ਲੁਧਿਆਣਾ (ਵਿੱਕੀ) - ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ. ਬੀ. ਐੱਸ. ਈ.) ਨੇ ਅਗਲੇ ਸਾਲ ਫਰਵਰੀ ’ਚ ਹੋਣ ਵਾਲੀਆਂ 10ਵੀਂ ਅਤੇ 12ਵੀਂ ਜਮਾਤ ਦੀਆਂ ਅੰਤਿਮ ਪ੍ਰੀਖਿਆਵਾਂ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਲੜੀ ’ਚ, ਬੋਰਡ ਨੇ 10ਵੀਂ ਜਮਾਤ ’ਚ ਦੋ-ਬੋਰਡ ਪ੍ਰੀਖਿਆ ਨੀਤੀ ਲਾਗੂ ਕੀਤੀ ਹੈ, ਜਿਸ ਤਹਿਤ ਫਰਵਰੀ ਦੇ ਮਹੀਨੇ ’ਚ ਹੋਣ ਵਾਲੀ ਮੁੱਖ ਪ੍ਰੀਖਿਆ ਸਾਰੇ ਵਿਦਿਆਰਥੀਆਂ ਲਈ ਲਾਜ਼ਮੀ ਹੋਵੇਗੀ। ਇਸ ਵਾਰ ਸਾਰੇ ਵਿਦਿਆਰਥੀਆਂ ਦੇ ਐੱਲ. ਓ. ਸੀ. ਨੂੰ ‘ਅਪਾਰ ਆਈ. ਡੀ.’ ਨਾਲ ਜੋੜਨਾ ਲਾਜ਼ਮੀ ਕੀਤਾ ਗਿਆ ਹੈ। ਬੋਰਡ ਦੇ ਖੇਤਰੀ ਅਧਿਕਾਰੀ ਰਾਜੇਸ਼ ਗੁਪਤਾ ਨੇ ਕਿਹਾ ਕਿ ਸਕੂਲਾਂ ਨੂੰ ਐੱਲ. ਓ. ਸੀ. ਡਾਟਾ ਨੂੰ ਉਦੋਂ ਹੀ ਅੰਤਿਮ ਮੰਨਣਾ ਚਾਹੀਦਾ ਹੈ, ਜਦੋਂ ਉਹ ‘ਐੱਚ. ਪੀ. ਈ.’ ਪੋਰਟਲ ’ਤੇ ਪੂਰੀ ਜਾਣਕਾਰੀ ਸਬਮਿਟ ਕਰਵਾਉਣਗੇ ਅਤੇ ਕਨਫਰਮੇਸ਼ਨ ਨੰਬਰ ਸੁਰੱਖਿਅਤ ਕਰਨਗੇ।
ਰੀਜਨਲ ਅਫਸਰ ਦੇ ਨਿਰਦੇਸ਼ਾਂ ਅਨੁਸਾਰ, ਸਾਰੇ ਸਕੂਲਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ (ਉਮੀਦਵਾਰਾਂ ਦੀ ਸੂਚੀ) ਐੱਲ. ਓ. ਸੀ. ਸਮੇਂ ਸਿਰ ਅਤੇ ਸਹੀ ਢੰਗ ਨਾਲ ਜਮ੍ਹਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਕੂਲਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਵਿਦਿਆਰਥੀਆਂ ਦਾ ਨਾਮ, ਮਾਪਿਆਂ ਦਾ ਨਾਮ ਅਤੇ ਜਨਮ ਮਿਤੀ ਸਕੂਲ ਰਿਕਾਰਡ (ਏ. ਡਬਲਯੂ. ਆਰ.) ਅਨੁਸਾਰ ਬਿਲਕੁਲ ਭਰੀ ਗਈ ਹੋਵੇ। ਉਮੀਦਵਾਰਾਂ ਦੀ ਸੂਚੀ (ਐੱਲ. ਓ. ਸੀ.) ਨੂੰ ਸਮੇਂ ਸਿਰ ਭਰਨਾ ਸਾਰੇ ਸਕੂਲਾਂ ਅਤੇ ਵਿਦਿਆਰਥੀਆਂ ਲਈ ਲਾਜ਼ਮੀ ਹੈ ਕਿਉਂਕਿ ਇਹ ਪ੍ਰਕਿਰਿਆ ਦਾਖਲਾ ਕਾਰਡ, ਪ੍ਰੀਖਿਆ ਰਿਕਾਰਡ ਅਤੇ ਸਰਟੀਫਿਕੇਟ ਜਾਰੀ ਕਰਨ ਦਾ ਆਧਾਰ ਬਣਾਉਂਦੀ ਹੈ। ਇੰਨਾ ਹੀ ਨਹੀਂ, ਵਿਸ਼ਿਆਂ ਦਾ ਸੁਮੇਲ ਬੋਰਡ ਵੱਲੋਂ ਨਿਰਧਾਰਤ ਯੋਜਨਾ ਅਨੁਸਾਰ ਹੋਣਾ ਚਾਹੀਦਾ ਹੈ।
ਮਹੱਤਵਪੂਰਨ ਤਰੀਕਾਂ ਅਤੇ ਫੀਸਾਂ
ਬੋਰਡ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਆਖਰੀ ਮਿਤੀ ਤੋਂ ਬਾਅਦ, ਕੋਈ ਵੀ ਵਿਸ਼ਾ ਤਬਦੀਲੀ, ਸੀ. ਡਬਲਯੂ. ਐੱਸ. ਐੱਨ. ਕੇਸ, ਖੇਡ ਕੋਟੇ ਅਧੀਨ ਤਬਦੀਲੀ ਜਾਂ ਪ੍ਰੀਖਿਆ ਕੇਂਦਰ ਬਦਲਣ ਦੀ ਆਗਿਆ ਨਹੀਂ ਹੋਵੇਗੀ।
ਸਿੱਧੇ ਦਾਖਲੇ ਅਤੇ ਵਿਸ਼ਾ ਬਦਲਣ ਦੀ ਆਖਰੀ ਮਿਤੀ 31 ਅਗਸਤ ਹੈ।
ਚਲਾਨ ਰਾਹੀਂ ਐੱਲ. ਓ. ਸੀ. ਜਮ੍ਹਾ ਕਰਨ ਦੀ ਆਮ ਆਖਰੀ ਮਿਤੀ 22 ਸਤੰਬਰ ਹੋਵੇਗੀ, ਜਦੋਂਕਿ ਆਨਲਾਈਨ ਭੁਗਤਾਨ ਕਰਨ ਵਾਲਿਆਂ ਲਈ, ਇਹ ਮਿਤੀ 30 ਸਤੰਬਰ ਨਿਰਧਾਰਤ ਕੀਤੀ ਗਈ ਹੈ।
ਲੇਟ ਫੀਸ: ਚਲਾਨ ਰਾਹੀਂ ਭੁਗਤਾਨ ਕਰਨ ਵਾਲਿਆਂ ਲਈ 8 ਅਕਤੂਬਰ ਅਤੇ ਆਨਲਾਈਨ ਲਈ 11 ਅਕਤੂਬਰ
ਡਾਟਾ ਅਪਲੋਡ ਹੋਣ ਤੋਂ ਬਾਅਦ ਕੋਈ ਸੁਧਾਰ ਨਹੀਂ
ਬੋਰਡ ਅਨੁਸਾਰ, ਸਕੂਲਾਂ ਨੂੰ ਇਹ ਵੀ ਯਕੀਨੀ ਬਣਾਉਣਾ ਹੋਵੇਗਾ ਕਿ ਸਾਰੀ ਜਾਣਕਾਰੀ ਦਾਖਲਾ ਰਜਿਸਟਰ ਨਾਲ ਮੇਲ ਕਰਨ ਤੋਂ ਬਾਅਦ ਭਰੀ ਜਾਵੇ। ਇਕ ਵਾਰ ਡਾਟਾ ਅਪਲੋਡ ਹੋਣ ਤੋਂ ਬਾਅਦ, ਸੁਧਾਰ ਸਹੂਲਤ ਸਿਰਫ ਸੀਮਤ ਸਮੇਂ ਲਈ ਉਪਲੱਬਧ ਹੋਵੇਗੀ। ਬੋਰਡ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਸਕੂਲ ਗਲਤ ਜਾਣਕਾਰੀ ਪ੍ਰਦਾਨ ਕਰਦਾ ਹੈ ਜਾਂ ਸਮਾਂ ਹੱਦ ਦੀ ਪਾਲਣਾ ਨਹੀਂ ਕਰਦਾ ਹੈ, ਤਾਂ ਵਿਦਿਆਰਥੀਆਂ ਨੂੰ ਪ੍ਰੀਖਿਆ ਤੋਂ ਵਾਂਝਾ ਕੀਤਾ ਜਾ ਸਕਦਾ ਹੈ ਜਾਂ ਉਨ੍ਹਾਂ ਦੇ ਨਤੀਜੇ ਰੋਕੇ ਜਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਡਿਜੀਟਲ ਮੋਡ ਰਾਹੀਂ ਐੱਲ. ਓ. ਸੀ. ਨਾਲ ਸਬੰਧਤ ਫੀਸਾਂ ਦਾ ਭੁਗਤਾਨ ਕਰਨਾ ਲਾਜ਼ਮੀ ਹੈ। ਲੇਟ ਫੀਸ ਦੇ ਨਾਲ ਭੁਗਤਾਨ ਦੀ ਸਹੂਲਤ 3 ਅਕਤੂਬਰ ਤੋਂ 11 ਅਕਤੂਬਰ ਤੱਕ ਉਪਲੱਬਧ ਹੋਵੇਗੀ ਪਰ ਕਿਸੇ ਵੀ ਹਾਲਤ ’ਚ ਸਮਾਂ ਹੱਦ ਤੋਂ ਅੱਗੇ ਨਹੀਂ ਵਧਾਇਆ ਜਾਵੇਗਾ। ਸੀ. ਡਬਲਯੂ. ਸੀ. ਐੱਨ. ਵਿਦਿਆਰਥੀਆਂ ਲਈ ਇਕ ਵੱਖਰਾ ਪੋਰਟਲ ਉਪਲੱਬਧ ਹੈ ਅਤੇ ਸਕੂਲਾਂ ਦੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਸਮੇਂ ਸਿਰ ਆਪਣੇ ਵੇਰਵੇ ਭਰਨ।
ਸੀ. ਬੀ. ਐੱਸ. ਈ. ਕੰਟਰੋਲਰ ਪ੍ਰੀਖਿਆ ਡਾ. ਸੰਯਮ ਭਾਰਦਵਾਜ ਦੇ ਨਿਰਦੇਸ਼ਾਂ ਅਨੁਸਾਰ, ਸਾਰੇ ਸਕੂਲਾਂ ਅਤੇ ਮਾਪਿਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਮਾਂ ਹੱਦ ਦੀ ਪਾਲਣਾ ਕਰਨ ਅਤੇ ਐੱਲ. ਓ. ਸੀ. ’ਚ ਦਰਜ ਵੇਰਵਿਆਂ ਦੀ ਧਿਆਨ ਨਾਲ ਜਾਂਚ ਕਰਨ, ਤਾਂ ਜੋ ਵਿਦਿਆਰਥੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਤਕਨੀਕੀ ਜਾਂ ਪ੍ਰਸ਼ਾਸਕੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਨਿਰਧਾਰਤ ਸਮੇਂ ਤੋਂ ਬਾਅਦ, ਕੋਈ ਵੀ ਮਿਤੀ ਦੁਬਾਰਾ ਨਹੀਂ ਵਧਾਈ ਜਾਵੇਗੀ, ਇਸ ਲਈ ਨਿਯਮਿਤ ਸਮੇਂ ਅਨੁਸਾਰ ਆਪਣੀ ਪ੍ਰੀਖਿਆ ਪ੍ਰਕਿਰਿਆ ਪੂਰੀ ਕਰੋ।
ਅਚਾਨਕ ਖੜਕਣ ਲੱਗੇ ਪੰਜਾਬੀਆਂ ਦੇ ਫ਼ੋਨ! Emergency ਹਾਲਾਤ 'ਚ...
NEXT STORY