ਲੁਧਿਆਣਾ (ਤਰੁਣ, ਵਰਮਾ) : ਹਰਬੰਸਪੁਰਾ ਇਲਾਕੇ ’ਚ ਸਥਿਤ ਇਕ ਕਿਰਾਏ ਦੇ ਮਕਾਨ ’ਚ 27 ਸਾਲਾ ਵਿਅਕਤੀ ਨੇ ਸ਼ੱਕੀ ਹਾਲਾਤ ’ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਘਟਨਾ ਐਤਵਾਰ ਦੁਪਹਿਰ ਦੀ ਹੈ। ਸੂਚਨਾ ਮਿਲਣ ਤੋਂ ਬਾਅਦ ਥਾਣਾ ਡਵੀਜ਼ਨ ਨੰ. 3 ਦੀ ਪੁਲਸ ਮੌਕੇ ’ਤੇ ਪੁੱਜੀ। ਮ੍ਰਿਤਕ ਦੀ ਪਛਾਣ ਸੁਰਜੀਤ ਨਿਵਾਸੀ ਕੋਸ਼ੰਬੀ ਯੂ. ਪੀ. ਦੇ ਰੂਪ ਵਿਚ ਹੋਈ ਹੈ। ਮ੍ਰਿਤਕ ਦੇ ਪਿਤਾ ਰਾਜਰਾਮ ਨੇ ਦੱਸਿਆ ਕਿ ਸੁਰਜੀਤ ਕਈ ਸਾਲਾਂ ਤੋਂ ਫੈਕਟਰੀ ’ਚ ਜੈਕੇਟਾਂ ਦੇ ਲਿਫਾਫੇ ਸਿਲਾਈ ਦਾ ਕੰਮ ਕਰਦਾ ਸੀ। ਲਗਭਗ 8 ਸਾਲ ਪਹਿਲਾਂ ਉਸ ਦਾ ਵਿਆਹ ਹੋਇਆ ਸੀ, ਜਿਸ ਤੋਂ ਉਸ ਦੇ 2 ਬੇਟੀਆਂ 1 ਬੇਟਾ ਹੈ। ਅਕਸਰ ਤੰਗੀ ਨੂੰ ਲੈ ਕੇ ਉਸ ਦਾ ਪਤਨੀ ਨਾਲ ਵਿਵਾਦ ਰਹਿੰਦਾ ਸੀ। ਕੁਝ ਦਿਨ ਪਹਿਲਾਂ ਉਸ ਦੀ ਪਤਨੀ ਆਪਣੇ 3 ਬੱਚਿਆਂ ਨੂੰ ਲੈ ਕੇ ਪੇਕੇ ਘਰ ਚਲੀ ਗਈ, ਜਿਸ ਕਾਰਨ ਸੁਰਜੀਤ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗਾ।
ਇਹ ਵੀ ਪੜ੍ਹੋ : ਨਵਾਂਸ਼ਹਿਰ ’ਚ ਦਿਲ ਕੰਬਾਉਣ ਵਾਲੀ ਵਾਰਦਾਤ, ਮਾਮੇ ਨੇ ਬੇਰਹਿਮੀ ਨਾਲ ਕਤਲ ਕੀਤਾ 8 ਸਾਲਾ ਭਾਣਜਾ
ਐਤਵਾਰ ਦੁਪਹਿਰ ਨੂੰ ਕੰਮ ਤੋਂ ਛੁੱਟੀ ਹੋਣ ਕਾਰਨ ਉਹ ਘਰ ਸੀ। ਕਾਫੀ ਦੇਰ ਤੱਕ ਸੁਰਜੀਤ ਨਾ ਦਿਖਿਆ ਤਾਂ ਉਹ ਉਸ ਦੇ ਕਮਰੇ ’ਚ ਗਿਆ, ਜਿੱਥੇ ਸੁਰਜੀਤ ਚੁੰਨੀ ਦੇ ਸਹਾਰੇ ਫਾਹੇ ਨਾਲ ਲਟਕਿਆ ਹੋਇਆ ਸੀ ਉਹ ਤੁਰੰਤ ਉਸ ਨੂੰ ਡਾਕਟਰ ਕੋਲ ਲੈ ਕੇ ਗਿਆ, ਜਿੱਥੇ ਡਾਕਟਰ ਨੇ ਸੁਰਜੀਤ ਨੂੰ ਮ੍ਰਿਤਕ ਐਲਾਨ ਦਿੱਤਾ। ਜਾਂਚ ਅਧਿਕਾਰੀ ਏ. ਐੱਸ. ਆਈ. ਮਦਨ ਲਾਲ ਨੇ ਦੱਸਿਆ ਕਿ ਕਿਹੜੇ ਕਾਰਨਾਂ ਨਾਲ ਸੁਰਜੀਤ ਨੇ ਖ਼ੁਦਕੁਸ਼ੀ ਕੀਤੀ ਹੈ, ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਹੈ।
ਇਹ ਵੀ ਪੜ੍ਹੋ : ਨਿਹੰਗ ਸਿੰਘ ਦੇ ਬਾਣੇ ’ਚ ਆਏ ਹਰਿਆਣਾ ਦੇ ਵਿਅਕਤੀ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਚਲਾਈ ਗੋਲ਼ੀ
ਮੌਕੇ ਤੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ। ਲਗਭਗ 1 ਮਹੀਨਾ ਪਹਿਲਾਂ ਸੁਰਜੀਤ ਆਪਣੀ ਪਤਨੀ ਅਤੇ ਬੱਚਿਆਂ ਨੂੰ ਪਿੰਡ ਛੱਡ ਕੇ ਆਇਆ ਸੀ। ਫਿਲਹਾਲ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮ੍ਰਿਤਕ ਦੇ ਪਿਤਾ ਦੇ ਬਿਆਨ ਦੇ ਆਧਾਰ ’ਤੇ ਬਣਦੀ ਕਾਰਵਾਈ ਹੋਵੇਗੀ।
ਇਹ ਵੀ ਪੜ੍ਹੋ : ਵਟਸਐਪ ’ਤੇ ਹੋਈ ਲੜਾਈ ਨੇ ਪਾਇਆ ਪੁਆੜਾ, ਗੁੱਸੇ ’ਚ ਆਏ ਪਤੀ ਨੇ ਤੋੜਿਆ ਕੈਨੇਡਾ ਜਾਣ ਦਾ ਸੁਫ਼ਨਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਵਿਧਾਇਕ ਅਗਨੀਹੋਤਰੀ ਦੇ ਪੁੱਤ ਮੋਨ ਵਰਤ ਰੱਖ ਦਿੱਤਾ ਧਰਨਾ
NEXT STORY