ਲੁਧਿਆਣਾ (ਬਸਰਾ) : ਜੇਕਰ ਤੁਸੀਂ ਵੀ ਪੰਜਾਬ 'ਚ ਕਿਸੇ ਥਾਂ 'ਤੇ ਘੁੰਮਣ ਦਾ ਪਲਾਨ ਬਣਾ ਰਹੇ ਹੋ ਤਾਂ ਤੁਹਾਨੂੰ ਦੱਸ ਦੇਈਏ ਕਿ ਅਗਲੇ 3 ਦਿਨਾਂ ਤੱਕ ਪੰਜਾਬ ਦੇ ਕਈ ਹਿੱਸਿਆਂ 'ਚ ਮੀਂਹ ਪੈਣ ਦੀ ਸੰਭਾਵਨਾ ਹੈ। ਪਿਛਲੇ ਪੰਦਰਵਾੜੇ ਦੌਰਾਨ ਪਏ ਮੀਂਹ ਤੋਂ ਬਾਅਦ ਪੰਜਾਬ 'ਚ ਤਾਪਮਾਨ ’ਚ ਕਾਫੀ ਕਮੀ ਆਈ ਹੈ।
ਇਹ ਵੀ ਪੜ੍ਹੋ : ਮਾਨ ਸਰਕਾਰ ਪੰਜਾਬੀਆਂ ਨੂੰ ਦੇਵੇਗੀ ਤੋਹਫ਼ਾ, ਭਲਕੇ ਲੁਧਿਆਣਾ 'ਚ ਹੋਵੇਗਾ ਪ੍ਰੋਗਰਾਮ
ਆਉਣ ਵਾਲੇ 3 ਦਿਨਾਂ ਦੌਰਾਨ ਸੂਬੇ ’ਚ ਕਈ ਜਗ੍ਹਾ ਮੀਂਹ ਪੈਣ ਦੀ ਸੰਭਾਵਨਾ ਹੈ। ਬੀਤੇ ਦਿਨ ਤਾਪਮਾਨ ਵਿਚ 3.4 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਹੈ, ਹਲਾਕਿ ਇਹ ਔਸਤਨ ਨਾਲੋਂ 5.8 ਡਿਗਰੀ ਸੈਲਸੀਅਸ ਘੱਟ ਹੈ। ਪੰਜਾਬ ’ਚ ਸਭ ਤੋ ਵੱਧ ਤਾਪਮਾਨ 34.8 ਡਿਗਰੀ ਸੈਲਸੀਅਸ ਪਟਿਆਲਾ ਦਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੇਪਰ ਦੇਣ ਆਈ ਵਿਦਿਆਰਥਣ ਨੇ ਦੂਜੀ ਮੰਜ਼ਿਲ ਤੋਂ ਮਾਰੀ ਛਾਲ, ਕਾਲਜ 'ਚ ਪੈ ਗਿਆ ਚੀਕ-ਚਿਹਾੜਾ
ਸਭ ਤੋਂ ਘੱਟ ਤਾਪਮਾਨ ਬਲਾਚੌਰ (ਸ਼ਹੀਦ ਭਗਤ ਸਿੰਘ ਨਗਰ) ਦਾ 16.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਕੁੱਝ ਦਿਨ ਬੱਦਲਵਾਈ ਬਣੀ ਰਹੇਗੀ ਪਰ 9 ਮਈ ਤੋਂ ਬਾਅਦ ਮੌਸਮ ਖੁਸ਼ਕ ਹੋਣ ਦੀ ਸੰਭਾਵਨਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਟ੍ਰੈਫਿਕ ਪੁਲਸ ਨੇ ਫੜਿਆ ਨਕਲੀ ਪੱਤਰਕਾਰ, 800 ਰੁਪਏ 'ਚ ਬਣਵਾਇਆ ਸੀ ਪ੍ਰੈੱਸ ਦਾ ਆਈ-ਕਾਰਡ
NEXT STORY