ਲੁਧਿਆਣਾ (ਰਿਸ਼ੀ) : ਥਾਣਾ ਸਦਰ ਦੇ ਇਲਾਕੇ ਥਰੀਕੇ ਰੋਡ ’ਤੇ ਰਹਿਣ ਵਾਲੇ ਇਕ ਵਿਅਕਤੀ ਨੇ ਪਤਨੀ ਵੱਲੋਂ ਤਲਾਕ ਦਿੱਤੇ ਜਾਣ ਅਤੇ ਨੌਕਰੀ ਛੁੱਟ ਜਾਣ ਤੋਂ ਬਾਅਦ ਆਰਥਿਕ ਤੰਗੀ ਕਾਰਨ ਸ਼ੁੱਕਰਵਾਰ ਸਵੇਰੇ ਘਰ ਵਿਚ ਪੱਖੇ ਨਾਲ ਫਾਹਾ ਲੈ ਕੇ ਆਤਮਹੱਤਿਆ ਕਰ ਲਈ। ਘਟਨਾ ਦਾ ਪਤਾ ਲੱਗਦੇ ਹੀ ਘਟਨਾ ਸਥਾਨ ’ਤੇ ਪੁੱਜੀ ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਮ੍ਰਿਤਕ ਦੇ ਜੀਜਾ ਦੇ ਬਿਆਨ ’ਤੇ ਧਾਰਾ 174 ਦੀ ਕਾਰਵਾਈ ਕਰਕੇ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਪਰਿਵਾਰ ਵਾਲਿਆਂ ਹਵਾਲੇ ਕਰ ਦਿੱਤੀ। ਮ੍ਰਿਤਕ ਦੀ ਪਛਾਣ ਕਮਲਪ੍ਰੀਤ ਸਿੰਘ ਗੋਲਡੀ (36) ਵਜੋਂ ਹੋਈ ਹੈ।
ਜਾਂਚ ਅਧਿਕਾਰੀ ਮੇਵਾ ਸਿੰਘ ਮੁਤਾਬਕ ਪੁਲਸ ਨੂੰ ਦਿੱਤੇ ਬਿਆਨ ਵਿਚ ਜੀਜਾ ਜਸ਼ਨਪਾਲ ਨੇ ਦੱਸਿਆ ਕਿ ਉਸ ਦੇ ਸਾਲ਼ੇ ਗੋਲਡੀ ਦਾ 7 ਸਾਲ ਪਹਿਲਾਂ ਵਿਆਹ ਹੋਇਆ ਸੀ ਪਰ ਉਨ੍ਹਾਂ ਦੇ ਕੋਈ ਬੱਚਾ ਨਹੀਂ ਸੀ। ਕੋਵਿਡ ਦੌਰਾਨ ਉਸ ਦੀ ਨੌਕਰੀ ਛੁੱਟ ਗਈ ਅਤੇ ਪਤਨੀ ਤੋਂ ਵੀ ਉਸੇ ਸਮੇਂ ਦੌਰਾਨ ਤਲਾਕ ਹੋ ਗਿਆ ਜਿਸ ਤੋਂ ਬਾਅਦ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿਣ ਲਗ ਪਿਆ। ਮਾਤਾ ਨਰਿੰਦਰ ਕੌਰ ਮੁਤਾਬਕ ਸਵੇਰ 12 ਵਜੇ ਗੋਲਡੀ ਉਸ ਦੇ ਕਮਰੇ ’ਚੋਂ ਆਪਣੇ ਕਮਰੇ ਵਿਚ ਚਲਾ ਗਿਆ। ਲਗਭਗ 25 ਮਿੰਟ ਬਾਅਦ ਮਾਤਾ ਨੇ ਕਮਰੇ ਵਿਚ ਜਾ ਕੇ ਦੇਖਿਆ ਤਾਂ ਅੰਦਰ ਫਾਹ ਲੱਗਾ ਦੇਖ ਕੇ ਰੌਲਾ ਪਾਇਆ ਜਿਸ ਤੋਂ ਤੁਰੰਤ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਖੇਤ ’ਚ ਕੰਮ ਕਰ ਰਹੇ ਨੌਜਵਾਨ ਨਾਲ ਵਾਪਰੀ ਅਣਹੋਣੀ ਨੇ ਉਜਾੜਿਆ ਘਰ, ਵਿਆਹ ਤੋਂ ਪਹਿਲਾਂ ਉੱਠ ਗਈ ਅਰਥੀ
NEXT STORY