ਲੁਧਿਆਣਾ (ਸੰਨੀ) : ਟ੍ਰੈਫਿਕ ਪੁਲਸ ਵੱਲੋਂ ਅੰਡਰਏਜ ਡਰਾਈਵਿੰਗ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ, ਜੋ ਅੱਜ ਲਗਾਤਾਰ ਦੂਜੇ ਦਿਨ ਵੀ ਜਾਰੀ ਰਹੀ। ਟ੍ਰੈਫਿਕ ਪੁਲਸ ਦੀਆਂ ਵਿਸ਼ੇਸ਼ ਟੀਮਾਂ ਨੇ 6 ਥਾਵਾਂ ’ਤੇ ਨਾਕਾਬੰਦੀ ਕੀਤੀ, ਜਿੱਥੇ 30 ਚਾਲਕਾਂ ਦੇ ਚਲਾਨ ਕਰਨ ਦੇ ਨਾਲ-ਨਾਲ 5 ਵਾਹਨਾਂ ਨੂੰ ਕੋਈ ਕਾਗਜ਼ ਨਾ ਹੋਣ ਕਾਰਨ ਜ਼ਬਤ ਕਰ ਲਿਆ ਗਿਆ।
ਇਸ ਤੋਂ ਪਹਿਲਾਂ ਟ੍ਰੈਫਿਕ ਪੁਲਸ 2 ਵਾਰ ਬੱਚਿਆਂ ਅਤੇ ਉਨ੍ਹਾਂ ਦੇ ਪੇਰੈਂਟਸ ਨੂੰ ਜਾਗਰੂਕ ਕਰਨ ਲਈ ਡੇਢ ਮਹੀਨੇ ਦੀ ਮੋਹਲਤ ਦੇ ਚੁੱਕੀ ਹੈ ਕਿ ਬਿਨਾਂ ਡਰਾਈਵਿੰਗ ਲਾਇਸੈਂਸ ਦੇ ਵਾਹਨ ਨਾ ਚਲਾਉਣ ਅਤੇ ਆਪਣੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵਾਹਨ ਦੀ ਚਾਬੀ ਨਾ ਦੇਣ ਪਰ ਇਸ ਦਾ ਸ਼ਹਿਰ ’ਚ ਕੁਝ ਖਾਸ ਅਸਰ ਦੇਖਣ ਨੂੰ ਨਹੀਂ ਮਿਲਿਆ। ਅੰਡਰਏਜ ਡਰਾਈਵਿੰਗ ਅੱਜ ਵੀ ਲਗਾਤਾਰ ਜਾਰੀ ਹੈ, ਜਿਸ ਕਾਰਨ ਪੁਲਸ ਨੂੰ ਕਾਰਵਾਈ ਕਰਨੀ ਪਈ।
ਦੱਸ ਦੇਈਏ ਕਿ ਅੰਡਰਏਜ ਡਰਾਈਵਿੰਗ ਫੜੇ ਜਾਣ ’ਤੇ ਨਾਬਾਲਗ ਦਾ 5000 ਰੁਪਏ ਦਾ ਚਲਾਨ ਹੋਣ ਦੇ ਨਾਲ ਉਸ ਦੇ ਪੇਰੈਂਟਸ ਨੂੰ ਵੀ 25 ਹਜ਼ਾਰ ਦਾ ਜੁਰਮਾਨਾ ਜਾਂ 3 ਸਾਲ ਦੀ ਕੈਦ ਹੋ ਸਕਦੀ ਹੈ ਪਰ ਨਾ ਤਾਂ ਬੱਚੇ ਅਤੇ ਨਾ ਹੀ ਮਾਪੇ ਇਸ ਨੂੰ ਗੰਭੀਰਤਾ ਨਾਲ ਲੈ ਰਹੇ ਹਨ।
ਬਿਨਾਂ ਗਿਅਰ ਵਾਲੇ ਲਰਨਿੰਗ ਲਾਇਸੈਂਸ ’ਤੇ ਹੋ ਰਹੀ ਬਹਿਸ
ਇਸ ਦੇ ਨਾਲ ਹੀ ਸ਼ਹਿਰ ’ਚ ਹਜ਼ਾਰਾਂ ਦੀ ਗਿਣਤੀ ਵਿਚ ਨਾਬਾਲਗਾ ਨੇ ਬਿਨਾਂ ਗੇਅਰ ਵਾਹਨ ਵਾਲੇ ਲਰਨਿੰਗ ਲਾਇਸੈਂਸ ਬਣਵਾ ਲਏ ਹਨ ਪਰ ਕਾਨੂੰਨਨ ਇਸ ਲਾਇਸੈਂਸ ’ਤੇ ਉਹ ਵਾਹਨ ਨਹੀਂ ਚਲਾ ਸਕਦੇ। ਬਿਨਾਂ ਗਿਅਰ ਵਾਲੇ ਵਾਹਨ ਦੀ ਸਮਰੱਥਾ 50 ਸੀ. ਸੀ. ਤੋਂ ਵੱਧ ਨਹੀਂ ਹੋਣੀ ਚਾਹੀਦੀ, ਜਦੋਂਕਿ ਅਜਿਹੇ ਵਾਹਨ ਮਾਰਕੀਟ ’ਚ ਮੁਹੱਈਆ ਹੀ ਨਹੀਂ ਹਨ। ਨਾਕਿਆਂ ’ਤੇ ਨਾਬਾਲਗ ਪੁਲਸ ਨਾਲ ਉਲਝਦੇ ਵੀ ਦਿਖਾਈ ਦਿੱਤੇ ਕਿ ਉਨ੍ਹਾਂ ਕੋਲ ਲਰਨਿੰਗ ਲਾਇਸੈਂਸ ਹੈ, ਜਦੋਂਕਿ ਉਹ ਐਕਟਿਵਾ ਸਕੂਟਰ ਚਲਾ ਰਹੇ ਸਨ, ਜੋ 100 ਸੀ. ਸੀ. ਤੋਂ ਵੱਧ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਰਿਗੋਬਿੰਦ ਨਗਰ ’ਚੋਂ ਲਾਪਤਾ ਹੋਇਆ ਨਾਬਾਲਗ ਬੱਚਾ ਦਿੱਲੀ ਦੇ ਰੇਲਵੇ ਸਟੇਸ਼ਨ ਤੋਂ ਬਰਾਮਦ
NEXT STORY