ਨਵੀਂ ਦਿੱਲੀ - ਭਾਰਤ ਦੀ ਤੀਜੀ ਸਭ ਤੋਂ ਵੱਡੀ ਏਅਰਲਾਈਨ ਵਿਸਤਾਰਾ ਆਪਣੀ ਆਖਰੀ ਉਡਾਣ ਅੱਜ ਯਾਨੀ 11 ਨਵੰਬਰ ਨੂੰ ਭਰੇਗੀ। ਏਅਰ ਇੰਡੀਆ 12 ਨਵੰਬਰ ਤੋਂ ਵਿਸਤਾਰਾ ਦੀਆਂ ਸਾਰੀਆਂ ਉਡਾਣਾਂ ਸੰਚਾਲਿਤ ਕਰੇਗੀ। ਇਸ ਦੇ ਲਈ ਟਿਕਟ ਬੁਕਿੰਗ ਵੀ ਏਅਰ ਇੰਡੀਆ ਦੀ ਵੈੱਬਸਾਈਟ ਤੋਂ ਕੀਤੀ ਜਾਵੇਗੀ। ਏਅਰ ਇੰਡੀਆ ਹੁਣ ਫੁੱਲ ਸਰਵਿਸ ਅਤੇ ਘੱਟ ਕੀਮਤ ਵਾਲੀਆਂ ਯਾਤਰੀ ਸੇਵਾਵਾਂ ਨੂੰ ਚਲਾਉਣ ਵਾਲਾ ਇਕਲੌਤਾ ਭਾਰਤੀ ਏਅਰਲਾਈਨ ਸਮੂਹ ਹੋਵੇਗਾ।
ਇਹ ਵੀ ਪੜ੍ਹੋ : 15 ਤੇ 20 ਨਵੰਬਰ ਨੂੰ ਹੋ ਗਿਆ ਛੁੱਟੀ ਦਾ ਐਲਾਨ, ਜਾਣੋ ਕਿੰਨੇ ਦਿਨ ਬੰਦ ਰਹੇਗਾ ਬਾਜ਼ਾਰ
ਇਸ ਰਲੇਵੇਂ ਤੋਂ ਬਾਅਦ, ਵਿਸਤਾਰਾ ਦੇ 6500 ਸਟਾਫ, 70 ਜਹਾਜ਼ਾਂ ਅਤੇ ਇਸ ਦੀਆਂ ਸਾਰੀਆਂ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਏਅਰ ਇੰਡੀਆ ਦੇ ਬੈਨਰ ਹੇਠ ਕੰਮ ਕਰਨ ਲੱਗੀਆਂ। ਹੁਣ ਜਦੋਂ ਏਅਰਲਾਈਨ ਇੰਡਸਟਰੀ ਦੇ ਇਤਿਹਾਸ ਦੇ ਪੰਨੇ ਪਲਟਣਗੇ ਤਾਂ ਵਿਸਤਾਰਾ ਦਾ ਜ਼ਿਕਰ ਜ਼ਰੂਰ ਹੋਵੇਗਾ। ਇਹ ਏਅਰਲਾਈਨ ਕੰਪਨੀ 2013 ਵਿੱਚ ਟਾਟਾ ਸੰਨਜ਼ ਅਤੇ ਸਿੰਗਾਪੁਰ ਏਅਰਲਾਈਨਜ਼ ਦੇ ਸਾਂਝੇ ਉੱਦਮ ਵਜੋਂ ਸ਼ੁਰੂ ਕੀਤੀ ਗਈ ਸੀ।
ਇਹ ਵੀ ਪੜ੍ਹੋ : ਹੁਣ ਨਹੀਂ ਮਿਲੇਗਾ ਵਿਆਜ, ਸਰਕਾਰ ਨੇ ਬਦਲੇ ਨਿਯਮ-ਇਸ ਯੋਜਨਾ 'ਚ ਨਿਵੇਸ਼ਕਾਂ ਨੂੰ ਹੋਵੇਗਾ ਨੁਕਸਾਨ
2015 ਵਿੱਚ ਵਿਸਤਾਰਾ ਨੇ ਭਰੀ ਸੀ ਆਪਣੀ ਪਹਿਲੀ ਉਡਾਣ
ਵਿਸਤਾਰਾ ਏਅਰਲਾਈਨਜ਼ ਨੇ ਆਪਣੀ ਪਹਿਲੀ ਘਰੇਲੂ ਉਡਾਣ 5 ਜਨਵਰੀ 2015 ਨੂੰ ਦਿੱਲੀ ਤੋਂ ਮੁੰਬਈ ਲਈ ਸ਼ੁਰੂ ਕੀਤੀ ਸੀ ਅਤੇ ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਦੀ ਆਖਰੀ ਉਡਾਣ ਵੀ ਇਸੇ ਰੂਟ 'ਤੇ ਹੋਵੇਗੀ। ਵਿਸਤਾਰਾ ਨੇ ਆਪਣੀ ਅੰਤਰਰਾਸ਼ਟਰੀ ਸੇਵਾ 6 ਅਗਸਤ 2019 ਨੂੰ ਦਿੱਲੀ ਤੋਂ ਸਿੰਗਾਪੁਰ ਦੀ ਉਡਾਣ ਨਾਲ ਸ਼ੁਰੂ ਕੀਤੀ। ਏਅਰਲਾਈਨ ਲਗਭਗ 350 ਉਡਾਣਾਂ ਰਾਹੀਂ ਹਰ ਰੋਜ਼ 50,000 ਤੋਂ ਵੱਧ ਯਾਤਰੀਆਂ ਦੀ ਸੇਵਾ ਕਰਦੀ ਸੀ ਪਰ 2022 ਵਿੱਚ ਏਅਰ ਇੰਡੀਆ ਨਾਲ ਰਲੇਵੇਂ ਦੀ ਘੋਸ਼ਣਾ ਤੋਂ ਬਾਅਦ, ਵਿਸਤਾਰਾ ਹੁਣ 12 ਨਵੰਬਰ ਤੋਂ ਏਅਰ ਇੰਡੀਆ ਦੁਆਰਾ ਸੰਚਾਲਿਤ ਕੀਤਾ ਜਾਵੇਗਾ।
ਕੰਪਨੀ ਦੀ ਯੋਜਨਾ
ਵਿਸਤਾਰਾ ਨੇ ਰਲੇਵੇਂ ਤੋਂ ਬਾਅਦ ਸੰਭਾਵੀ ਯਾਤਰੀਆਂ ਲਈ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਨੂੰ ਘੱਟ ਕਰਨ ਲਈ ਪੂਰੀ ਤਿਆਰੀ ਕਰ ਲਈ ਹੈ। ਟਿਕਟਾਂ ਨੂੰ ਅੱਪਡੇਟ ਕਰ ਦਿੱਤਾ ਗਿਆ ਹੈ ਅਤੇ ਕੁਝ ਦਿਨਾਂ ਤੱਕ, ਜਿਨ੍ਹਾਂ ਯਾਤਰੀਆਂ ਨੇ ਵਿਸਤਾਰਾ ਦੇ ਨਾਮ 'ਤੇ ਟਿਕਟਾਂ ਖਰੀਦੀਆਂ ਹਨ, ਉਨ੍ਹਾਂ ਨੂੰ AI-2 ਕੋਡ ਵਾਲੇ ਬੋਰਡਿੰਗ ਪਾਸ ਮਿਲਣਗੇ ਪਰ ਉਨ੍ਹਾਂ ਦੀਆਂ ਸਾਰੀਆਂ ਉਡਾਣਾਂ ਏਅਰ ਇੰਡੀਆ ਦੇ ਅਧੀਨ ਚੱਲਣਗੀਆਂ। ਖਾਸ ਤੌਰ 'ਤੇ ਦਿੱਲੀ, ਮੁੰਬਈ, ਹੈਦਰਾਬਾਦ, ਬੈਂਗਲੁਰੂ, ਚੇਨਈ ਅਤੇ ਹੋਰ ਪ੍ਰਮੁੱਖ ਹਵਾਈ ਅੱਡਿਆਂ 'ਤੇ, ਏਅਰ ਇੰਡੀਆ ਦਾ ਸਟਾਫ ਮੁਸਾਫਰਾਂ ਦੀ ਸਹਾਇਤਾ ਲਈ ਉਪਲੱਬਧ ਰਹੇਗਾ ਤਾਂ ਜੋ ਯਾਤਰੀਆਂ ਨੂੰ ਮੁੜ-ਸ਼ਡਿਊਲਿੰਗ, ਫਲਾਈਟ ਰੱਦ ਕਰਨ ਆਦਿ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ।
ਇਹ ਵੀ ਪੜ੍ਹੋ : ਹੋਟਲ 'ਚ ਆਧਾਰ ਕਾਰਡ ਦੇਣ ਲੱਗੇ ਸਾਵਧਾਨ! ਕਿਤੇ ਹੋ ਨਾ ਜਾਵੇ ਦੁਰਵਰਤੋਂ
ਇਨ੍ਹਾਂ ਨੂੰ ਨਹੀਂ ਮਿਲੇਗੀ ਇਹ ਸਹੂਲਤ
ਵਿਸਤਾਰਾ ਜਹਾਜ਼ ਦਾ ਲੋਗੋ ਵੀ ਹੌਲੀ-ਹੌਲੀ ਏਅਰ ਇੰਡੀਆ ਦੇ ਲੋਗੋ ਵਿੱਚ ਬਦਲਿਆ ਜਾਵੇਗਾ। ਵਿਸਤਾਰਾ ਦੇ ਏਅਰਕ੍ਰਾਫਟ ਕੋਡ 12 ਨਵੰਬਰ ਤੋਂ ਏਅਰ ਇੰਡੀਆ ਦੇ ਅਧੀਨ ਹੋਣਗੇ ਅਤੇ ਵਿਸਤਾਰਾ ਬ੍ਰਾਂਡ ਹੌਲੀ-ਹੌਲੀ ਅਲੋਪ ਹੋ ਜਾਵੇਗਾ। ਰਲੇਵੇਂ ਤੋਂ ਬਾਅਦ ਵਿਸਤਾਰਾ ਦੇ ਯਾਤਰੀਆਂ ਨੂੰ ਏਅਰ ਇੰਡੀਆ ਦੇ ਕਾਊਂਟਰਾਂ ਤੋਂ ਸੇਵਾ ਮਿਲੇਗੀ। ਹਾਲਾਂਕਿ, ਮੌਜੂਦਾ ਸਮੇਂ ਵਿਸਤਾਰਾ ਦੇ ਯਾਤਰੀਆਂ ਲਈ ਲਾਉਂਜ ਵਰਗੀਆਂ ਵਾਧੂ ਸਹੂਲਤਾਂ ਉਪਲਬਧ ਨਹੀਂ ਹੋਣਗੀਆਂ।
ਬੰਦ ਹੋ ਗਈਆਂ ਹਨ ਇਹ ਕੰਪਨੀਆਂ
ਪਿਛਲੇ 17 ਸਾਲਾਂ ਵਿੱਚ, ਭਾਰਤ ਵਿੱਚ ਪੂਰੀ ਸੇਵਾ ਪ੍ਰਦਾਨ ਕਰਨ ਵਾਲੀਆਂ ਲਗਭਗ 5 ਏਅਰਲਾਈਨਾਂ ਬੰਦ ਹੋ ਗਈਆਂ ਹਨ। ਕਿੰਗਫਿਸ਼ਰ ਅਤੇ ਏਅਰ ਸਹਾਰਾ ਦੇ ਬਾਹਰ ਹੋਣ ਤੋਂ ਬਾਅਦ, ਵਿਸਤਾਰਾ ਨੇ 2015 ਵਿੱਚ ਇੱਕ ਪੂਰੀ ਕੈਰੀਅਰ ਏਅਰਲਾਈਨ ਦੇ ਤੌਰ 'ਤੇ ਕੰਮ ਕਰਨਾ ਸ਼ੁਰੂ ਕੀਤਾ। ਜਦੋਂ ਕਿ ਕਿੰਗਫਿਸ਼ਰ 2012 ਵਿੱਚ ਢਹਿ-ਢੇਰੀ ਹੋ ਗਈ ਸੀ, ਜੈੱਟ ਏਅਰਵੇਜ਼ ਨੇ ਏਅਰ ਸਹਾਰਾ ਨੂੰ ਖਰੀਦ ਲਿਆ ਅਤੇ ਜੈਟਲਾਈਟ ਨਾਮ ਹੇਠ ਉਡਾਣਾਂ ਸ਼ੁਰੂ ਕੀਤੀਆਂ। ਹੁਣ ਜੈੱਟ ਏਅਰਵੇਜ਼ ਵੀ 2019 ਤੋਂ ਬੰਦ ਹੈ। 25 ਸਾਲਾਂ ਤੱਕ ਸੇਵਾਵਾਂ ਪ੍ਰਦਾਨ ਕਰਨ ਤੋਂ ਬਾਅਦ, ਜੈੱਟ ਏਅਰਵੇਜ਼ ਹੁਣ ਪੂਰੀ ਤਰ੍ਹਾਂ ਦੀਵਾਲੀਆ ਹੋ ਚੁੱਕੀ ਹੈ।
ਇਹ ਵੀ ਪੜ੍ਹੋ : RBI ਦਾ ਸਖ਼ਤ ਨਿਯਮ : ਫ਼ੇਲ ਟਰਾਂਜੈਕਸ਼ਨ 'ਤੇ ਬੈਂਕ ਨੂੰ ਦੇਣਾ ਪਵੇਗਾ ਰਿਫੰਡ, ਨਹੀਂ ਤਾਂ ਰੋਜ਼ਾਨਾ ਲੱਗੇਗਾ ਜੁਰਮਾਨਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲਾੜੀ ਭੈਣ ਦੇ ਲੱਗੀ ਗੋਲੀ, ਭਰਾ 'ਤੇ ਪਰਚਾ ਤੇ ਪ੍ਰਦੂਸ਼ਣ 'ਤੇ SC ਦੀ ਫਟਕਾਰ, ਜਾਣੋ ਅੱਜ ਦੀਆਂ ਟੌਪ-10 ਖ਼ਬਰਾਂ
NEXT STORY