ਚੰਡੀਗੜ੍ਹ (ਪਾਲ) : ਪੀ. ਜੀ. ਆਈ. ਆਰਥੋਪੈਡਿਕ ਵਿਭਾਗ ’ਚ ਹਰ ਮਹੀਨੇ ਕਰੀਬ 1,500 ਤੋਂ 2,000 ਮਰੀਜ਼ ਪਿੱਠ ਦਰਦ ਦੀ ਸ਼ਿਕਾਇਤ ਨਾਲ ਓ. ਪੀ. ਡੀ. ਪਹੁੰਚਦੇ ਹਨ। ਡਾਕਟਰਾਂ ਮੁਤਾਬਕ ਬਦਲਦੀ ਜੀਵਨ-ਸ਼ੈਲੀ ਕਾਰਨਾਂ ਨਾਲ ਇਹ ਸਮੱਸਿਆ ਹੁਣ ਹਰ ਉਮਰ ’ਚ ਵਿਆਪਕ ਹੋ ਗਈ ਹੈ। ਬਜ਼ੁਰਗਾਂ ’ਚ ਹੱਡੀਆਂ ਅਤੇ ਮਾਸਪੇਸ਼ੀਆਂ ਦੀ ਕਮਜ਼ੋਰੀ ਮੁੱਖ ਕਾਰਨ ਬਣੀ ਹੈ, ਜਦੋਂ ਕਿ ਨੌਜਵਾਨਾਂ ’ਚ ਖ਼ਰਾਬ ਪੋਸਚਰ ਅਤੇ ਲੰਬੇ ਸਮੇਂ ਤੱਕ ਲੈਪਟਾਪ ਤੇ ਮੋਬਾਇਲ ’ਤੇ ਬੈਠੇ ਰਹਿਣਾ ਵੱਡਾ ਕਾਰਨ ਹੈ। ਪੀ. ਜੀ. ਆਈ. ਦੇ ਡਾ. ਵਿਸ਼ਾਲ ਕੁਮਾਰ ਮੁਤਾਬਕ ਅਜਿਹਾ ਸ਼ਾਇਦ ਹੀ ਕੋਈ ਲੋਕ ਹੋਣਗੇ, ਜੋ ਪਿੱਠ ਦਰਦ ਤੋਂ ਬਚੇ ਹੋਣਗੇ। ਪਿੱਠ ਦਰਦ ਦੇ ਮਰੀਜ਼ਾਂ ਦੀ ਘਣਤਾ ਪ੍ਰੋਡਕਟਿਵ ਉਮਰ ਦੇ ਨੌਜਵਾਨਾਂ ਤੇ ਬਜ਼ੁਰਗਾਂ ’ਚ ਸਭ ਤੋਂ ਵੱਧ ਹੈ।
ਇਹ ਵੀ ਪੜ੍ਹੋ : ਪਾਵਰਕਾਮ ਵਲੋਂ ਇਨ੍ਹਾਂ ਪਰਿਵਾਰਾਂ ਨੂੰ ਵੱਡੀ ਰਾਹਤ, ਬਿਜਲੀ ਕੁਨੈਕਸ਼ਨਾਂ ਨੂੰ ਲੈ ਕੇ ਲਿਆ ਅਹਿਮ ਫ਼ੈਸਲਾ
ਨਾ ਕਰੋ ਅਣਦੇਖੀ, ਜੰਕ ਫੂਡ ਤੋਂ ਦੂਰੀ ਬਣਾਓ
ਡਾ. ਵਿਸ਼ਾਲ ਨੇ ਸਲਾਹ ਦਿੱਤੀ ਕਿ ਪਿੱਠ ਦਰਦ ਨੂੰ ਆਮ ਸਮਝ ਕੇ ਅਣਦੇਖੀ ਨਹੀਂ ਕਰਨੀ ਚਾਹੀਦੀ। ਕੈਲਸ਼ੀਅਮ ਅਤੇ ਪ੍ਰੋਟੀਨ ਨਾਲ ਭਰਪੂਰ ਖ਼ੁਰਾਕ, ਨਿਯਮਤ ਕਸਰਤ, ਸਿਹਤਮੰਦ ਜੀਵਨ ਸ਼ੈਲੀ, ਜੰਕ ਫੂਡ ਤੋਂ ਦੂਰੀ ਤੇ ਸਿਗਰਟਨੋਸ਼ੀ ਤੇ ਸ਼ਰਾਬ ਤੋਂ ਪਰਹੇਜ਼ ਕਰਨ ਨਾਲ ਪਿੱਠ ਦਰਦ ਦੇ ਜ਼ੋਖ਼ਮ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ। ਦਰਦ ਹੋਣ ’ਤੇ ਮੈਡੀਕਲ ਪ੍ਰੋਫੈਸ਼ਨਲ ਨੂੰ ਮਿਲਣ ’ਚ ਦੇਰੀ ਨਹੀਂ ਕਰਨੀ ਚਾਹੀਦੀ। ਡਾਕਟਰਾਂ ਦਾ ਕਹਿਣਾ ਹੈ ਕਿ ਸ਼ੁਰੂਆਤੀ ਪੜਾਅ ’ਚ ਸਹੀ ਕਸਰਤ, ਭਾਰ ਨਿਯੰਤਰਣ, ਬੈਠਣ ਅਤੇ ਤੁਰਨ ਦੇ ਸਹੀ ਤਰੀਕਿਆਂ ਤੇ ਸਮੇਂ ਸਿਰ ਇਲਾਜ ਨਾਲ ਜ਼ਿਆਦਾਤਰ ਮਾਮਲਿਆਂ ’ਚ ਸਰਜਰੀ ਦੀ ਲੋੜ ਨਹੀਂ ਪੈਂਦੀ। ਇਸ ਲਈ ਲਗਾਤਾਰ ਹੋਣ ਵਾਲੇ ਦਰਦ, ਪੈਰਾਂ ’ਚ ਝਨਝਨਾਹਟ ਜਾਂ ਤੁਰਨ ’ਚ ਦਿਕੱਤ ਵਰਗੇ ਲੱਛਣ ਦਿਸਣ ਤਾਂ ਤੁਰੰਤ ਮਾਹਰ ਦੀ ਸਲਾਹ ਲੈਣਾ ਜ਼ਰੂਰੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਟੋਲ ਪਲਾਜ਼ੇ ਤੇ ਨੈਸ਼ਨਲ ਹਾਈਵੇਅ ਰਹਿਣਗੇ ਬੰਦ, ਘਰੋਂ ਨਿਕਲਣ ਤੋਂ ਪਹਿਲਾਂ...
ਗ਼ਲਤ ਪੋਸਚਰ ’ਚ ਲਗਾਤਾਰ ਘੰਟਿਆਂ ਤੱਕ ਬੈਠੇ ਰਹਿਣ ਕਾਰਨ ਵੱਡੀ ਸਮੱਸਿਆ
ਪੀ. ਜੀ. ਆਈ. ’ਚ ਹਰ ਬੁੱਧਵਾਰ ਤੇ ਸ਼ਨੀਵਾਰ ਨੂੰ ਪੇਨ ਕਲੀਨਿਕ ਹੁੰਦਾ ਹੈ, ਜਿੱਥੇ ਸਿਰਫ਼ ਰੈਫਰਲ ਕੇਸ ਹੀ ਦੇਖੇ ਜਾਂਦੇ ਹਨ। ਦੂਜੇ ਵਿਭਾਗਾਂ ’ਚ ਆਰਾਮ ਨਾ ਮਿਲਣ ’ਤੇ ਮਰੀਜ਼ ਨੂੰ ਕਲੀਨਿਕ ’ਚ ਰੈਫ਼ਰ ਕੀਤਾ ਜਾਂਦਾ ਹੈ। ਹਰੇਕ ਕਲੀਨਿਕ ’ਚ 60 ਤੋਂ 70 ਮਰੀਜ਼ ਆਉਂਦੇ ਹਨ, ਜਿਨ੍ਹਾਂ ’ਚ ਸਿਰ, ਚਿਹਰੇ, ਗੋਡਿਆਂ, ਗਿੱਟਿਆਂ, ਨਸਾਂ ਨਾਲ ਸਬੰਧਿਤ ਸਮੇਤ ਦੂਜੇ ਹਿੱਸਿਆਂ ’ਚ ਦਰਦ ਦੇ ਮਰੀਜ਼ ਹੁੰਦੇ ਹਨ। ਇਨ੍ਹਾਂ ’ਚ 70 ਤੋਂ 75 ਫ਼ੀਸਦੀ ਮਰੀਜ਼ ਲੋਅਰ ਬੈਕ ਯਾਨੀ ਪਿੱਠ ਦੇ ਹੇਠਲੇ ਹਿੱਸੇ ’ਚ ਦਰਦ ਤੋਂ ਪੀੜਤ ਮਰੀਜ਼ ਹੁੰਦੇ ਹਨ, ਜਿਨ੍ਹਾਂ ਨੂੰ ਕਈ ਸਾਲਾਂ ਤੋਂ ਦਰਦ ਦੀ ਸਮੱਸਿਆ ਹੈ। ਡਾਕਟਰ ਦੀ ਮੰਨੀਏ ਤਾਂ ਪੰਜ ਸਾਲਾਂ ਤੇ ਕੋਵਿਡ ਤੋਂ ਬਾਅਦ ਹੁਣ ਨੌਜਵਾਨ ਕਲੀਨਿਕ ’ਚ ਜ਼ਿਆਦਾ ਆ ਰਹੇ ਹਨ, ਜਿਨ੍ਹਾਂ ’ਚ 20 ਤੋਂ 30 ਸਾਲ ਦੇ ਮਰੀਜ਼ ਵੀ ਹਨ। ਇਨ੍ਹਾਂ ’ਚ ਅੱਧੇ ਤੋਂ ਜ਼ਿਆਦਾ ਮਰੀਜ਼ ਆਈ. ਟੀ. ਖੇਤਰ ਤੋਂ ਹੁੰਦੇ ਹਨ। ਲਗਾਤਾਰ ਘੰਟਿਆਂ ਤੱਕ ਬੈਠੇ ਰਹਿਣਾ ਉਹ ਵੀ ਗ਼ਲਤ ਪੋਸਚਰ ਤੇ ਨਾਲ ਹੀ ਮੋਬਾਇਲ ਦੀ ਵਰਤੋਂ ਜਿਸ ਪੋਸਚਰ ’ਚ ਕਰਦੇ ਹਨ, ਉਹ ਵੀ ਦਰਦ ਦਾ ਵੱਡਾ ਕਾਰਨ ਬਣਦਾ ਹੈ। ਲਗਾਤਾਰ ਬੈਠਣਾ ਸਹੀ ਨਹੀਂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੇਂਦਰ ਸਰਕਾਰ ਵੱਲੋਂ ਅੱਜ ਪੰਜਾਬ ਨੂੰ ਮਿਲ ਸਕਦੀ ਹੈ ਵੱਡੀ ਰਾਹਤ
NEXT STORY