ਚੰਡੀਗੜ੍ਹ (ਸੁਸ਼ੀਲ) : ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਰਾਮਦਰਬਾਰ ’ਚ ਪਿਸਤੌਲ ਲਹਿਰਾ ਕੇ ਗੋਲੀਬਾਰੀ ਕਰ ਦਿੱਤੀ। ਗੋਲੀ ਦੀ ਆਵਾਜ਼ ਸੁਣ ਕੇ ਲੋਕ ਘਰਾਂ ਤੋਂ ਬਾਹਰ ਆਏ ਅਤੇ ਮਾਮਲੇ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਜ਼ਿਲ੍ਹਾ ਕ੍ਰਾਈਮ ਸੈੱਲ, ਕ੍ਰਾਈਮ ਬ੍ਰਾਂਚ ਅਤੇ ਥਾਣਾ ਪੁਲਸ ਮੌਕੇ ’ਤੇ ਪਹੁੰਚੀ। ਪੁਲਸ ਨੂੰ ਮਕਾਨ ਨੰਬਰ-680 ਬਾਹਰ ਗੋਲੀ ਦਾ ਖੋਲ ਮਿਲਿਆ। ਜਾਂਚ ਲਈ ਫਾਰੈਂਸਿਕ ਮੋਬਾਇਲ ਟੀਮ ਨੂੰ ਬੁਲਾਇਆ ਗਿਆ। ਟੀਮ ਨੇ ਮੌਕੇ ਤੋਂ ਮਿਲੇ ਖੋਲ ਨੂੰ ਜ਼ਬਤ ਕੀਤਾ। ਪੁਲਸ ਗੋਲੀ ਚਲਾਉਣ ਵਾਲੇ ਨੌਜਵਾਨਾਂ ਦੀ ਪਛਾਣ ਲਈ ਸੀ. ਸੀ. ਟੀ .ਵੀ. ਕੈਮਰੇ ਚੈੱਕ ਕਰ ਰਹੀ ਹੈ। ਸੈਕਟਰ-31 ਥਾਣਾ ਪੁਲਸ ਨੇ ਬਾਈਕ ਸਵਾਰਾਂ ’ਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ।
ਰਾਮਦਰਬਾਰ ਵਾਸੀ ਵਿਜੇ ਨੇ ਪੁਲਸ ਨੂੰ ਸੂਚਨਾ ਦਿੱਤੀ ਕਿ ਮੋਟਰਸਾਈਕਲ ਸਵਾਰ ਦੋ ਨੌਜਵਾਨ ਗੋਲੀ ਚਲਾ ਰਹੇ ਹਨ। ਸੂਚਨਾ ਮਿਲਦਿਆਂ ਹੀ ਸੈਕਟਰ-31 ਥਾਣਾ ਪੁਲਸ ਟੀਮ ਮੌਕੇ ’ਤੇ ਪਹੁੰਚੀ। ਇਸ ਤੋਂ ਬਾਅਦ ਜ਼ਿਲ੍ਹਾ ਕ੍ਰਾਈਮ ਸੈੱਲ, ਕ੍ਰਾਈਮ ਸੈੱਲ ਅਤੇ ਆਪ੍ਰੇਸ਼ਨ ਸੈੱਲ ਦੀ ਟੀਮ ਮੌਕੇ ’ਤੇ ਪਹੁੰਚ ਕੇੇੇ ਘਟਨਾ-ਸਥਾਨ ਦੀ ਜਾਂਚ ਕੀਤੀ। ਪੁਲਸ ਨੂੰ ਮਕਾਨ ਨੰ.680 ਦੇ ਬਾਹਰ ਗੋਲੀ ਦਾ ਇਕ ਖੋਲ ਮਿਲਿਆ। ਉੱਥੇ ਹੀ ਹੋਰ ਖੋਲ ਸਾਹਮਣੇ ਵਾਲੇ ਮਕਾਨ ਦੀ ਛੱਤ ’ਤੇ ਪਏ ਮਿਲੇ। ਮੁਲਜ਼ਮਾਂ ਦੀ ਪਛਾਣ ਲਈ ਪੁਲਸ ਆਸਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਚੈੱਕ ਕਰ ਰਹੀ ਹੈ। ਇਸ ਦੇ ਨਾਲ ਹੀ ਪੁਲਸ ਇਲਾਕੇ ਦਾ ਡੰਪ ਡੇਟਾ ਵੀ ਲੈ ਕੇ ਜਾਂਚ ਕਰ ਰਹੀ ਹੈ। ਮੁੱਢਲੀ ਜਾਂਚ ’ਚ ਪਤਾ ਲੱਗਾ ਕਿ ਦਹਿਸ਼ਤ ਫੈਲਾਉਣ ਲਈ ਗੋਲੀਆਂ ਚਲਾਈਆਂ ਹਨ। ਪੁਲਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।
ਨੀਦਰਲੈਂਡ ’ਚ ਵਿਰਾਸਤੀ ਕੁਰਸੀਆਂ ਨਿਲਾਮ, 3000 ਯੂਰੋ ’ਚ ਵਿਕੀਆਂ
NEXT STORY