ਗੁਰੂ ਕਾ ਬਾਗ (ਰਾਕੇਸ਼ ਭੱਟੀ) : 66 ਕੇਵੀ ਸਬ ਸਟੇਸ਼ਨ ਝੰਡੇਰ ਅਧੀਨ ਓ ਐਂਡ ਮੰਡਲ 1 ਅੰਮ੍ਰਿਤਸਰ ਦਾ ਇੰਨਕਮਰ ਫਲੈਸ ਹੋਣ ਕਰਕੇ ਸੜ ਕੇ ਹੋਇਆ ਸੁਆਹ ਹੋ ਗਿਆ। ਬੁੱਧਵਾਰ ਸਵੇਰੇ ਤੜਕਸਾਰ 66 ਕੇਵੀਂ ਸਬ ਸਟੇਸ਼ਨ ਝੰਡੇਰ ਦੇ ਅੰਦਰ ਟ੍ਰਾਂਸਫਾਰਮਰ ਇੰਨਕਮਰ ਪੀ 1 ਵਿਚ ਅਚਾਨਕ ਅੱਗ ਲੱਗਣ ਨਾਲ ਕਿਆਂਮਪੁਰਾ 24, ਸੰਗਤਪੁਰਾ 24 ਘੰਟੇ ਤੇ ਮੋਟਰਾਂ ਵਾਲੇ ਤੇੜਾ ਬਾਬਾ ਬਹਾਦਰ ਸਿੰਘ ਜੀ, ਕੋਟਲੀ, ਜਗਦੇਵ ਕਲਾਂ ਤੇ ਖਤਰਾਏ ਖੁਰਦ ਆਦਿ ਫੀਡਰਾਂ 'ਤੇ ਚੱਲਦੇ ਲਗਭਗ 50 ਪਿੰਡਾ ਦੀ ਬਿਜਲੀ ਸਪਲਾਈ ਪੂਰੀ ਤਰਾਂ ਨਾਲ ਠੱਪ ਹੋ ਗਈ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਬਣਨਗੇ 10 ਲੱਖ ਨਵੇਂ ਰਾਸ਼ਨ ਕਾਰਡ, ਜਾਣੋ ਕਦੋਂ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ
ਜ਼ਿਕਰਯੋਗ ਹੈ ਕਿ ਬਿਜਲੀ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਦੋ ਦਿਨਾਂ ਦੀ ਹੜਤਾਲ 'ਤੇ ਚੱਲ ਰਹੇ ਹਨ ਜਿਸ ਕਾਰਨ ਬਿਜਲੀ ਦੀ ਸਪਲਾਈ ਚਾਲੂ ਹੋਣ ਵਿਚ ਸਮਾਂ ਲੱਗ ਸਕਦਾ ਹੈ। ਉਧਰ ਅੱਤ ਦੀ ਗਰਮੀ ਕਾਰਣ ਜਿੱਥੇ ਲੋਕਾਂ ਦਾ ਜਿਊਣਾ ਮੁਹਾਲ ਹੋਇਆ ਪਿਆ ਹੈ, ਉਥੇ ਹੀ ਬਿਜਲੀ ਨਾ ਆਉਣ ਕਾਰਨ ਕੰਮ ਕਾਜ 'ਤੇ ਜਾਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ : ਹਿਮਾਚਲ ਤੋਂ ਆਉਣ ਵਾਲੇ ਵਾਹਨਾਂ ’ਤੇ ਲੱਗੇਗਾ ਟੈਕਸ, ਸਰਬ ਸੰਮਤੀ ਨਾਲ ਮਤਾ ਪਾਸ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੁੜੀ ਵੱਲੋਂ ਜ਼ਹਿਰੀਲੀ ਦਵਾਈ ਪੀਣ ਦਾ ਮਾਮਲਾ, ਪਤੀ-ਪਤਨੀ ਖ਼ਿਲਾਫ਼ ਮਾਮਲਾ ਦਰਜ
NEXT STORY