ਗੁਰਦਾਸਪੁਰ (ਗੁਰਪ੍ਰੀਤ) : ਲਗਾਤਾਰ ਹੋ ਰਹੀ ਬਰਸਾਤ ਕਾਰਨ ਅੱਜ ਰਾਵੀ ਦਰਿਆ ਵਿੱਚ ਅਚਾਨਕ ਪਾਣੀ ਦਾ ਪੱਧਰ ਵੱਧ ਗਿਆ, ਜਿਸ ਕਾਰਨ ਰਾਵੀ ਦਰਿਆ ਤੋਂ ਪਾਰ ਵਸਦੇ ਸੱਤ ਪਿੰਡਾਂ ਦਾ ਸੰਪਰਕ ਦੇਸ਼ ਨਾਲੋਂ ਪੂਰੀ ਤਰ੍ਹਾਂ ਟੁੱਟ ਗਿਆ। ਰਾਵੀ ਦਰਿਆ ਤੋਂ ਆਰ-ਪਾਰ ਜਾਣ ਲਈ ਵਰਤੀ ਜਾਣ ਵਾਲੀ ਕਿਸ਼ਤੀ ਵੀ ਬਿਲਕੁਲ ਬੰਦ ਕਰ ਦਿੱਤੀ ਗਈ ਹੈ ਕਿਉਂਕਿ ਪਾਣੀ ਦਾ ਪੱਧਰ ਏਨਾ ਵੱਧ ਗਿਆ ਹੈ ਕਿ ਕਿਸਤੀ ਦਾ ਚਲਣਾ ਅਸੰਭਵ ਹੈ। ਕਿਸ਼ਤੀ ਨਾ ਚੱਲਣ ਕਾਰਨ ਲੋਕ ਫਸੇ ਰਹੇ।
ਨੌਕਰੀਆਂ ਕਰਦੇ ਲੋਕਾਂ, ਸਕੂਲ ਜਾਂਦੇ ਬੱਚਿਆਂ ਅਤੇ ਕੰਮ ਲਈ ਆਉਣ ਵਾਲੇ ਲੋਕਾਂ ਨੂੰ ਕਿਸ਼ਤੀ ਨਾ ਚੱਲਣ ਕਾਰਨ ਵਾਪਸ ਮੁੜਨਾ ਪਿਆ। ਜਿਸ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਰੋਸ਼ ਦੇਖਣ ਨੂੰ ਮਿਲਿਆ। ਦਰਿਆ ਕਿਨਾਰੇ ਖੜੇ ਲੋਕਾਂ ਰਾਜ ਕੁਮਾਰ, ਗੁਰਦੀਪ ਸਿੰਘ, ਨਰੀਦਰ ਸਿੰਘ, ਸੁਕੱਨਿਆ ਦੇਵੀ, ਮੋਨੂੰ ਦਾ ਕਹਿਣਾ ਕਿ ਆਜ਼ਾਦੀ ਦੇ ਕਰੀਬ 8 ਦਹਾਕੇ ਹੋਣ ਵਾਲੇ ਹਨ ਪਰ ਉਹ ਅਜੇ ਵੀ ਗੁਲਾਮੀ ਜਿਹੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦਿਨਾਂ ਵਿੱਚ ਭਾਰਤ ਦੇ ਲੋਕਾਂ ਲਈ ਨਾ ਤਾਂ ਕੋਈ ਮੈਡੀਕਲ ਸੁਵਿਧਾ ਉਪਲਬਧ ਹੈ ਅਤੇ ਨਾ ਹੀ ਖਾਣ ਪੀਣ ਦੇ ਪੂਰੇ ਸਾਧਨ ਹਨ। ਲੋਕਾਂ ਨੇ ਦੱਸਿਆ ਕਿ ਬੀਤੇ ਸਮੇਂ ਦੌਰਾਨ ਗੁੱਸੇ ਵਿੱਚ ਆਏ ਇਨ੍ਹਾਂ ਸੱਤ ਪਿੰਡਾਂ ਦੇ ਲੋਕਾਂ ਵੱਲੋਂ ਸਰਕਾਰ ਅੱਗੇ ਇਹ ਮੰਗ ਰੱਖੀ ਗਈ ਸੀ ਕਿ ਜੇ ਉਹ ਲੋਕਾਂ ਲਈ ਪੱਕਾ ਪੁੱਲ ਤਿਆਰ ਨਹੀਂ ਕਰ ਸਕਦੇ ਤਾਂ ਉਨ੍ਹਾਂ ਨੂੰ ਪਾਕਿਸਤਾਨ ਦੇ ਨਾਲ ਜੋੜ ਦਿੱਤਾ ਜਾਵੇ।
ਇੱਥੇ ਇਹ ਵੀ ਦੱਸਣ ਯੋਗ ਹੈ ਕਿ ਵਿਧਾਨ ਸਭਾ ਚੋਣਾਂ ਵਿੱਚ ਇਨ੍ਹਾਂ ਲੋਕਾਂ ਵੱਲੋਂ ਚੋਣਾਂ ਦਾ ਮੁਕੰਮਲ ਬਾਈਕਾਟ ਕੀਤਾ ਗਿਆ ਸੀ ਪਰ ਮੌਕੇ 'ਤੇ ਪਹੁੰਚੇ ਡੀਸੀ ਗੁਰਦਾਸਪੁਰ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਜਲਦ ਹੀ ਪੁਲ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਇਨ੍ਹਾਂ ਪਿੰਡਾਂ ਵਿੱਚ ਮਹਿਜ ਕੁਝ ਵੋਟਾਂ ਹੀ ਪੋਲ ਹੋਈਆਂ ਸਨ। ਲੋਕਾਂ ਨੇ ਮੰਗ ਕੀਤੀ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਦਾ ਤੁਰੰਤ ਹੱਲ ਕਰੇ ਕਿਉਂਕਿ ਇਸ ਤਰ੍ਹਾਂ ਉਨ੍ਹਾਂ ਦੀ ਜ਼ਿੰਦਗੀ ਬਹੁਤ ਔਖੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮਾਨ ਸਰਕਾਰ ਨੇ ਲਿਆ ਇਤਿਹਾਸਕ ਫੈਸਲਾ! 1 ਅਗਸਤ ਤੋਂ ਪੰਜਾਬ ਦੇ ਸਾਰੇ ਸਕੂਲਾਂ 'ਚ...
NEXT STORY