ਦੋਰਾਹਾ(ਵਿਨਾਇਕ)— ਦੋਰਾਹਾ ਪੁਲਸ ਨੇ ਥਾਣਾ ਮੁਖੀ ਇੰਸਪੈਕਟਰ ਅਸ਼ਵਨੀ ਕੁਮਾਰ ਦੀ ਅਗਵਾਈ 'ਚ ਇਕ ਚੋਰੀ ਦੇ ਟਰੱਕ 'ਚੋਂ 20 ਟਨ ਬੰਡਲ ਤਾਰ ਲੋਹਾ ਬਰਾਮਦ ਕਰਕੇ ਦੋਸ਼ੀ ਟਰੱਕ ਡਰਾਈਵਰ ਨੂੰ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਜਾਣਕਾਰੀ ਦਿੰਦੇ ਹੋਏ ਖੰਨਾ ਦੇ ਜ਼ਿਲਾ ਪੁਲਸ ਮੁਖੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਬੀਤੀ ਸ਼ਾਮ ਇੰਸਪੈਕਟਰ ਅਸ਼ਵਨੀ ਕੁਮਾਰ ਐੱਸ. ਐੱਚ. ਓ. ਦੋਰਾਹਾ ਨੇ ਜਗਤਾਰ ਸਿੰਘ ਏ. ਐੱਸ. ਆਈ, ਅਵਤਾਰ ਸਿੰਘ ਏ. ਐੱਸ. ਆਈ, ਗੁਰਪ੍ਰੀਤ ਸਿੰਘ ਸਿਪਾਹੀ, ਸ਼ਮਸ਼ਾਦ ਅਲੀ ਸਿਪਾਹੀ ਆਧਾਰਿਤ ਪੁਲਸ ਟੀਮ ਵੱਲੋਂ ਬੱਸ ਅੱਡਾ ਦੋਰਾਹਾ ਨੇੜੇ ਬਾਅਦ ਦੁਪਹਿਰ 4 ਕੁ ਵਜੇ ਸਖਤ ਨਾਕਾਬੰਦੀ ਕਰਕੇ ਵਾਹਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਸੀ, ਉਥੇ ਸ਼ੱਕੀ ਗੱਡੀਆਂ ਦੇ ਨੰਬਰਾਂ ਦੀ ਜਾਂਚ ਵਾਹਨ ਡਾਟ ਕਾਮ ਪ੍ਰਣਾਲੀ ਰਾਹੀਂ ਕੀਤੀ ਗਈ। ਇਸ ਦੌਰਾਨ ਦਿੱਲੀ ਸਾਈਡ ਵੱਲੋਂ ਆ ਰਹੇ ਇਕ ਐੱਲ. ਪੀ. ਟਰੱਕ ਪੀ. ਬੀ. 13ਏ. ਐੱਲ-9705 ਨੂੰ ਸ਼ੱਕ ਪੈਣ 'ਤੇ ਰੋਕ ਕੇ ਉਸ ਦੇ ਨੰਬਰ ਦੀ ਵਾਹਨ ਡਾਟ ਕਾਮ ਪ੍ਰਣਾਲੀ ਰਾਹੀਂ ਜਾਂਚ ਕੀਤੀ ਗਈ ਤਾਂ ਟਰੱਕ ਉਕਤ ਚੋਰੀ ਦਾ ਪਾਇਆ ਗਿਆ ਅਤੇ ਉਸ ਦੀ ਨੰਬਰ ਪਲੇਟ ਵੀ ਬਦਲੀ ਹੋਈ ਮਿਲੀ ਅਤੇ ਉਸ ਦੀ ਤਲਾਸ਼ੀ ਲੈਣ 'ਤੇ ਟਰੱਕ 'ਚੋਂ 20 ਟਨ ਬੰਡਲ ਤਾਰ ਲੋਹਾ ਦੇ ਬਰਾਮਦ ਹੋਏ। ਜਿਨ੍ਹਾਂ ਨੂੰ ਦੋਸ਼ੀ ਅੱਗੇ ਕਿਸੇ ਵਪਾਰੀ ਨੂੰ ਸਸਤੇ ਭਾਅ ਵੇਚਣ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਇਸ ਸੰਦਰਭ ਚ ਦੋਸ਼ੀ ਸਵਰਣ ਸਿੰਘ ਉਰਫ ਸੁੱਖਾ ਪੁੱਤਰ ਸਰਵਣ ਸਿੰਘ ਵਾਸੀ ਪਿੰਡ ਜੱਲਾ ਥਾਣਾ ਪਾਇਲ ਵਿਰੁੱਧ ਮੁਕੱਦਮਾ ਨੰਬਰ 103 ਮਿਤੀ 17.6.2017 ਧਾਰਾ 411,473 ਆਈ. ਪੀ. ਸੀ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਭਰਾ ਨੂੰ ਵੀ ਮੁਕੱਦਮੇ 'ਚ ਨਾਮਜ਼ਦ ਕੀਤਾ
ਪੁਲਸ ਜਾਂਚ ਅਧਿਕਾਰੀ ਇੰਸਪੈਕਟਰ ਅਸ਼ਵਨੀ ਕੁਮਾਰ ਐੱਸ. ਐੱਚ. ਓ. ਤੋਂ ਪੁੱਛੇ ਜਾਣ 'ਤੇ ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਸਵਰਣ ਸਿੰਘ ਨੇ ਮੁੱਢਲੀ ਪੁੱਛਗਿੱਛ ਦੋਰਾਨ ਮੰਨਿਆਂ ਕਿ ਉਸ ਦਾ ਭਰਾ ਸੁਰਿੰਦਰ ਸਿੰਘ 20 ਟਨ ਬੰਡਲ ਤਾਰ ਲੋਹਾ ਲੱਦੇ ਟਰੱਕ ਨੂੰ 23 ਮਈ ਨੂੰ ਦੁਰਗਾਪੁਰ (ਬੈਸਟ ਬੰਗਾਲ) ਤੋਂ ਫਰਾਡ ਕਰਨ ਦੀ ਨੀਅਤ ਨਾਲ ਲਿਆ ਕੇ ਦਿਬੜਾ ਮੰਡੀ 'ਚ ਕਿਸੇ ਵਪਾਰੀ ਨੂੰ ਸਸਤੇ ਭਾਅ 'ਤੇ ਵੇਚਣ ਲਈ ਲੈ ਜਾ ਰਿਹਾ ਸੀ। ਸੁਰਿੰਦਰ ਸਿੰਘ ਨੇ ਉਕਤ ਟਰੱਕ ਨੂੰ ਬਦਾਊਂ (ਯੂ. ਪੀ) ਵਿਖੇ ਖੜ੍ਹਾ ਕਰ ਦਿੱਤਾ ਸੀ, ਜਿੱਥੋਂ ਸਵਰਣ ਸਿੰਘ ਉਕਤ ਟਰੱਕ ਨੂੰ ਚੋਰੀ ਕਰਕੇ 'ਤੇ ਉਸ ਦੀ ਨੰਬਰ ਪਲੇਟ ਬਦਲ ਕੇ ਅੱਗੇ ਵੱਚਣ ਲਈ ਲੈ ਆਇਆ। ਉਨ੍ਹਾਂ ਦੱਸਿਆ ਕਿ ਪੁਲਸ ਨੇ ਸੁਰਿੰਦਰ ਸਿੰਘ ਨੂੰ ਵੀ ਉਕਤ ਮੁਕੱਦਮੇ 'ਚ ਨਾਮਜ਼ਦ ਕਰਕੇ ਉਸ ਦੀ ਜਲਦ ਗ੍ਰਿਫਤਾਰੀ ਲਈ ਪੁਲਸ ਟੀਮਾਂ ਭੇਜ ਦਿੱਤੀਆਂ ਹਨ ਅਤੇ ਜਲਦ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਲੋਕਾਂ ਦਾ ਕੈਪਟਨ ਸਰਕਾਰ ਤੋਂ 3 ਮਹੀਨਿਆਂ 'ਚ ਹੀ ਮੋਹ ਭੰਗ ਹੋਇਆ: ਜਗਤਾਰ ਧਾਲੀਵਾਲ
NEXT STORY