ਹੁਸ਼ਿਆਰਪੁਰ, (ਘੁੰਮਣ)- ਸ਼ਹਿਰ ਦੇ ਵਕੀਲਾਂ ਬਾਜ਼ਾਰ ਇਲਾਕੇ 'ਚ ਟੈਲੀਫੋਨ ਐਕਸਚੇਂਜ ਦੇ ਠੀਕ ਸਾਹਮਣੇ ਬੀਤੀ ਰਾਤ ਸ਼੍ਰੀਪਾਲ ਪਲਾਜ਼ਾ 'ਚ ਹੋਏ ਭਿਆਨਕ ਅਗਨੀਕਾਂਡ ਦਾ ਪੰਜਾਬ ਸਰਕਾਰ ਦੇ ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ ਤੇ ਨਗਰ ਨਿਗਮ ਦੇ ਮੇਅਰ ਸ਼ਿਵ ਸੂਦ ਨੇ ਅੱਜ ਜਾਇਜ਼ਾ ਲਿਆ।
ਇਸ ਮੌਕੇ ਕੌਂਸਲਰ ਸੁਰੇਸ਼ ਭਾਟੀਆ ਬਿੱਟੂ, ਨਿਪੁੰਨ ਸ਼ਰਮਾ, ਰਾਮਦੇਵ ਯਾਦਵ ਤੇ ਯਸ਼ਪਾਲ ਸ਼ਰਮਾ ਉਨ੍ਹਾਂ ਦੇ ਨਾਲ ਸੀ। ਸ਼੍ਰੀ ਸੂਦ ਨੇ ਦੁਕਾਨ ਦੇ ਮਾਲਕ ਨਵਲ ਜੈਨ ਨਾਲ ਇਸ ਘਟਨਾ ਸਬੰਧੀ ਹਮਦਰਦੀ ਪ੍ਰਗਟ ਕੀਤੀ। ਦੁਕਾਨ ਮਾਲਕ ਨੇ ਦੱਸਿਆ ਕਿ ਬੀਤੀ ਰਾਤ 8.30 ਵਜੇ ਦੁਕਾਨ ਬੰਦ ਕਰ ਕੇ ਘਰ ਗਿਆ ਸੀ। ਅੱਧੇ ਘੰਟੇ ਬਾਅਦ ਹੀ ਉਨ੍ਹਾਂ ਨੂੰ ਗੁਆਂਢੀਆਂ ਨੇ ਫੋਨ 'ਤੇ ਸੂਚਿਤ ਕੀਤਾ ਕਿ ਦੁਕਾਨ ਦੇ ਅੰਦਰੋਂ ਧੂੰਆਂ ਨਿਕਲ ਰਿਹਾ ਹੈ। ਹਾਲਾਂਕਿ ਫਾਇਰ ਬ੍ਰਿਗੇਡ ਫੌਰੀ ਤੌਰ 'ਤੇ ਘਟਨਾ ਸਥਾਨ 'ਤੇ ਪਹੁੰਚ ਗਿਆ ਸੀ ਪਰ ਦੇਖਦੇ ਹੀ ਦੇਖਦੇ ਅੱਗ ਭਿਆਨਕ ਰੂਪ ਧਾਰਨ ਕਰ ਗਈ। ਅੱਗ ਨਾਲ ਦੁਕਾਨ 'ਚ ਸਾਰਾ ਸਟਾਕ ਤੇ ਫਰਨੀਚਰ ਸੜ ਕੇ ਸੁਆਹ ਹੋ ਗਿਆ।
ਅਗਨੀਕਾਂਡ 'ਚ ਸੜੇ ਸਟਾਕ ਤੇ ਦੁਕਾਨ ਦੇ ਫਰਨੀਚਰ ਦੀ ਕੀਮਤ ਲੱਖਾਂ 'ਚ ਦੱਸੀ ਜਾਂਦੀ ਹੈ। ਇਸੇ ਦੌਰਾਨ ਤੀਕਸ਼ਣ ਸੂਦ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਫੋਨ ਕਰ ਕੇ ਹੋਏ ਨੁਕਸਾਨ ਸਬੰਧੀ ਵੇਰਵਾ ਇਕੱਠਾ ਕਰਨ ਲਈ ਕਿਹਾ ਤਾਂ ਕਿ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਵਿਵਸਥਾ ਹੋ ਸਕੇ।
ਨਾਜਾਇਜ਼ ਕਬਜ਼ੇ ਹਟਾਉਣ ਦੇ ਮਾਮਲੇ 'ਤੇ ਭੜਕੇ ਦੁਕਾਨਦਾਰ
NEXT STORY