ਮੇਖ— ਮਿੱਤਰਾਂ, ਸੱਜਣ-ਸਾਥੀਆਂ ਦੇ ਸਹਿਯੋਗ ਨਾਲ ਆਪ ਦਾ ਕੋਈ ਉਲਝਿਆ-ਰੁਕਿਆ ਕੰਮਕਾਜੀ ਕੰਮ ਸਿਰੇ ਚੜ੍ਹ ਸਕਦਾ ਹੈ ਪਰ ਸਿਹਤ ਦਾ ਧਿਆਨ ਰੱਖਣਾ ਜ਼ਰੂਰੀ ਹੋਵੇਗਾ।
ਬ੍ਰਿਖ— ਸਿਤਾਰਾ ਧਨ ਲਾਭ ਲਈ ਚੰਗਾ, ਕਰਿਆਨਾ, ਮੁਨਿਆਰੀ, ਖੇਤੀ ਉਪਕਰਨਾਂ, ਖੇਤੀ ਉਤਪਾਦਾਂ, ਗਾਰਮੈਂਟ, ਬੁਟੀਕ ਦਾ ਕੰਮ ਕਰਨ ਵਾਲਿਆਂ ਦੀ ਅਰਥ ਦਸ਼ਾ ਕੰਫਰਟੇਬਲ ਰਹੇਗੀ।
ਮਿਥੁਨ— ਵਪਾਰ ਅਤੇ ਕੰਮਕਾਜ ਦੇ ਕੰਮਾਂ ਦੀ ਦਸ਼ਾ ਬਿਹਤਰ, ਯਤਨਾਂ-ਪ੍ਰੋਗਰਾਮਾਂ 'ਚ ਸਫਲਤਾ ਮਿਲੇਗੀ ਪਰ ਮਨ ਕਿਸੇ ਨਾ ਕਿਸੇ ਅਣਜਾਣੇ ਡਰ 'ਚ ਗ੍ਰਸਤ ਰਹੇਗਾ।
ਕਰਕ— ਸਿਤਾਰਾ ਕਿਉਂਕਿ ਉਲਝਣਾਂ-ਮੁਸ਼ਕਿਲਾਂ ਵਾਲਾ ਹੈ, ਇਸ ਲਈ ਆਪ ਨੂੰ ਹਰ ਮੋਰਚੇ 'ਤੇ ਅਹਿਤਿਆਤ ਰੱਖਣੀ ਚਾਹੀਦੀ ਹੈ, ਲਿਖਣ-ਪੜ੍ਹਨ ਦੇ ਕੰਮ ਸੁਚੇਤ ਰਹਿ ਕੇ ਨਿਪਟਾਓ।
ਸਿੰਘ— ਸਿਤਾਰਾ ਧਨ ਲਾਭ ਲਈ ਚੰਗਾ, ਯਤਨ ਕਰਨ 'ਤੇ ਕੋਈ ਕੰਮਕਾਜੀ ਕੰਮ ਸਹੀ ਦਿਸ਼ਾ 'ਚ ਕੁਝ ਅੱਗੇ ਵਧ ਸਕਦਾ ਹੈ, ਇੱਜ਼ਤ, ਮਾਣ-ਯਸ਼ ਬਣਿਆ ਰਹੇਗਾ।
ਕੰਨਿਆ— ਅਫ਼ਸਰਾਂ ਦੇ ਰੁਖ਼ 'ਚ ਨਰਮੀ ਕਰਕੇ ਕਿਸੇ ਸਰਕਾਰੀ ਕੰਮ ਦੇ ਰਸਤੇ 'ਚ ਆ ਰਹੀ ਕੋਈ ਬਾਧਾ-ਮੁਸ਼ਕਿਲ ਹਟ ਸਕਦੀ ਹੈ, ਪ੍ਰਭਾਵ-ਦਬਦਬਾ ਬਣਿਆ ਰਹੇਗਾ।
ਤੁਲਾ— ਜਨਰਲ ਤੌਰ 'ਤੇ ਸਿਹਤ ਪਹਿਲਾਂ ਨਾਲੋਂ ਕੁਝ ਬਿਹਤਰ ਬਣੇਗੀ, ਸਰੀਰ 'ਚ ਚੁਸਤੀ, ਫੁਰਤੀ ਵਧੇਗੀ, ਵੈਸੇ ਵੀ ਆਪ ਦੂਜਿਆਂ 'ਤੇ ਪ੍ਰਭਾਵੀ ਰਹੋਗੇ।
ਬ੍ਰਿਸ਼ਚਕ— ਸਿਤਾਰਾ ਕਿਉਂਕਿ ਸਿਹਤ ਲਈ ਠੀਕ ਨਹੀਂ, ਇਸ ਲਈ ਆਪ ਨੂੰ ਉਨ੍ਹਾਂ ਵਸਤਾਂ ਦੀ ਵਰਤੋਂ ਕਰਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ, ਜਿਹੜੀਆਂ ਤਬੀਅਤ ਨੂੰ ਸੂਟ ਨਾ ਕਰਦੀਆਂ ਹੋਣ।
ਧਨ— ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਸ ਕੰਮ ਲਈ ਯਤਨ ਕਰੋਗੇ, ਉਸ 'ਚ ਕੁਝ ਨਾ ਕੁਝ ਪੇਸ਼ਕਦਮੀ ਜ਼ਰੂਰ ਹੋਵੇਗੀ, ਘਰੇਲੂ ਮੋਰਚੇ 'ਤੇ ਸਦਭਾਓ ਬਣਿਆ ਰਹੇਗਾ।
ਮਕਰ— ਸ਼ਤਰੂ ਕਿਉਂਕਿ ਆਪ ਨੂੰ ਨੁਕਸਾਨ ਪਹੁੰਚਾਉਣ ਲਈ ਤੁਲੇ ਹੋਏ ਨਜ਼ਰ ਆਉਣਗੇ, ਇਸ ਲਈ ਉਨ੍ਹਾਂ ਤੋਂ ਜਿੰਨੀ ਦੂਰੀ ਰੱਖ ਸਕੋ, ਓਨਾ ਹੀ ਠੀਕ ਰਹੇਗਾ।
ਕੁੰਭ— ਜਨਰਲ ਤੌਰ 'ਤੇ ਪ੍ਰਬਲ ਸਿਤਾਰੇ ਕਰਕੇ ਆਪ ਦੀ ਪੈਠ, ਧਾਕ, ਛਾਪ ਬਣੀ ਰਹੇਗੀ, ਉਦੇਸ਼ਾਂ-ਮਨੋਰਥਾਂ 'ਚ ਸਫਲਤਾ, ਇੱਜ਼ਤ-ਮਾਣ ਦੀ ਪ੍ਰਾਪਤੀ।
ਮੀਨ— ਜ਼ਮੀਨੀ-ਅਦਾਲਤੀ ਕੰਮਾਂ ਨਾਲ ਜੁੜੇ ਕਿਸੇ ਕੰਮ ਲਈ ਯਤਨ ਕਰਨ 'ਤੇ ਪਾਜ਼ੇਟਿਵ ਨਤੀਜਾ ਮਿਲੇਗਾ ਪਰ ਸੰਤਾਨ ਪੱਖੋਂ ਕਿਸੇ ਸਮੇਂ ਟੈਨਸ਼ਨ ਰਹਿ ਸਕਦੀ ਹੈ।
25 ਫਰਵਰੀ, 2018, ਐਤਵਾਰ
ਫੱਗਣ ਸੁਦੀ ਤਿਥੀ ਦਸ਼ਮੀ (ਰਾਤ 8.10 ਤਕ)
ਸੂਰਜ ਨਿਕਲਣ ਸਮੇਂ ਗ੍ਰਹਿਆਂ ਦੀ ਸਥਿਤੀ
ਸੂਰਜ ਕੁੰਭ 'ਚ
ਚੰਦਰਮਾ ਮਿਥੁਨ 'ਚ
ਮੰਗਲ ਬ੍ਰਿਸ਼ਚਕ 'ਚ
ਬੁੱਧ ਕੁੰਭ 'ਚ
ਗੁਰੂ ਤੁਲਾ 'ਚ
ਸ਼ੁੱਕਰ ਕੁੰਭ 'ਚ
ਸ਼ਨੀ ਧਨ 'ਚ
ਰਾਹੂ ਕਰਕ 'ਚ
ਕੇਤੂ ਮਕਰ 'ਚ
ਬਿਕ੍ਰਮੀ ਸੰਮਤ : 2074, ਫੱਗਣ ਪ੍ਰਵਿਸ਼ਟੇ : 14, ਰਾਸ਼ਟਰੀ ਸ਼ਕ ਸੰਮਤ : 1939, ਮਿਤੀ : 6 (ਫੱਗਣ), ਹਿਜਰੀ ਸਾਲ : 1439, ਮਹੀਨਾ : ਜਮਾਦਿ-ਉਲ-ਸਾਨੀ, ਤਰੀਕ : 8, ਨਕਸ਼ੱਤਰ : ਮ੍ਰਿਗਸ਼ਿਰ (ਸਵੇਰੇ 9.54 ਤਕ), ਯੋਗ: ਪ੍ਰੀਤੀ (ਰਾਤ 9.43 ਤਕ), ਚੰਦਰਮਾ : ਮਿਥੁਨ ਰਾਸ਼ੀ 'ਤੇ, ਭਦਰਾ ਸ਼ੁਰੂ ਹੋਵੇਗੀ (26 ਫਰਵਰੀ ਸਵੇਰੇ 6.50 'ਤੇ)। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਯ (ਦੱਖਣ-ਪੱਛਮ) ਦਿਸ਼ਾ ਲਈ। ਰਾਹੂਕਾਲ : ਸ਼ਾਮ ਸਾਢੇ ਚਾਰ ਤੋਂ 6 ਤਕ ਵਜੇ ਤਕ।
ਅਧਿਆਪਕਾਂ ਦੀ ਭੁੱਖ ਹੜਤਾਲ ਜਾਰੀ
NEXT STORY