ਐਂਟਰਟੇਨਮੈਂਟ ਡੈਸਕ - ਮਸ਼ਹੂਰ ਪੰਜਾਬੀ ਅਦਾਕਾਰਾ ਅਤੇ ਕਈ ਟੀਵੀ ਸ਼ੋਅਜ਼ ਵਿਚ ਨਜ਼ਰ ਆ ਚੁੱਕੀ ਕਨਿਕਾ ਮਾਨ ਨੇ ਹਾਲ ਹੀ ਵਿੱਚ ਆਪਣੇ ਬਚਪਨ ਦੇ ਇੱਕ ਬੇਹੱਦ ਡਰਾਉਣੇ ਅਨੁਭਵ ਨੂੰ ਸਾਂਝਾ ਕੀਤਾ ਹੈ। ਇਕ ਇੰਟਰਵਿਊ ਦੌਰਾਨ ਕਨਿਕਾ ਨੇ ਦੱਸਿਆ ਕਿ ਕਿਵੇਂ ਉਹ ਆਪਣੇ ਹੀ ਇੱਕ ਰਿਸ਼ਤੇਦਾਰ (ਕਜ਼ਨ) ਦੇ ਹੱਥੋਂ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਹੋਈ ਸੀ।
ਇਹ ਵੀ ਪੜ੍ਹੋ: 'ਭਵਿੱਖ ਨੂੰ ਸੁਰੱਖਿਅਤ ਕਰਨ ਲਈ ਚੁੱਕਿਆ ਇਹ ਕਦਮ' ; 32 ਸਾਲਾ ਮਸ਼ਹੂਰ ਅਦਾਕਾਰਾ ਨੇ ਫ੍ਰੀਜ਼ ਕਰਵਾਏ ਐੱਗਜ਼

ਕਨਿਕਾ ਨੇ ਦੱਸਿਆ ਕਿ ਜਦੋਂ ਉਹ ਬਹੁਤ ਛੋਟੀ ਸੀ, ਉਸ ਦੇ ਇੱਕ ਕਜ਼ਨ ਭਰਾ ਨੇ ਉਸ ਨੂੰ ਗਲਤ ਤਰੀਕੇ ਨਾਲ ਛੂਹਿਆ ਸੀ। ਉਸ ਸਮੇਂ ਉਸ ਨੂੰ ਇਹ ਵੀ ਸਮਝ ਨਹੀਂ ਸੀ ਕਿ ਉਸ ਨਾਲ ਕੀ ਹੋ ਰਿਹਾ ਹੈ। ਅਦਾਕਾਰਾ ਨੇ ਖੁਲਾਸਾ ਕੀਤਾ ਕਿ ਉਹ ਇੰਨੀ ਡਰ ਗਈ ਸੀ ਕਿ ਉਸਨੂੰ ਇਹ ਚਿੰਤਾ ਸਤਾਉਣ ਲੱਗੀ ਸੀ ਕਿ ਉਹ ਗਰਭਵਤੀ ਨਾ ਹੋ ਜਾਵੇ, ਕਿਉਂਕਿ ਉਸ ਉਮਰ ਵਿਚ ਉਸ ਨੂੰ ਨਹੀਂ ਪਤਾ ਸੀ ਕਿ ਬੱਚਾ ਕਿਵੇਂ ਹੁੰਦਾ ਹੈ।
ਇਹ ਵੀ ਪੜ੍ਹੋ: ''ਮੈਂ ਪਹਿਲਾਂ ਹੀ ਛੱਡ ਚੁੱਕਾਂ ਦੁਨੀਆ, ਹੁਣ ਮੌਤ ਦਾ ਕੋਈ ਡਰ ਨਹੀਂ..!'' ਲਾਈਵ ਕੰਸਰਟ 'ਚ ਭਾਵੁਕ ਹੋਏ ਦਿਲਜੀਤ

ਕਨਿਕਾ ਮੁਤਾਬਕ ਉਹ ਇਸੇ ਡਰ ਕਾਰਨ ਜ਼ਿਆਦਾ ਪਪੀਤਾ ਖਾਂਦੀ ਸੀ, ਕਿਉਂਕਿ ਉਸ ਨੇ ਸੁਣਿਆ ਸੀ ਕਿ ਪਪੀਤਾ ਖਾਣ ਨਾਲ ਪ੍ਰੈਗਨੈਂਸੀ ਨਹੀਂ ਹੁੰਦੀ। ਅਦਾਕਾਰਾ ਨੇ ਕਾਫੀ ਸਮੇਂ ਤੱਕ ਇਹ ਗੱਲ ਆਪਣੇ ਮਾਪਿਆਂ ਨੂੰ ਨਹੀਂ ਦੱਸੀ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਸ਼ਾਇਦ ਪਰਿਵਾਰ ਵਾਲੇ ਉਸ ਨੂੰ ਹੀ ਝਿੜਕਣਗੇ। ਹਾਲਾਂਕਿ ਕਨਿਕਾ ਇਸ ਬਾਰੇ ਆਪਣੇ ਮਾਪਿਆਂ ਨੂੰ ਕੁੱਝ ਸਾਲ ਪਹਿਲਾਂ ਹੀ ਦੱਸਿਆ ਸੀ।
ਇਹ ਵੀ ਪੜ੍ਹੋ: ਸੋਨਾ-ਚਾਂਦੀ ਦੀਆਂ ਕੀਮਤਾਂ ਡਿੱਗੀਆਂ ਠਾਹ ! ਜਾਣੋ ਇਕ ਹਫਤੇ 'ਚ ਕਿੰਨਾ ਸਸਤਾ ਹੋਇਆ Gold-Silver
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਗੀਤਕਾਰ ਤੇ ਲੇਖਕ ਪ੍ਰਸੂਨ ਜੋਸ਼ੀ ਪ੍ਰਸਾਰ ਭਾਰਤੀ ਦੇ ਮੁਖੀ ਨਿਯੁਕਤ
NEXT STORY