ਜਲੰਧਰ (ਧਵਨ): ਸੂਬੇ 'ਚ ਕਣਕ ਦੀ ਖਰੀਦ ਨੂੰ ਨਿਰਵਿਘਨ ਚਲਾਉਣ ਲਈ ਪੰਜਾਬ ਪੁਲਸ ਨੇ ਆਪਣੇ 8620 ਜਵਾਨਾਂ ਅਤੇ 6483 ਵਾਲੰਟੀਅਰਜ਼ ਨੂੰ ਮੰਡੀਆਂ ਅਤੇ ਪਿੰਡਾਂ 'ਚ 24 ਗੰਟੇ ਤਾਇਨਾਤ ਕੀਤਾ ਹੈ। ਪਹਿਲੀ ਵਾਰ ਕੋਰੋਨਾ ਵਾਇਰਸ ਸੰਕਟ ਨੂੰ ਦੇਖਦਿਆਂ ਕਣਕ ਦੀ ਖਰੀਹ ਲਈ ਸਖਤ ਪ੍ਰਬੰਧ ਕੀਤੇ ਗਏ ਹਨ। ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਨੇ ਕਿਹਾ ਕਿ ਮੰਡੀਆਂ 'ਚ ਬਣੇ ਖਰੀਦ ਕੇਂਦਰਾਂ 'ਚ ਸਮਾਜਿਕ ਦੂਰੀ ਨੂੰ ਬਣਾਈ ਰੱਖਣ ਲਈ ਸਖਤ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਨਾਲ ਹੀ ਕਿਸਾਨਾਂ ਅਤੇ ਹੋਰ ਕਰਮਚਾਰੀਆਂ ਦੀ ਸਿਹਤ ਨੂੰ ਵੇਖਦਿਆਂ ਸੁਰੱਖਿਆਤਮਕ ਪ੍ਰਬੰਧ ਕੀਤੇ ਗਏ ਹਨ। ਪੰਜਾਬ ਪੁਲਸ ਨੇ ਦੋ ਸੂਤਰੀ ਰਣਨੀਤੀ ਅਪਨਾਈ ਹੈ। ਮੰਡੀਆਂ 'ਤ ਫਰੰਟ ਲਾਈਨ ਜਵਾਨਾਂ ਨੂੰ ਡਿਊਟੀ 'ਤੇ ਤਾਇਨਾਤ ਕੀਤਾ ਗਿਆ ਹੈ, ਜਿੱਥੇ ਕਿਸਾਨਾਂ ਨੇ ਆਪਣੀ ਫਸਲ ਵੇਚਣ ਲਈ ਲਿਆਉਣੀ ਹੈ। ਪੁਲਸ ਜਵਾਨਾਂ ਨੂੰ ਵੀ ਕੋਰੋਨਾ ਵਾਇਰਸ ਤੋਂ ਬਚਾਅ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਡੀ.ਜੀ.ਪੀ. ਦਿਨਕਰ ਗੁਪਤ ਨੇ ਦੱਸਿਆ ਕਿ ਸਾਰੇ ਪੁਲਸ ਕਰਮਚਾਰੀਆਂ ਨੂੰ ਫੇਸਮਾਸਕ, ਦਸਤਾਨੇ, ਹੈਂਡ ਸੈਨੇਟਾਈਜ਼ਰ ਆਦਿ ਉਪਲੱਬਧ ਕਰਵਾਏ ਗਏ ਹਨ ਅਤੇ ਨਾਲ ਹੀ ਪੁਲਸ ਜਵਾਨਾਂ ਨੂੰ ਕਿਹਾ ਗਿਆ ਹੈ ਕਿ ਜਿੱਥੇ ਉਨ੍ਹਾਂ ਮੰਡੀਆਂ ਦੀ ਸੁਰੱਖਿਆ ਨੂੰ ਲੈ ਕੇ ਧਿਆਨ ਰੱਖਣਾ ਹੈ, ਉੱਥੇ ਆਪਣੀ ਸਿਹਤ ਦਾ ਵੀ ਧਿਆਨ ਰੱਖਣਾ ਹੈ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਪੁਲਸ ਜਵਾਨਾਂ ਨੂੰ ਸਾਹ ਅਤੇ ਦਿਲ ਨਾਲ ਸਬੰਧਿਤ ਸਮੱਸਿਆਵਾਂ ਹਨ, ਨੂੰ ਫਰੰਟ ਲਾਈਨ ਡਿਊਟੀ 'ਤੇ ਤਾਇਨਾਤ ਨਹੀਂ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਖਰੀਦ ਕੇਂਦਰਾਂ 'ਚ ਸਮਾਜਿਕ ਦੂਰੀ ਬਣਾਈ ਰੱਖਣ ਲਈ ਸਖਤ ਨਿਰਦੇਸ਼ ਜਾਰੀ ਕੀਤੇ ਗਏ ਗਨ।
ਉਨ੍ਹਾਂ ਕਿਹਾ ਕਿ ਵੱਖ-ਵੱਖ ਮੰਡੀਆਂ 'ਚ ਤਾਇਨਾਤ ਪੁਲਸ ਕਰਮਚਾਰੀਆਂ ਨੂੰ ਮੰਡੀਆਂ 'ਚ ਦਾਖਲ ਕਰਨ ਵਾਲੇ ਅਤੇ ਬਾਹਰ ਨਿਕਲਣ ਵਾਲੇ ਸਥਾਨਾਂ 'ਤੇ ਚੈਕਿੰਗ ਕਰਨ, ਟ੍ਰੈਫਿਕ ਨੂੰ ਕੰਟਰੋਲ ਰੱਖਣ ਅਤੇ ਸੜਕਾਂ 'ਤੇ ਭੀੜ-ਭਾੜ ਨੂੰ ਰੋਕਣ ਅਤੇ ਵਾਹਨਾਂ ਦੀ ਮੂਵਮੈਂਟ ਨੂੰ ਲੈ ਕੇ ਪੁਲਸ ਜਵਾਨਾਂ ਵਲੋਂ ਆਪਣੀ ਜ਼ਿੰਮੇਵਾਰੀ ਨਿਭਾਈ ਜਾਵੇਗੀ। ਪੁਲਸ ਜਵਾਨਾਂ ਦੀ ਸਮਾਜਿਕ ਦੂਰੀ ਬਣਾ ਕੇ ਰੱਖਣਗੇ ਅਤੇ ਕਿਸਾਨਾਂ ਨੂੰ ਜਾਰੀ ਹੋਈ ਪਾਸ ਦੀ ਵੀ ਚੈਕਿੰਗ ਕਰਨਗੇ। ਇਸ ਤਰ੍ਹਾਂ ਮੰਡੀਆਂ 'ਚ ਭੀੜ-ਭਾੜ ਰੋਕਣ 'ਚ ਮਦਦ ਮਿਲੇਗੀ।
ਦਿਨਕਰ ਗੁਪਤਾ ਨੇ ਕਿਹਾ ਕਿ ਪੁਲਸ ਜਵਾਨਾਂ ਨੂੰ ਕਿਹਾ ਗਿਆ ਹੈ ਕਿ ਉਹ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਰਾਤ ਨੂੰ 7 ਵਜੇ ਦੇ ਬਾਅਦ ਕੰਬਾਈਨ ਹਾਰਵੈਸਟਰ ਦੀ ਵਰਤੋਂ ਨਾ ਕੀਤੀ ਜਾਵੇ ਅਤੇ ਸਿਰਫ ਇਕ ਟਰਾਲੀ ਇਕ ਵਿਅਕਤੀ ਦੇ ਨਾਲ ਹੀ ਯੋਗ ਕਪੂਨ ਦੇ ਨਾਲ ਪਿੰਡਾਂ ਤੋਂ ਮੰਡੀ 'ਚ ਜਾ ਸਕੇ। ਵਾਲੰਟੀਅਰਜ਼ ਦੀ ਖਰੀਦ ਅਤੇ ਕਟਾਈ ਮੌਸਮ 'ਚ ਭੂਮਿਕਾ ਦਾ ਜ਼ਿਕਰ ਕਰਦੇ ਗੁਪਤਾ ਨੇ ਕਿਹਾ ਕਿ ਉਨ੍ਹਾਂ ਨੂੰ ਮੰਡੀਆਂ 'ਚ ਸਮਾਜਿਕ ਦੂਰੀ ਬਣਾਈ ਰੱਖਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਅਤੇ ਕਿਸਾਨਾਂ ਨੂੰ ਇਸ ਬਾਰੇ 'ਚ ਜਾਗਰੂਰ ਕਰਨਗੇ। ਵਾਲੰਟੀਅਰਜ਼ ਨੇ ਖੁਦ ਹੀ ਪੁਲਸ ਦੇ ਸਾਹਮਣੇ ਸੰਕਟ ਦੇ ਸਮੇਂ ਆਪਣੇ ਵਲੋਂ ਡਿਊਟੀ ਦੇਣ ਦੀ ਪੇਸ਼ਕਸ਼ ਕੀਤੀ ਹੈ। ਇਨ੍ਹਾਂ ਨੂੰ ਮਾਸਕ, ਦਸਤਾਨੇ ਅਤੇ ਸੈਨੇਟਾਈਜ਼ਰ ਦਿੱਤੇ ਗਏ ਹਨ।
ਮਹਾਤਮਾ ਬੁੱਧ ਵਰਗਾ ਇਨਸਾਨ : ਨਿੱਕ ਵਿਊਜਕ
NEXT STORY