੀ ਪੜ੍ਹੋ- TEAM INDIA 'ਚ ਇਸ ਧਾਕੜ ਖਿਡਾਰੀ ਦੀ ਹੋਵੇਗੀ ਵਾਪਸੀ! IPL 'ਚ ਮਚਾ ਰਿਹੈ ਗਦਰ
T20 WC ਲਈ ਟੀਮ ਇੰਡੀਆ ਦਾ ਐਲਾਨ, ਜਾਣੋ ਕਿਸ ਨੂੰ ਮਿਲਿਆ ਮੌਕਾ
NEXT STORY