ਜਲੰਧਰ(ਸੋਨੂੰ)— ਜਲੰਧਰ ਦੇ ਭਾਂਡਿਆਂ ਵਾਲੇ ਬਾਜ਼ਾਰ ਦੇ ਨੇੜੇ ਮਸ਼ੀਨ ਵਾਲੀ ਗਲੀ 'ਚ ਦੋ ਦੁਕਾਨਦਾਰਾਂ ਦਾ ਆਪਸੀ ਝਗੜਾ ਹੋ ਗਿਆ। ਜਾਣਕਾਰੀ ਮੁਤਾਬਕ ਟਰਨਿੰਗ ਪੁਆਇੰਟ ਦੁਕਾਨਦਾਰ ਦੇ ਮਾਲਕ ਨੇ ਸਾਹਮਣੇ ਵਾਲੀ ਦੁਕਾਨ ਫ੍ਰੈਂਡਸ ਕੋਲੈਕਸ਼ਨ ਦੇ ਬਿਲਕੁਲ ਸਾਹਮਣੇ ਸੀ. ਸੀ. ਟੀ. ਵੀ. ਕੈਮਰੇ ਲਗਾ ਦਿੱਤੇ ਸਨ, ਜਿਸ ਦੇ ਕਾਰਨ ਫ੍ਰੈਂਡਸ ਕੋਲੈਕਸ਼ਨ ਵਾਲਿਆਂ ਨੇ ਇਸ ਦਾ ਵਿਰੋਧ ਕੀਤਾ ਅਤੇ ਇਸੇ ਦੌਰਾਨ ਦੋਵੇਂ ਦੁਕਾਨਦਾਰਾਂ 'ਚ ਝਗੜਾ ਹੋ ਗਿਆ। ਇਹ ਸਾਰੀ ਵਾਰਦਾਤ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ।

ਟਰਨਿੰਗ ਪੁਆਇੰਟ ਦੇ ਦੁਕਾਨਦਾਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ 'ਤੇ ਪਹਿਲਾਂ 2 ਵਿਅਕਤੀ ਆਏ, ਜਿਨ੍ਹਾਂ ਨੇ ਝਗੜਾ ਸ਼ੁਰੂ ਕਰ ਦਿੱਤਾ। ਇਸ ਦੀ ਸਾਰੀ ਵੀਡੀਓ ਕੈਮਰੇ 'ਚ ਕੈਦ ਹੋ ਗਈ, ਜਿਸ ਦੀ ਸ਼ਿਕਾਇਤ ਉਨ੍ਹਾਂ ਨੇ ਕੰਟਰੋਲ ਰੂਮ 'ਚ ਕੀਤੀ ਪਰ ਕਿਸੇ ਨੇ ਵੀ ਫੋਨ ਨਾ ਚੁੱਕਿਆ। ਉਥੇ ਹੀ ਦੂਜੇ ਪਾਸੇ ਫ੍ਰੈਂਡਸ ਕੋਲੈਕਸ਼ਨ ਦੇ ਦੁਕਾਨਦਾਰ ਜਸਕਰਨ ਸਿੰਘ ਨੇ ਦੋਸ਼ ਲਗਾਇਆ ਹੈ ਕਿ ਪਰਮਿੰਦਰ ਸਿੰਘ ਨੇ ਉਨ੍ਹਾਂ ਦੀ ਦੁਕਾਨ ਦੇ ਸਾਹਮਣੇ ਕੈਮਰੇ ਲਗਾਏ ਹਨ ਅਤੇ ਉਨ੍ਹਾਂ ਨੇ ਪਰਮਿੰਦਰ ਨੂੰ ਕਈ ਵਾਰ ਦੁਕਾਨ ਦੇ ਅੱਗੇ ਤੋਂ ਕੈਮਰੇ ਹਟਾਉਣ ਲਈ ਕਿਹਾ ਪਰ ਉਨ੍ਹਾਂ ਨੇ ਕੋਈ ਗੱਲ ਨਹੀਂ ਮੰਨੀ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਪਰਮਿੰਦਰ ਨੇ ਪਹਿਲਾਂ ਦੁਕਾਨ 'ਤੇ ਆ ਕੇ ਹਮਲਾ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੇ ਹਮਲਾ ਕੀਤਾ। ਮੌਕੇ 'ਤੇ ਪਹੁੰਚੇ ਥਾਣਾ-2 ਦੇ ਐੱਸ.ਐੱਚ.ਓ. ਓਂਕਾਰ ਸਿੰਘ ਨੇ ਦੱਸਿਆ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਕਿਸਾਨਾਂ ਨੇ ਫੂਕੀ ਮੋਦੀ ਸਰਕਾਰ ਦੀ ਅਰਥੀ
NEXT STORY