ਚੰਡੀਗੜ੍ਹ (ਲਲਨ) : ਸ਼ੌਕ ਤੇ ਮਨੋਰੰਜਨ ਲਈ ਸ਼ਤਾਬਦੀ ਰੇਲ ’ਤੇ ਬੱਚੇ ਪੱਥਰ ਮਾਰਦੇ ਹਨ। ਇਹ ਖ਼ੁਲਾਸਾ ਆਰ. ਪੀ. ਐੱਫ. ਵੱਲੋਂ ਪੱਥਰਬਾਜ਼ਾਂ ’ਤੇ ਨਕੇਲ ਕਸਣ ਲਈ ਲਗਾਈ ਫੋਰਸ ਵਲੋਂ ਫੜੇ ਗਏ ਮੁਲਜ਼ਮਾਂ ਤੋਂ ਹੋਇਆ ਹੈ। ਇਨ੍ਹਾਂ ’ਚ ਜ਼ਿਆਦਾਤਰ ਨਾਬਾਲਗ ਹਨ। ਕਾਊਂਸਲਿੰਗ ’ਚ ਬੱਚੇ ਦੱਸਦੇ ਹਨ ਕਿ ਦੋਸਤਾਂ ਨਾਲ ਸ਼ੌਕ ਅਤੇ ਮਨੋਰੰਜਨ ਲਈ ਸ਼ਤਾਬਦੀ ’ਤੇ ਪੱਥਰ ਮਾਰਦੇ ਸਨ। ਉਨ੍ਹਾਂ ਦਾ ਇਹ ਅਪਰਾਧ ਛੋਟਾ ਨਹੀਂ ਹੈ ਪਰ ਨਾਬਾਲਗ ਹੋਣ ਕਾਰਨ ਉਨ੍ਹਾਂ ਨੂੰ ਬਾਲ ਸੁਧਾਰ ਘਰ ਭੇਜਿਆ ਜਾਂਦਾ ਹੈ। ਇੰਨਾ ਹੀ ਨਹੀਂ, ਵੱਡੀ ਉਮਰ ਦੇ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਹਵਾਲੇ ਕਰ ਦਿੱਤਾ ਜਾਂਦਾ ਹੈ। ਮਾਪਿਆਂ ਨੂੰ ਬੱਚੇ ਪੜ੍ਹਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਹਾਲਾਂਕਿ ਆਰ.ਪੀ.ਐੱਫ. ਪੱਥਰਬਾਜ਼ਾਂ ਨੂੰ ਰੋਕਣ ਲਈ ਕਈ ਉਪਰਾਲੇ ਕਰ ਰਹੀ ਹੈ। ਸਿਵਲ ਡਰੈੱਸ ’ਚ ਵੀ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਆਰ.ਪੀ.ਐੱਫ. ਨੇ ਇਕ ਮਹੀਨੇ ਦੇ ਅੰਦਰ 25 ਦੇ ਕਰੀਬ ਪੱਥਰਬਾਜ਼ਾਂ ਨੂੰ ਫੜ੍ਹਿਆ ਹੈ, ਜਿਨ੍ਹਾਂ ’ਚ ਨਾਬਾਲਗਾਂ ਦੀ ਗਿਣਤੀ ਸਭ ਤੋਂ ਵੱਧ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਰੇਲ ਗੱਡੀ 'ਤੇ ਫਿਰ ਹੋਇਆ ਪਥਰਾਅ, ਸ਼ੀਸ਼ਾ ਤੋੜ ਨੌਜਵਾਨ ਦੇ ਮੂੰਹ 'ਤੇ ਵੱਜਾ ਪੱਥਰ
ਸਮਝਾ ਰਹੀ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ
ਸੂਤਰਾਂ ਅਨੁਸਾਰ ਮੁਲਜ਼ਮਾਂ ’ਚ 15 ਬੱਚਿਆਂ ਦੀ ਉਮਰ 10 ਤੋਂ 15 ਸਾਲ ਦਰਮਿਆਨ ਹੈ। ਆਰ.ਪੀ.ਐੱਫ. ਬੱਚਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਜੋ ਪੱਥਰਬਾਜ਼ੀ ਦੀਆਂ ਘਟਨਾਵਾਂ ਨੂੰ ਜੜ੍ਹੋਂ ਖਤਮ ਕੀਤਾ ਜਾ ਸਕੇ। ਸ਼ਤਾਬਦੀ ਤੇ ਹੋਰ ਰੇਲਾਂ ’ਤੇ ਪਥਰਾਅ ਕਰਨ ਵਾਲੇ ਬੱਚਿਆਂ ਦੀ ਕਾਊਂਸਲਿੰਗ ਦੀ ਜ਼ਿੰਮੇਵਾਰੀ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਨੂੰ ਦਿੱਤੀ ਗਈ ਹੈ। ਇਸ ਦੇ ਦੋ ਮੈਂਬਰ ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਕਾਊਂਸਲਿੰਗ ਕਰਦੇ ਹਨ। ਇਹ ਯੂਨਿਟ ਸਿਰਫ਼ ਰੇਲਾਂ ’ਤੇ ਵੱਟੇ ਸੁੱਟਣ ਵਾਲੇ ਬੱਚਿਆਂ ’ਤੇ ਹੀ ਨਹੀਂ ਸਗੋਂ ਉਨ੍ਹਾਂ ਦਾ ਵੀ ਧਿਆਨ ਰੱਖਦੀ ਹੈ ਜੋ ਘਰੋਂ ਭੱਜ ਕੇ ਆ ਜਾਂਦੇ ਹਨ।
ਇਹ ਵੀ ਪੜ੍ਹੋ : ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸੁਖਬੀਰ ਬਾਦਲ ਦੀ ਪੇਸ਼ੀ ਨੂੰ ਲੈ ਕੇ ਦੇਖੋ ਕੀ ਬੋਲੇ ਬਿਕਰਮ ਮਜੀਠੀਆ
ਆਰ.ਪੀ.ਐੱਫ. ਨੇ ਥਾਵਾਂ ਦੀ ਕੀਤੀ ਚੋਣ
ਆਰ.ਪੀ.ਐੱਫ. ਨੇ ਵੰਦੇ ਭਾਰਤ ਤੇ ਸ਼ਤਾਬਦੀ ਰੇਲਾਂ ’ਤੇ ਸਭ ਤੋਂ ਵੱਧ ਪੱਥਰ ਸੁੱਟਣ ਵਾਲੀਆਂ ਥਾਵਾਂ ਦੀ ਚੋਣ ਕੀਤੀ ਹੈ। ਇਨ੍ਹਾਂ ’ਚੋਂ ਚੰਡੀਗੜ੍ਹ-ਘੱਗਰ, ਚੰਡੀਗੜ੍ਹ-ਚੰਡੀਮੰਦਰ, ਫੈਦਾ ਪਿੰਡ, ਖਰੜ ਤੇ ਮੋਹਾਲੀ ਵਿਚਕਾਰ ਘਟਨਾਵਾਂ ਜ਼ਿਆਦਾ ਹੁੰਦੀਆਂ ਹਨ। ਇਸ ਸਬੰਧੀ ਆਰ. ਪੀ. ਐੱਫ. ਨੇ ਫਾਟਕ ’ਤੇ ਬਣੇ ਕਮਰਿਆਂ ’ਚ 25 ਜਵਾਨ ਤਾਇਨਾਤ ਕੀਤੇ ਹਨ ਜੋ ਪੱਥਰ ਸੁਟੱਣ ਵਾਲਿਆਂ ਨੂੰ ਫੜ੍ਹਦੇ ਹਨ। ਵੰਦੇ ਭਾਰਤ ਤੇ ਸ਼ਤਾਬਦੀ ’ਤੇ ਪਥਰਾਅ ਰੋਕਣ ਲਈ ਆਰ.ਪੀ.ਐੱਫ. ਮੁਸਤੈਦੀ ਨਾਲ ਕੰਮ ਕਰ ਰਹੀ ਹੈ। ਬੱਚਿਆਂ ਦੀ ਕਾਊਂਸਲਿੰਗ ਵੀ ਕੀਤੀ ਜਾ ਰਹੀ ਹੈ ਤਾਂ ਜੋ ਉਹ ਭਵਿੱਖ ’ਚ ਇਸ ਤਰ੍ਹਾਂ ਦੀ ਹਰਕਤ ਨਾ ਕਰਨ।
ਇਹ ਵੀ ਪੜ੍ਹੋ : ਪੰਜਾਬ ਪੁਲਸ ਨੇ ਆਪਣੇ ਹੀ ਮੁਲਾਜ਼ਮ ਨੂੰ ਮਹਿਲਾ ਸਮੇਤ ਕੀਤਾ ਗ੍ਰਿਫ਼ਤਾਰ, ਹੈਰਾਨ ਕਰਨ ਵਾਲਾ ਹੈ ਮਾਮਲਾ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਾਸੂਮ ਬੱਚੇ ਨਾਲ ਖੇਡ-ਖੇਡ 'ਚ ਵਾਪਰ ਗਿਆ ਭਾਣਾ! ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ
NEXT STORY