ਚੰਡੀਗੜ੍ਹ (ਰਮਨਜੀਤ) : ਅੱਜ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਪ੍ਰਧਾਨ ਭੁਪਿੰਦਰ ਸਿੰਘ ਸੱਚਰ ਦੇ ਨਿਰਦੇਸ਼ਾਂ 'ਤੇ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਦਾ ਚੌਥਾ ਜੱਥਾ ਪੂਰੇ ਜੋਸ਼ੋ-ਖਰੋਸ਼ ਨਾਲ ਤਿੰਨ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਮਨਦੀਪ ਸਿੰਘ ਗਿੱਲ ਅਤੇ ਗੁਰਮੀਤ ਮਹਿਤਾ ਦੀ ਅਗਵਾਈ ਹੇਠ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ 'ਚ ਟਿਕਰੀ ਬਾਰਡਰ ਪੁੱਜਾ। ਐਸੋਸੀਏਸ਼ਨ ਦੇ ਆਗੂਆਂ ਜਸਵਿੰਦਰ ਬੜੀ ਕਿਸ਼ਨ ਚੰਦਰ ਮਹਾਜਨ, ਰਾਜੀਵ ਮਲਹੋਤਰਾ, ਜਗਰਾਜ ਟੱਲੇਵਾਲ, ਜਗਸੀਰ ਸਿੰਘ ਖਿਆਲਾ ਨੇ ਕਿਹਾ ਕਿ ਜਿੰਨੀ ਦੇਰ ਮੋਦੀ ਸਰਕਾਰ ਖੇਤੀਬਾੜੀ ਬਿਜਲੀ ਆਦਿ ਨਾਲ ਸਬੰਧਿਤ ਬਿੱਲ ਰੱਦ ਨਹੀਂ ਕਰਦੀ। ਉਨੀ ਦੇਰ ਪੰਜਾਬ ਦਾ ਇਕ-ਇਕ ਵੈਟਨਰੀ ਇੰਸਪੈਕਟਰ ਕਿਸਾਨਾਂ ਲਈ ਮਰ ਮਿਟਣ ਨੂੰ ਤਿਆਰ ਹੈ ਅਤੇ ਐਸੋਸੀਏਸ਼ਨ ਵੱਲੋ ਕਿਸਾਨ ਅੰਦੋਲਨ 'ਚ ਲਗਾਤਾਰ ਜੱਥੇ ਭੇਜਣ ਦਾ ਸਿਲਸਲਾ ਨਿਰਵਿਘਨ ਜਾਰੀ ਰਹੇਗਾ।
ਵੱਡੀ ਪਹਿਲ: ਸੰਘਰਸ਼ ’ਚ ਡਟੇ ਕਿਸਾਨਾਂ ਦੇ ਪਰਿਵਾਰਾਂ ਦੇ ਮੁਫ਼ਤ ਮੈਡੀਕਲ ਟੈਸਟ ਕਰੇਗੀ ਇਹ ਸੁਸਾਇਟੀ
NEXT STORY