ਬਰਨਾਲਾ (ਵਿਵੇਕ ਸਿੰਧਵਾਨੀ): ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਏਮੇਰਿਟਸ ਰਾਜਿੰਦਰ ਗੁਪਤਾ ਅਮਰੀਕਾ ਵਿਚ ਜ਼ੇਰੇ ਇਲਾਜ ਹਨ ਤੇ ਛੇਤੀ ਹੀ ਉਨ੍ਹਾਂ ਦੀ ਤੀਜੀ ਵੱਡੀ ਹਾਰਟ ਸਰਜਰੀ ਹੋਣ ਦੀ ਸੰਭਾਵਨਾ ਹੈ। ਜਾਣਕਾਰੀ ਮੁਤਾਬਕ, ਰਾਜਿੰਦਰ ਗੁਪਤਾ ਨਿਯਮਿਤ ਸਿਹਤ ਜਾਂਚ ਲਈ ਅਮਰੀਕਾ ਦੇ ਮਸ਼ਹੂਰ ਕਲੀਵਲੈਂਡ ਕਲੀਨਿਕ ਗਏ ਸਨ। ਜਾਂਚ ਦੌਰਾਨ ਡਾਕਟਰਾਂ ਨੇ ਉਨ੍ਹਾਂ ਦੀ ਸਥਿਤੀ ਦਾ ਵਿਸਥਾਰਤ ਮੁਲਾਂਕਣ ਕਰਨ ਮਗਰੋਂ ਨਵੀਂ ਕਾਰਡੀਅਕ ਪ੍ਰਕਿਰਿਆ ਦੀ ਸਲਾਹ ਦਿੱਤੀ ਹੈ।
ਸੂਤਰਾਂ ਮੁਤਾਬਕ, ਇਹ ਸਰਜਰੀ ਇਸੇ ਹਫ਼ਤੇ ਹੋਣ ਦੀ ਸੰਭਾਵਨਾ ਹੈ। ਸਰਜਰੀ ਮਗਰੋਂ ਗੁਪਤਾ ਕੁਝ ਸਮੇਂ ਤਕ ਅਮਰੀਕਾ ਵਿਚ ਹੀ ਮੈਡੀਕਲ ਨਿਗਰਾਨੀ ਵਿਚ ਰਹਿਣਗੇ। ਉਨ੍ਹਾਂ ਦੀ ਰਿਕਵਰੀ ਲਈ ਤਿੰਨ ਹਫ਼ਤਿਆਂ ਦਾ ਸਮਾਂ ਲੱਗ ਸਕਦਾ ਹੈ, ਜਿਸ ਵਿਚ ਹਸਪਤਾਲ ਵਿਚ ਦਾਖ਼ਲ ਰਹਿਣਾ ਵੀ ਸ਼ਾਮਲ ਹੈ। ਇਸ ਮਹੱਤਵਪੂਰਨ ਸਮੇਂ ਵਿਚ ਉਨ੍ਹਾਂ ਦਾ ਪਰਿਵਾਰ- ਪਤਨੀ, ਧੀ ਤੇ ਪੁੱਤਰ ਉਨ੍ਹਾਂ ਦੇ ਨਾਲ ਮੌਜੂਦ ਹਨ। ਉੱਥੇ ਹੀ ਭਾਰਤੀ ਦੂਤਾਵਾਸ ਦਾ ਦਫ਼ਤਰ ਵੀ ਲਗਾਤਾਰ ਪਰਿਵਾਰ ਦੇ ਸੰਪਰਕ ਵਿਚ ਹੈ ਤੇ ਹਰ ਸੰਭਵ ਸਹਿਯੋਗ ਪ੍ਰਦਾਨ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਹੀ ਰਾਜਿੰਦਰ ਗੁਪਤਾ ਸਾਲ 2002 ਤੇ 2009 ਵਿਚ ਹਾਰਟ ਸਰਜਰੀ ਕਰਵਾ ਚੁੱਕੇ ਹਨ।
ਪੰਜਾਬ 'ਚ ਮੌਜੂਦਾ ਸਰਪੰਚ ਤੇ ਸਾਬਕਾ ਸਰਪੰਚ ਵਿਚਾਲੇ ਖੂਨੀ ਝੜਪ, ਚੱਲੇ ਤੇਜ਼ਧਾਰ ਹਥਿਆਰ
NEXT STORY