ਚੰਡੀਗੜ੍ਹ (ਰੋਹਾਲ) : ਭਾਵੇਂ ਦਿਨ ਵੇਲੇ ਤਾਪਮਾਨ 40 ਡਿਗਰੀ ਦੇ ਆਸ-ਪਾਸ ਰਹਿੰਦਾ ਹੈ, ਪਰ ਦਿਨ ਵੇਲੇ ਨਮੀ ਦੀ ਮਾਤਰਾ ਗਰਮੀ ਨੂੰ ਹੋਰ ਤੇਜ਼ ਕਰ ਰਹੀ ਹੈ। ਹੁਣ ਗਰਮੀ ਦਾ ਅਸਰ ਰਾਤ ਨੂੰ ਵੀ ਮਹਿਸੂਸ ਹੋਣ ਲੱਗ ਪਿਆ ਹੈ ਕਿਉਂਕਿ ਰਾਤ ਨੂੰ ਵੀ ਪਾਰਾ 29 ਡਿਗਰੀ ਤੋਂ ਹੇਠਾਂ ਨਹੀਂ ਡਿੱਗ ਰਿਹਾ। ਸ਼ਨੀਵਾਰ ਰਾਤ ਨੂੰ ਘੱਟੋ-ਘੱਟ ਤਾਪਮਾਨ 29.1 ਡਿਗਰੀ ਦਰਜ ਕੀਤਾ ਗਿਆ, ਜਦੋਂ ਕਿ ਐਤਵਾਰ ਦੁਪਹਿਰ ਨੂੰ ਵੱਧ ਤੋਂ ਵੱਧ ਤਾਪਮਾਨ 38.4 ਡਿਗਰੀ ਰਿਹਾ। ਹਵਾ ’ਚ ਨਮੀ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਇਨ੍ਹੀਂ ਦਿਨੀਂ ਗਰਮੀ ਹੋਰ ਵੀ ਪਰੇਸ਼ਾਨ ਕਰ ਰਹੀ ਹੈ ਪਰ ਰਾਹਤ ਦੀ ਗੱਲ ਇਹ ਹੈ ਕਿ ਸੋਮਵਾਰ ਤੋਂ ਮੌਸਮ ਬਦਲ ਰਿਹਾ ਹੈ।
6 ਦਿਨ ਹਲਕੇ ਬੱਦਲ, 40 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ
ਸੋਮਵਾਰ ਤੋਂ ਮੌਸਮ ’ਚ ਬਦਲਾਅ ਦੀ ਸੰਭਾਵਨਾ ਹੈ। 23 ਮਈ ਤੱਕ ਪੂਰੇ ਉੱਤਰੀ ਭਾਰਤ ਵਿਚ ਹਲਕੇ ਬੱਦਲਾਂ ਦੇ ਨਾਲ ਤੇਜ਼ ਹਵਾਵਾਂ ਚੱਲਣਗੀਆਂ। ਤੇਜ਼ ਹਵਾਵਾਂ ਦੇ ਨਾਲ-ਨਾਲ ਧੂੜ੍ਹ ਭਰੀਆਂ ਹਨ੍ਹੇਰੀਆਂ ਵੀ ਆ ਸਕਦੀਆਂ ਹਨ। ਮੌਸਮ ਵਿਚ ਤਬਦੀਲੀ ਦੇ ਬਾਵਜੂਦ ਤਾਪਮਾਨ ਵਿਚ ਗਿਰਾਵਟ ਨਹੀਂ ਆਵੇਗੀ। ਦਿਨ ਦਾ ਤਾਪਮਾਨ 40 ਡਿਗਰੀ ਦੇ ਆਸ-ਪਾਸ ਰਹੇਗਾ, ਪਰ ਆਲੇ-ਦੁਆਲੇ ਦੇ ਪਹਾੜਾਂ ’ਚ ਮੀਂਹ ਤੇ ਹਵਾਵਾਂ ਕਾਰਨ ਗਰਮੀ ਦਾ ਪ੍ਰਭਾਵ ਕੁਝ ਹੱਦ ਤੱਕ ਘੱਟ ਜਾਵੇਗਾ।
ਜਲੰਧਰ 'ਚ Dubai ਤੋਂ ਵੀ ਵੱਧ ਗਰਮੀ! 42 ਡਿਗਰੀ ਪੁੱਜਾ ਤਾਪਮਾਨ, ਜਾਣੋ ਅਗਲੇ ਦਿਨਾਂ ਦਾ ਹਾਲ
NEXT STORY