ਲੁਧਿਆਣਾ (ਬੇਰੀ) : ਟ੍ਰੈਵਲ ਏਜੰਟਾਂ ਨੇ ਇੱਕੋ ਹੀ ਪਰਿਵਾਰ ਦੇ 3 ਮੈਂਬਰਾਂ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਲੱਖਾਂ ਰੁਪਏ ਠੱਗ ਲਏ ਅਤੇ ਫਿਰ ਪੈਸੇ ਵਾਪਸ ਮੰਗਣ ’ਤੇ ਧਮਕਾਉਣ ਲੱਗੇ। ਇਸ ਮਾਮਲੇ ’ਚ ਥਾਣਾ ਡਵੀਜ਼ਨ ਨੰ. 8 ਦੀ ਪੁਲਸ ਨੇ ਰਾਏਕੋਟ ਦੇ ਪਿੰਡ ਬਡੇਲ ਦੀ ਕਰਮਜੀਤ ਕੌਰ ਦੀ ਸ਼ਿਕਾਇਤ ’ਤੇ ਓਮੈਕਸ ਮਾਲ ਸਥਿਤ ਨਿਊ ਰਾਇਲ ਕੰਸਲਟੈਂਟ ਦੀ ਏਜੰਟ ਰੁਪਿੰਦਰ ਕੌਰ, ਮੁਲਜ਼ਮ ਏਜੰਟ ਰਮਨਪ੍ਰੀਤ ਸਿੰਘ ਅਤੇ ਏਜੰਟ ਰਵਿੰਦਰ ਸਿੰਘ ਉਰਫ ਰਾਣਾ ਖਿਲਾਫ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ : CID ਨਾਟਕ ਦੀ ਨਕਲ ਕਰਦਿਆਂ ਵਾਪਰਿਆ ਹਾਦਸਾ, ਕੁੜੀ ਦੀ ਦਰਦਨਾਕ ਮੌਤ
ਪੁਲਸ ਸ਼ਿਕਾਇਤ ’ਚ ਕਰਮਜੀਤ ਕੌਰ ਨੇ ਦੱਸਿਆ ਕਿ ਉਸ ਦੀਆਂ 2 ਲੜਕੀਆਂ ਅਤੇ ਵੱਡੇ ਬੇਟੇ ਦੀ ਮੰਗੇਤਰ ਵਿਦੇਸ਼ ਜਾਣ ਦੇ ਚਾਹਵਾਨ ਸਨ। ਉਹ ਵਿਦੇਸ਼ ਜਾ ਕੇ ਸੈਟਲ ਹੋਣਾ ਚਾਹੁੰਦੇ ਸਨ। ਮੁਲਜ਼ਮਾਂ ਨਾਲ ਕਿਸੇ ਦੇ ਜ਼ਰੀਏ ਉਨ੍ਹਾਂ ਦੀ ਮੁਲਾਕਾਤ ਹੋਈ। ਮੁਲਜ਼ਮਾਂ ਨੇ ਉਨ੍ਹਾਂ ਨੂੰ ਵਿਦੇਸ਼ ਭੇਜਣ ਅਤੇ ਉਥੇ ਸੈਟਲ ਕਰਵਾਉਣ ਲਈ ਵੱਖ-ਵੱਖ ਤਰੀਕਾਂ ’ਤੇ 37.50 ਲੱਖ ਰੁਪਏ ਲੈ ਲਏ ਸਨ। ਬਾਅਦ ’ਚ ਮੁਲਜ਼ਮ ਟਾਲ ਮਟੋਲ ਕਰਨ ਲੱਗੇ। ਵਾਰ-ਵਾਰ ਪੈਸੇ ਮੰਗਣ ’ਤੇ ਮੁਲਜ਼ਮਾਂ ਨੇ ਪੈਸੇ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਅਤੇ ਧਮਕੀਆਂ ਦੇਣ ਲੱਗੇ। ਪੀੜਤ ਪਰਿਵਾਰ ਨੇ ਪੁਲਸ ਦੇ ਉੱਚ ਅਧਿਕਾਰੀਆਂ ਕੋਲ ਇਸ ਦੀ ਸ਼ਿਕਾਇਤ ਕੀਤੀ। ਜਾਂਚ ਤੋਂ ਬਾਅਦ ਦੋਸ਼ ਸਹੀ ਪਾਏ ਗਏ ਅਤੇ ਮੁਲਜ਼ਮਾਂ ’ਤੇ ਕੇਸ ਦਰਜ ਕਰ ਲਿਆ ਗਿਆ ਹੈ। ਪੁਲਸ ਮੁਲਜ਼ਮਾਂ ਦੀ ਭਾਲ ’ਚ ਛਾਪੇਮਾਰੀ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੀਆਂ ਜੇਲ੍ਹਾਂ 'ਚ ਕੈਦੀਆਂ ਨਾਲੋਂ ਬੰਦੀ ਜ਼ਿਆਦਾ, ਰੋਜ਼ਾਨਾ ਵੱਧਦੀ ਜਾ ਰਹੀ ਭੀੜ
NEXT STORY