ਜਲੰਧਰ : ਵਧੀਕ ਜ਼ਿਲ੍ਹਾ ਮੈਜਿਸਟਰੇਟ-ਕਮ-ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਮਰਿੰਦਰ ਕੌਰ ਨੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1) ਦੇ ਉਪਬੰਧਾਂ ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ 5 ਲਾਇਸੰਸ ਰੱਦ/ਕੈਂਸਲ ਕੀਤੇ ਹਨ। ਵਧੀਕ ਜ਼ਿਲ੍ਹਾ ਮੈਜਿਸਟਰੇਟ ਵਲੋਂ ਜਾਰੀ ਕੀਤੇ ਹੁਕਮ ਅਨੁਸਾਰ ਕੁਲਵਿੰਦਰ ਬੈਂਸ ਪਤਨੀ ਸੁਖਵਿੰਦਰ ਬੈਂਸ ਵਾਸੀ ਮਕਾਨ ਨੰਬਰ 352, ਆਰੀਆ ਨਗਰ, ਕਰਤਾਰਪੁਰ, ਜਲੰਧਰ ਵਲੋਂ ਮੈ/ਸ ਬੈਂਸ ਟਰੈਵਲਜ਼ ਜੋ ਕਿ 323/10, ਗਰਾਊਂਡ ਫਲੌਰ ਮੁਹੱਲਾ ਆਰੀਆ ਨਗਰ ਕਰਤਾਰਪੁਰ, ਜਲੰਧਰ ਵਿਖੇ ਸਥਿਤ ਹੈ, ਵਲੋਂ ਲਾਇਸੰਸ ਨੰਬਰ 213/ਐੱਮਸੀ-1/ਐੱਮ.ਏ ਨੂੰ ਰੱਦ ਕਰਵਾਉਣ ਲਈ ਦਿੱਤੇ ਗਏ ਬਿਨੈਪੱਤਰ ਦੇ ਅਧਾਰ ’ਤੇ ਲਾਇਸੰਸ ਰੱਦ/ਕੈਂਸਲ ਕਰ ਦਿੱਤਾ ਗਿਆ ਹੈ।
ਇਸੇ ਤਰ੍ਹਾਂ ਹਰਪ੍ਰੀਤ ਸਿੰਘ ਫਲੋਰਾ ਪੁੱਤਰ ਅਮਰਜੀਤ ਸਿੰਘ ਫਲੋਰਾ ਵਾਸੀ ਮਕਾਨ ਨੰਬਰ 3, ਬ੍ਰਿਜ ਨਗਰ, ਨੇੜੇ ਸੋਡਲ ਰੇਲਵੇ ਕਰਾਸਿੰਗ, ਜਲੰਧਰ ਦੀ ਫਰਮ ਈਮਰਜ਼ ਇੰਟਰਪਰਾਜ਼ਿਜ਼ ਜੋ ਕਿ 118, ਪਹਿਲੀ ਮੰਜ਼ਿਲ, ਸਿਲਵਰ ਪਲਾਜ਼ਾ, ਸੋਡਲ ਰੋਡ, ਜਲੰਧਰ ਵਿਖੇ ਸਥਿਤ ਹੈ, ਨੂੰ ਜਾਰੀ ਲਾਇਸੰਸ ਨੰਬਰ 620/ਏ.ਐੱਲ.ਸੀ.-4/ਐੱਲ.ਏ. ਐੱਫ.ਐੱਨ 859 ਰੱਦ/ਕੈਂਸਲ ਕਰ ਦਿੱਤਾ ਗਿਆ ਹੈ।
ਉਕਤ ਤੋਂ ਇਲਾਵਾ ਸਾਹਿਲ ਜੁਨੇਜਾ ਪੁੱਤਰ ਹਰੀਸ਼ ਚੰਦਰ ਜੁਨੇਜਾ ਵਾਸੀ ਨੰਬਰ 27, ਫੌਜੀ ਸਟਰੀਟ, ਮਖਦੂਮਪੁਰਾ, ਜਲੰਧਰ ਦੀ ਫਰਮ ਮੈ/ਸ ਗਰੇਸ ਇੰਟਰਨੈਸ਼ਨਲ ਜੋ ਕਿ ਗੋਲ ਮਾਰਕਿਟ, ਨੇੜੇ ਪੀ.ਐੱਨ.ਬੀ.,ਮਿੱਠਾਪੁਰ ਰੋਡ, ਮਾਡਲ ਟਾਊਨ ਜਲੰਧਰ ਵਿਖੇ ਸਥਿਤ ਹੈ, ਦਾ ਲਾਇਸੰਸ ਨੰਬਰ 769/ਏ.ਐਲ.ਸੀ.-4/ਐਲ.ਏ./ਐਫ.ਐਨ 1032 ਤੇ ਸੁਨੀਲ ਮਿੱਤਰ ਕੋਹਲੀ ਪੁੱਤਰ ਵਿਸ਼ਵਾ ਮਿੱਤਰ ਕੋਹਲੀ ਵਾਸੀ ਨੰਬਰ 47, ਸਰਸਵਤੀ ਵਿਹਾਰ ਜਲੰਧਰ ਦੀ ਫਰਮ ਮੈ/ਸ ਮਾਵੈਂਟੌਰ ਜੋ ਕਿ 47-ਐਫ.ਐਫ., ਸਰਸਵਤੀ ਵਿਹਾਰ, ਕਪੂਰਥਲਾ ਰੋਡ, ਜਲੰਧਰ ਲਾਇਸੰਸ ਨੰਬਰ 718/ਏ.ਐੱਲ.ਸੀ-4/ਐਲ.ਏ./ਐਫ.ਐਨ.977 ਅਤੇ ਕੈਲਾਸ਼ ਨਾਥ ਸਹਿਗਲ ਪੁੱਤਰ ਭਵਾਨੀ ਦਾਸ ਸਹਿਗਲ ਵਾਸੀ 110, ਪਾਮ ਰੋਜ ਵਰਲਡ ਟਰੇਡ ਸੈਂਟਰ, ਜੀ.ਟੀ.ਰੋਡ ਜਲੰਧਰ ਦੀ ਫਰਮ ਮੈ/ਸ ਕੇ.ਐਨ.ਸਹਿਗਲ ਐਂਡ ਕੰਪਨੀ, ਜੋ ਕਿ 110, ਪਾਮ ਰੋਜ ਵਰਲਡ ਟਰੇਡ ਸੈਂਟਰ, ਜੀ.ਟੀ.ਰੋਡ, ਜਲੰਧਰ ਵਿਖੇ ਸਥਿਤ ਹੈ, ਦਾ ਲਾਇਸੰਸ ਨੰਬਰ 226/ਐਮ.ਸੀ.-1/ਐਮ.ਏ. ਰੱਦ/ਕੈਂਸਲ ਕਰ ਦਿੱਤਾ ਗਿਆ ਹੈ। ਵਧੀਕ ਜ਼ਿਲ੍ਹਾ ਮੈਜਿਸਟਰੇਟ ਵਲੋਂ ਜਾਰੀ ਹੁਕਮ ਵਿਚ ਦੱਸਿਆ ਗਿਆ ਹੈ ਕਿ ਐਕਟ/ਰੂਲਜ਼ ਮੁਤਾਬਿਕ ਉਕਤ ਵਿਅਕਤੀ ਜਾਂ ਇਸ ਦੀ ਫਰਮ ਖਿਲਾਫ਼ ਕੋਈ ਸ਼ਿਕਾਇਤ ਆਦਿ ਲਈ ਉਕਤ ਲਾਇਸੰਸੀ ਹਰ ਪਖੋਂ ਜ਼ਿੰਮੇਵਾਰ ਹੋਣ ਦੇ ਨਾਲ-ਨਾਲ ਇਸ ਦੀ ਭਰਪਾਈ ਕਰਨ ਲਈ ਵੀ ਜ਼ਿੰਮੇਵਾਰ ਹੋਵੇਗਾ।
ਜਲੰਧਰ 'ਚ ਸ਼ਰਮਨਾਕ ਘਟਨਾ! ਮਹਿਲਾ ਦੀ ਅਸ਼ਲੀਲ ਵੀਡੀਓ ਨੇ ਪਾਇਆ ਭੜਥੂ
NEXT STORY