ਜਲੰਧਰ- ਲੋਕ ਸਭਾ ਚੋਣਾਂ ਦੌਰਾਨ ਇਕ ਤੋਂ ਬਾਅਦ ਇਕ ਵੱਡੇ ਆਗੂ ਕਾਂਗਰਸ ਛੱਡ ਰਹੇ ਹਨ। ਇਹ ਰੁਝਾਨ ਸਿਰਫ਼ ਚੋਣ ਵਰ੍ਹੇ ਹੀ ਨਹੀਂ ਚੱਲ ਰਿਹਾ, ਸਗੋਂ ਪਿਛਲੇ 10 ਸਾਲਾਂ ਤੋਂ ਕਾਂਗਰਸ ਛੱਡਣ ਦੀ ਦੌੜ ਲੱਗੀ ਹੋਈ ਹੈ। 10 ਸਾਲਾਂ ਦੇ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ 2014 ਤੋਂ ਹੁਣ ਤੱਕ 12 ਸਾਬਕਾ ਮੁੱਖ ਮੰਤਰੀਆਂ ਸਮੇਤ 50 ਤੋਂ ਵੱਧ ਵੱਡੇ ਨੇਤਾ ਕਾਂਗਰਸ ਨੂੰ ਅਲਵਿਦਾ ਕਹਿ ਚੁੱਕੇ ਹਨ। ਇਨ੍ਹਾਂ ਸਾਰੇ ਆਗੂਆਂ ਦੇ ਕਾਂਗਰਸ ਛੱਡਣ ਦਾ ਕਾਰਨ ਪਾਰਟੀ ਦੀ ਲੀਡਰਸ਼ਿਪ ਅਤੇ ਕੰਮਕਾਜ ਵਿਚ ਕਮੀਆਂ ਦੱਸੀਆਂ ਜਾ ਰਹੀਆਂ ਹਨ। ਸਭ ਤੋਂ ਪੁਰਾਣੀ ਪਾਰਟੀ ਦੇ ਹੱਕ ਵਿਚ ਚੋਣ ਲੜਨ ਵਾਲੇ ਬਹੁਤੇ ਆਗੂ ਹੁਣ ਭਾਜਪਾ ਦੇ ਗੁਣ ਗਾ ਰਹੇ ਹਨ। ਨੇਤਾਵਾਂ ਦੀ ਫੁੱਟ ਦਾ ਅਸਰ ਚੋਣ ਨਤੀਜਿਆਂ ’ਤੇ ਵੀ ਸਾਫ਼ ਨਜ਼ਰ ਆ ਰਿਹਾ ਹੈ। 10 ਸਾਲਾਂ ’ਚ ਪਾਰਟੀ ਲੋਕ ਸਭਾ ਤੇ ਵਿਧਾਨ ਸਭਾ ਸਮੇਤ ਕੁੱਲ 51 ਚੋਣਾਂ ਹਾਰ ਚੁੱਕੀ ਹੈ। ਮਿਲਿੰਦ ਦੇਵੜਾ, ਗੀਤਾ ਕੋਡਾ, ਬਾਬਾ ਸਿੱਦੀਕੀ, ਰਾਜੇਸ਼ ਮਿਸ਼ਰਾ, ਅੰਬਰੀਸ਼ ਡੇਰ, ਜਗਤ ਬਹਾਦੁਰ ਅਨੂੰ, ਚਾਂਦਮਲ ਜੈਨ, ਬਸਵਰਾਜ ਪਾਟਿਲ, ਨਾਰਨ ਰਾਠਵਾ, ਵਿਜੇਂਦਰ ਸਿੰਘ, ਸੰਜੇ ਨਿਰੂਪਮ ਅਤੇ ਗੌਰਵ ਵੱਲਭ ਸ਼ਾਮਲ ਹਨ।
ਆਮ ਚੋਣਾਂ ਤੋਂ ਠੀਕ ਪਹਿਲਾਂ ਇਨ੍ਹਾਂ ਨੇਤਾਵਾਂ ਨੇ ਛੱਡਿਆ ਸਾਥ
ਪਾਰਟੀ ਛੱਡਣ ਵਾਲੇ ਨੇਤਾਵਾਂ ਵਿਚ ਹਿਮੰਤ ਬਿਸਵ ਸਰਮਾ, ਚੌਧਰੀ ਬੀਰੇਂਦਰ ਸਿੰਘ, ਰਣਜੀਤ ਦੇਸ਼ਮੁਖ, ਜੀ. ਕੇ. ਵਾਸਨ, ਜਯੰਤੀ ਨਟਰਾਜਨ, ਰੀਟਾ ਬਹੁਗੁਣਾ ਜੋਸ਼ੀ, ਐੱਨ. ਬੀਰੇਨ ਸਿੰਘ, ਸ਼ੰਕਰ ਸਿੰਘ ਵਾਘੇਲਾ, ਟੀ. ਵਡੱਕਨ, ਜਯੋਤੀਰਾਦਿਤਿਆ ਸਿੰਧੀਆ, ਕੇ. ਪੀ. ਯਾਦਵ, ਪ੍ਰਿਅੰਕਾ ਚਤੁਰਵੇਦੀ, ਪੀ. ਸੀ. ਚਾਕੋ, ਜਿਤਿਨ ਪ੍ਰਸਾਦ, ਸੁਸ਼ਮਿਤਾ ਦੇਵ, ਲਲਿਤੇਸ਼ ਤ੍ਰਿਪਾਠੀ, ਪੰਕਜ ਮਲਿਕ, ਹਰਿੰਦਰ ਮਲਿਕ, ਇਮਰਾਨ ਮਸੂਦ, ਅਦਿਤੀ ਸਿੰਘ, ਸੁਪ੍ਰੀਆ ਆਰੋਨ, ਆਰ. ਪੀ. ਐੱਨ. ਸਿੰਘ, ਅਸ਼ਵਨੀ ਕੁਮਾਰ, ਰਿਪੁਨ ਬੋਰਾ, ਹਾਰਦਿਕ ਪਟੇਲ, ਸੁਨੀਲ ਜਾਖੜ, ਕਪਿਲ ਸਿੱਬਲ, ਕੁਲਦੀਪ ਬਿਸ਼ਨੋਈ, ਜੈਵੀਰ ਸ਼ੇਰਗਿੱਲ, ਅਨਿਲ ਐਂਟਨੀ, ਸੀ. ਆਰ. ਕੇਸਵਨ ਸ਼ਾਮਲ ਹਨ।
ਇਹ ਵੀ ਪੜ੍ਹੋ: ਨੂਰਮਹਿਲ 'ਚ ਨਿਸ਼ਾਨ ਸਾਹਿਬ ਚੜ੍ਹਾਉਂਦੇ ਸਮੇਂ ਵਾਪਰਿਆ ਵੱਡਾ ਹਾਦਸਾ, ਇੰਝ ਆਵੇਗੀ ਮੌਤ ਸੋਚਿਆ ਨਾ ਸੀ
ਦਲਬਦਲੂਆਂ ਦੇ ਚੱਕਰ ’ਚ ਭਾਜਪਾ, 416 ’ਚੋਂ 117 ਉਮੀਦਵਾਰ ਦੂਸਰੀਆਂ ਪਾਰਟੀਆਂ ਤੋਂ
ਦੇਸ਼ ਦੇ ਸਭ ਤੋਂ ਵੱਡੇ ਲੋਕਤੰਤਰਿਕ ਤਿਉਹਾਰ ਵਿਚ ਆਪਣੀ ਜਿੱਤ ਦਰਜ ਕਰਨ ਲਈ ਲੱਗਭਗ ਸਾਰੀਆਂ ਸਿਆਸੀ ਪਾਰਟੀਆਂ ਦਲਬਦਲੂ ਨੇਤਾਵਾਂ ਦਾ ਸਹਾਰਾ ਲੈਂਦੀਆਂ ਹਨ। ਇਸੇ ਕੜੀ ਵਿਚ ਭਾਜਪਾ ਦਲਬਦਲੂ ਨੇਤਾਵਾਂ ਨੂੰ ਸ਼ਰਨ ਦੇਣ ਵਿਚ ਸਭ ਤੋਂ ਅੱਗੇ ਦਿਖਾਈ ਦੇ ਰਹੀ ਹੈ। ਇਕ ਰਿਪੋਰਟ ਮੁਤਾਬਕ ਭਾਜਪਾ ਵੱਲੋਂ ਹੁਣ ਤੱਕ ਐਲਾਨੇ ਗਏ 416 ਉਮੀਦਵਾਰਾਂ ਵਿਚ 116 ਉਮੀਦਵਾਰ ਦਲਬਦਲੂ ਹਨ। ਭਾਜਪਾ ਦਾ ਟਿਕਟ ਹਾਸਲ ਕਰਨ ਵਾਲੇ ਇਹ ਨੇਤਾ ਹਾਲ ਹੀ ਵਿਚ ਪਾਰਟੀ ਵਿਚ ਸ਼ਾਮਲ ਹੋਏ ਹਨ।
ਉੱਤਰ ਪ੍ਰਦੇਸ਼ ਦੇ ਐਲਾਨੇ 64 ਉਮੀਦਵਾਰਾਂ ਵਿਚ 20 ਦੂਸਰੀਆਂ ਪਾਰਟੀਆਂ ਤੋਂ ਆਏ ਹਨ, ਜਦਕਿ ਮਹਾਰਾਸ਼ਟਰ ਵਿਚ ਦੂਸਰੀਆਂ ਪਾਰਟੀਆਂ ਤੋਂ ਆਏ 7 ਲੋਕਾਂ ਨੂੰ ਹੁਣ ਤੱਕ ਟਿਕਟਾਂ ਦਿੱਤੀਆਂ ਗਈਆਂ ਹਨ। ਭਾਜਪਾ ਨੇ 18 ਸੂਬਿਆਂ ਅਤੇ 3 ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਦੂਸਰੀਆਂ ਪਾਰਟੀਆਂ ਤੋਂ ਆਏ ਨੇਤਾਵਾਂ ਨੂੰ ਟਿਕਟਾਂ ਦਿੱਤੀਆਂ ਹਨ। ਰਿਪੋਰਟ ਮੁਤਾਬਕ 27.82 ਫ਼ੀਸਦੀ ਉਮੀਦਵਾਰ ਮੂਲ ਤੌਰ ’ਤੇ ਭਾਜਪਾ ਦੇ ਨਹੀਂ ਹਨ। ਪੁਡੁਚੇਰੀ ਵਿਚ ਪਾਰਟੀ ਦਾ ਇਕੋ-ਇਕ ਉਮੀਦਵਾਰ ਦੂਸਰੀ ਪਾਰਟੀ ਤੋਂ ਹੈ। ਇਸੇ ਤਰ੍ਹਾਂ ਆਂਧਰਾ ਪ੍ਰਦੇਸ਼ ਵਿਚ ਪਾਰਟੀ ਦੇ 6 ਵਿਚੋਂ 5 ਉਮੀਦਵਾਰਾਂ ਨੇ ਪਾਰਟੀਆਂ ਬਦਲ ਲਈਆਂ ਹਨ। ਭਾਜਪਾ ਨੇ ਤੇਲੰਗਾਨਾ ਵਿਚ 17 ਉਮੀਦਵਾਰ ਉਤਾਰੇ ਹਨ, ਜਿਨ੍ਹਾਂ ਵਿਚੋਂ 12 ਦੂਸਰੀਆਂ ਪਾਰਟੀਆਂ ਤੋਂ ਭਾਜਪਾ ਵਿਚ ਸ਼ਾਮਲ ਹੋਏ ਹਨ। ਇਸ ਤੋਂ ਇਲਾਵਾ ਭਾਜਪਾ ਨੇ ਤਾਮਿਲਨਾਡੂ ਵਿਚ 11, ਪੱਛਮੀ ਬੰਗਾਲ ਤੇ ਓਡਿਸ਼ਾ ਵਿਚ 8-8 ਅਤੇ ਮਹਾਰਾਸ਼ਟਰ ਵਿਚ ਦੂਸਰੀਆਂ ਪਾਰਟੀਆਂ ਤੋਂ ਆਏ 7 ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਹਨ।
ਇਹ ਵੀ ਪੜ੍ਹੋ: ਬਾਬਾ ਬਾਲਕ ਨਾਥ ਜੀ ਤੋਂ ਮੱਥਾ ਟੇਕ ਕੇ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਭਿਆਨਕ ਹਾਦਸਾ, ਮਚਿਆ ਚੀਕ-ਚਿਹਾੜਾ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਾਬਾ ਬਾਲਕ ਨਾਥ ਜੀ ਤੋਂ ਮੱਥਾ ਟੇਕ ਕੇ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਭਿਆਨਕ ਹਾਦਸਾ, ਮਚਿਆ ਚੀਕ-ਚਿਹਾੜਾ
NEXT STORY