ਮੋਗਾ, (ਗੋਪੀ ਰਾਊਕੇ)- ਜਲ ਸਪਲਾਈ ਅਤੇ ਸੈਨੀਟੇਸ਼ਨ ਇੰਪਲਾਈਜ਼ ਯੂਨੀਅਨ ਜ਼ਿਲਾ ਮੋਗਾ ਨੇ ਅੱਜ ਮੀਟਿੰਗ ਕਰਕੇ ਪੰਜਾਬ ਸਰਕਾਰ ਦੀਆਂ ਮੁਲਾਜ਼ਮਾਂ ਸਬੰਧੀ ਬਣਾਈਅਾਂ ਜਾ ਰਹੀਅਾਂ ਨੀਤੀਆਂ ਦੀ ਸਖਤ ਸ਼ਬਦਾਂ ’ਚ ਨਿੰਦਾ ਕਰਦਿਆਂ ਕਿਹਾ ਹੈ ਕਿ ਜਥੇਬੰਦੀ ਵੱਲੋਂ ਸਰਕਾਰ ਦੀਆਂ ਮਾਡ਼ੀਅਾਂ ਨੀਤੀਆਂ ਵਿਰੁੱਧ ਜਲਦੀ ਹੀ ਮੋਹਾਲੀ ਦਫਤਰ ਵਿਖੇ ਰੋਸ ਧਰਨਾ ਦਿੱਤਾ ਜਾਵੇਗਾ, ਜਿਸ ਦੀਆਂ ਤਿਆਰੀਆਂ ਸਮੁੱਚੇ ਪੰਜਾਬ ਭਰ ’ਚ ਵਿੱਢ ਦਿੱਤੀਅਾਂ ਗਈਅਾਂ ਹਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲਾ ਪ੍ਰਧਾਨ ਹਰਜੀਤ ਸਿੰਘ ਨੱਥੂਵਾਲਾ ਨੇ ਕਿਹਾ ਕਿ ਜਥੇਬੰਦੀ ਇਹ ਮੰਗ ਕਰਦੀ ਹੈ ਕਿ ਪੁਰਾਣੀ ਪੈਨਸ਼ਨ ਤਹਿਤ ਆਏ ਹੋਏ ਮੁਲਾਜ਼ਮਾਂ ਨੂੰ ਨਵੀਂ ਪੈਨਸ਼ਨ ਸਕੀਮ ਤਹਿਤ ਹੋਈ ਕਟੌਤੀ ਦੀ ਅਦਾਇਗੀ ਕੀਤੀ ਜਾਵੇ, ਸਮੂਹ ਫੀਲਡ ਨੂੰ ਟਾਈਮ ਸਕੇਲ ਦਿੱਤਾ ਜਾਵੇ, ਖਸਤਾ ਵਾਟਰ ਵਰਕਸਾਂ ਦੀ ਹਾਲਤ ’ਚ ਸੁਧਾਰ ਕੀਤਾ ਜਾਵੇ, ਫੀਲਡ ਸਟਾਫ ਨੂੰ ਸਨਮਾਨ ਦਿੱਤਾ ਜਾਵੇ। ਇਸ ਮੀਟਿੰਗ ’ਚ ਚਰਨਜੀਤ ਸਿੰਘ ਮੋਗਾ, ਦਰਸ਼ਨ ਸਿੰਘ ਕੋਟਲਾ, ਠਾਣਾ ਸਿੰਘ ਦੁੱਨੇਕੇ, ਹਰਪਾਲ ਸਿੰਘ, ਬਲਰਾਜ ਸਿੰਘ, ਸ੍ਰੀ ਰਾਮ ਪਾਂਡੇ ਧਰਮਕੋਟ, ਬਲਰਾਜ ਸਿੰਘ ਘੋਲੀਆ, ਜਸਮੇਲ ਸਿੰਘ ਆਦਿ ਹਾਜ਼ਰ ਸਨ।
ਕਾਰ-ਘੜੁੱਕੇ ਦੀ ਟੱਕਰ ਦੌਰਾਨ ਇਕ ਔਰਤ ਦੀ ਮੌਤ, ਇਕ ਜ਼ਖਮੀ
NEXT STORY