ਜਲੰਧਰ (ਪੁਨੀਤ)- ਰੇਲ ਗੱਡੀਆਂ ਦੇਰੀ ਨਾਲ ਚੱਲਣ ਕਾਰਨ ਕੈਂਟ ਤੇ ਸਿਟੀ ਸਟੇਸ਼ਨਾਂ ’ਤੇ ਰੇਲ ਗੱਡੀਆਂ ਦਾ ਇੰਤਜ਼ਾਰ ਕਰ ਰਹੇ ਯਾਤਰੀਆਂ ਨੂੰ ਆਪਣੇ ਰੂਟਾਂ ’ਤੇ ਗੱਡੀਆਂ ਦਾ ਘੰਟਿਆਂ ਬੱਧੀ ਇੰਤਜ਼ਾਰ ਕਰਨਾ ਪਿਆ।
ਰੇਲਵੇ ਵੱਲੋਂ ਛੱਠ ਪੂਜਾ ਅਤੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਸਪੈਸ਼ਲ ਟਰੇਨਾਂ ਚਲਾਈਆਂ ਜਾ ਰਹੀਆਂ ਹਨ। ਇਹ ਵੱਖ-ਵੱਖ ਸਪੈਸ਼ਲ ਟਰੇਨਾਂ 8-10 ਘੰਟੇ ਦੇਰੀ ਨਾਲ ਪਹੁੰਚ ਰਹੀਆਂ ਹਨ, ਜਿਸ ਕਾਰਨ ਯਾਤਰੀਆਂ ਨੂੰ ਪਲੇਟਫਾਰਮ ’ਤੇ ਆਪਣੇ ਬੱਚਿਆਂ ਨਾਲ ਕਾਫੀ ਦੇਰ ਤੱਕ ਆਪਣੇ ਰਸਤੇ ਦੀਆਂ ਟਰੇਨਾਂ ਦਾ ਇੰਤਜ਼ਾਰ ਕਰਨਾ ਪੈਂਦਾ ਹੈ।

ਇਸੇ ਲੜੀ ਤਹਿਤ ਕਈ ਟਰੇਨਾਂ 6-7 ਘੰਟੇ ਦੀ ਦੇਰੀ ਨਾਲ ਪੁੱਜੀਆਂ ਜਦੋਂਕਿ 11057 ਅੰਮ੍ਰਿਤਸਰ ਐਕਸਪ੍ਰੈੱਸ ਦੁਪਹਿਰ 2 ਵਜੇ ਦੇ ਆਪਣੇ ਨਿਰਧਾਰਤ ਸਮੇਂ ਤੋਂ 3.5 ਘੰਟੇ ਦੀ ਦੇਰੀ ਨਾਲ ਸ਼ਾਮ ਕਰੀਬ 5.30 ਵਜੇ ਸਟੇਸ਼ਨ ’ਤੇ ਪੁੱਜੀ।
ਸ਼ਹੀਦ ਐਕਸਪ੍ਰੈੱਸ 3.23 ਵਜੇ ਤੋਂ ਢਾਈ ਘੰਟੇ ਲੇਟ ਹੋਣ ਕਾਰਨ ਸ਼ਾਮ ਕਰੀਬ 6 ਵਜੇ ਸਿਟੀ ਸਟੇਸ਼ਨ ਪਹੁੰਚੀ। ਹਾਵੜਾ ਤੋਂ ਆ ਰਹੀ ਸਪੈਸ਼ਲ ਟਰੇਨ 04607 10 ਘੰਟੇ ਦੀ ਦੇਰੀ ਨਾਲ ਰਾਤ ਕਰੀਬ 9.30 ਵਜੇ ਸਟੇਸ਼ਨ ’ਤੇ ਪਹੁੰਚੀ।

ਅੰਮ੍ਰਿਤਸਰ ਸਪੈਸ਼ਲ 05736 ਸਵੇਰੇ 7 ਵਜੇ ਆਪਣੇ ਨਿਰਧਾਰਤ ਸਮੇਂ ਤੋਂ ਕਰੀਬ 7 ਘੰਟੇ ਲੇਟ ਸੀ ਤੇ ਦੁਪਹਿਰ 2.30 ਵਜੇ ਸਿਟੀ ਸਟੇਸ਼ਨ ਪਹੁੰਚੀ। ਇਸੇ ਤਰ੍ਹਾਂ ਫੈਸਟੀਵਲ ਸਪੈਸ਼ਲ 05735 ਕਰੀਬ ਸਾਢੇ 5 ਘੰਟੇ ਲੇਟ ਸੀ। ਗਰੀਬ ਰਥ 12203 ਕਰੀਬ 2 ਘੰਟੇ ਲੇਟ ਹੋਣ ਦੀ ਸੂਚਨਾ ਮਿਲੀ।
ਇਹ ਵੀ ਪੜ੍ਹੋ- ਇਸ਼ਕ 'ਚ ਅੰਨ੍ਹਾ ਇਨਸਾਨ ਕੀ-ਕੀ ਕਰ ਜਾਂਦੈ ! ਪਤਨੀ ਨੇ ਆਪਣੀਆਂ ਭੈਣਾਂ ਨਾਲ ਫੜੀਆਂ ਪਤੀ ਦੀਆਂ ਬਾਹਾਂ, ਤੇ ਆਸ਼ਕ ਨੇ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵੰਦੇ ਭਾਰਤ ਐਕਸਪ੍ਰੈੱਸ ਹੇਠਾਂ ਆਉਣ ਨਾਲ ਪ੍ਰਵਾਸੀ ਮਜ਼ਦੂਰ ਦੀ ਮੌਤ
NEXT STORY